ਸ੍ਰੀਨਗਰ, 18 ਸਤੰਬਰ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅਤਿਵਾਦੀ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਸੂਬੇ ਵਿਚ ਨਵੇਂ ਸਿਰੇ ਤੋਂ ਹਿੰਸਾ ਫੈਲਾਉਣਾ ਅਤੇ ਖੇਤਰ ਵਿਚ ‘ਯੁੱਧ ਜਹੇ ਹਾਲਾਤ ਪੈਦਾ ਕਰਨਾ ਹੈ। ਮਹਿਬੂਬਾ ਨੇ ਇਕ ਬਿਆਨ ਵਿਚ ਕਿਹਾ, ”ਮੈਂ ਹਮਲੇ ਦੀ ਤਿੱਖੀ ਨਿੰਦਾ ਕਰਦੀ ਹਾਂ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਦਾ ਮਕਸਦ ਨਵੇਂ ਸਿਰੇ ਤੋਂ ਹਿੰਸਾ ਭੜਕਾਉਣਾ ਅਤੇ ਖੇਤਰ ਵਿਚ ਯੁੱਧ ਜਹੇ ਹਾਲਾਤ ਪੈਦਾ ਕਰਨਾ ਹੈ।”
ਉਨ੍ਹਾਂ ਕਿਹਾ ਕਿ ਹਮਲੇ ਕਾਰਨ ਵਧੇ ਤਣਾਅ ਨਾਲ ਜੰਮੂ ਕਸ਼ਮੀਰ ਅਤੇ ਆਸਪਾਸ ਦੇ ਮਾਹੌਲ ਦੇ ਹੋਰ ਪ੍ਰਭਾਵਤ ਹੋਣ ਦਾ ਖ਼ਦਸ਼ਾ ਹੈ।
from Punjab News – Latest news in Punjabi http://ift.tt/2cAU7qf

0 comments