ਸਰਪੰਚ ਰਣਧੀਰ ਸਿੰਘ ਅਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਲ

fullsizerender-1

ਫਰਿਜ਼ਨੋ (ਮਾਛੀਕੇ/ਧਾਲੀਆਂ) : ਫਰਿਜ਼ਨੋ ਨਿਵਾਸੀ ਸ. ਰਣਧੀਰ ਸਿੰਘ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਆਪ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ। ਰਣਧੀਰ ਸਿੰਘ ਦਾ ਪਿਛਲਾ ਪਿੰਡ ਘੋਲੀਆਂ ਕਲਾਂ ਜਿਲ੍ਹਾ ਮੋਗਾ ਵਿੱਚ ਹੈ। ਇਹ ਪਿੰਡ ਦੀ ਸਰਪੰਚੀ ਦੇ ਨਾਲ-ਨਾਲ ਜਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਾਘਾ ਪੁਰਾਣਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਵੀ ਰਹਿ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਉਹ ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਦੇ ਪ੍ਰਸੰਸਕ ਰਹੇ ਹਨ ਅਤੇ ਰਹਿਣਗੇ ਵੀ ਕਿਉਂਕਿ ਉਹ ਇੱਕ ਸੌ ਸਤਾਰਾਂ ਐਮ ਐਲ ਏ ਵਿੱਚੋਂ ਸਭ ਤੋਂ ਇਮਾਨਦਾਰ ਹਨ, ਪਰ ਅਫ਼ਸੋਸ ਕਿ ਅੱਜ ਇਮਾਨਦਾਰ ਲੀਡਰ ਦਾ ਸਿਆਸਤ ਵਿੱਚ ਦਮ ਘੁੱਟਣ ਲੱਗਾ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਹਨ ਅਤੇ ਇਸੇ ਕਰਕੇ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਉਹ ਅਕਾਲੀ ਦਲ ਨੂੰ ਛੱਡ ਆਪ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਆਪ ਫਰਿਜ਼ਨੋ ਇਕਾਈ ਦੇ ਬਹੁਤ ਸਾਰੇ ਮੈਂਬਰ ਮੌਜੂਦ ਸਨ ਅਤੇ ਹਾਕਮ ਸਿੰਘ ਢਿੱਲੋਂ ਨੇ ਉਨ੍ਹਾਂ ਨੂੰ ਆਪ ਵਿੱਚ ਆਉਣ ਤੇ ਜੀ ਆਇਆ ਕਿਹਾ।



from Punjab News – Latest news in Punjabi http://ift.tt/2cDechD
thumbnail
About The Author

Web Blog Maintain By RkWebs. for more contact us on rk.rkwebs@gmail.com

0 comments