ਕਾਲਜੀਏਟ ਮੁੰਡਿਆਂ ਦੇ ਦੋ ਗੁੱਟਾਂ ਵਿੱਚ ਲੜਾਈ, ਰਾਹਗੀਰ ਜ਼ਖਮੀ

11909cd-_firing-one-injured-pl-1909ਬਠਿੰਡਾ, 19 ਸਤੰਬਰ : ਇੱਥੋਂ ਦੇ ਬਾਈਪਾਸ ਉੱਤੇ ਕਾਲਜੀਏਟ ਮੁੰਡਿਆਂ ਦੇ ਦੋ ਗਰੁੱਪਾਂ ਵਿੱਚ ਅੱਜ ਸ਼ਾਮ ਹੋਈ ਲੜਾਈ ਦੌਰਾਨ ਗੋਲੀ ਚੱਲ ਗਈ ਜਿਸ ਵਿੱਚ ਇੱਕ ਰਾਹਗੀਰ ਪਰਵਾਸੀ ਮਜ਼ਦੂਰ ਜ਼ਖਮੀ ਹੋ ਗਿਆ। ਪੁਲੀਸ ਨੇ ਫਾਈਰਿੰਗ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਕੇਸ ਦਰਜ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪਰਵਾਸੀ ਮਜ਼ਦੂਰ ਆਪਣਾ ਕੰਮ ਖਤਮ ਕਰਨ ਮਗਰੋਂ ਬਾਈਪਾਸ ਤੇ ਪੈਂਦੇ ਬੀਬੀ ਵਾਲਾ ਚੌਕ ਲਾਗੇ ਆਪਣੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਉਸ ਥਾਂ ਉੱਤੇ ਮੁੰਡਿਆਂ ਦੇ ਧੜਿਆਂ ਵਿੱਚ ਝਗੜਾ ਚੱਲ ਰਿਹਾ ਸੀ। ਇਨ੍ਹਾਂ ਵਿੱਚੋਂ ਕਿਸੇ ਨੇ ਫਾਈਰਿੰਗ ਕਰ ਦਿੱਤੀ ਜਿਸ ਦੀ ਇੱਕ ਗੋਲੀ ਪਰਵਾਸੀ ਮਜ਼ਦੂਰ ਦੇ ਲੱਗ ਗਈ ਜਿਸ ਨੂੰ ਫੌਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਡੀਐਸਪੀ ਸਿਟੀ ਯੋਗੇਸ਼ ਸ਼ਰਮਾ ਅਤੇ ਥਾਣਾ ਥਰਮਲ ਦੇ ਮੁੱਖ ਅਫਸਰ ਕਰਮਜੀਤ ਸਿੰਘ ਘਟਨਾ ਵਾਲੀ ਥਾਂ ਉੱਤੇ ਪੁੱਜ ਗਏ ਪ੍ਰੰਤੂ ਮੌਕੇ ਤੋਂ ਮੁਲਜ਼ਮ ਫਰਾਰ ਹੋ ਚੁੱਕੇ ਸਨ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਮੋਟਰਸਾਈਕਲ ਕਬਜ਼ੇ ਵਿੱਚ ਲਿਆ ਹੈ। ਐਸ.ਐਸ.ਪੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਕਾਲਜ ਦੇ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚ ਆਪਸੀ ਲੜਾਈ ਹੇਈ ਹੈ ਜਿਸ ਵਿਚ ਇੱਕ ਰਾਹਗੀਰ ਜ਼ਖਮੀ ਹੋਇਆ ਹੈ। ਮੁਲਜ਼ਮਾਂ ਦੀ ਪਹਿਚਾਣ ਕਰ ਲਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।



from Punjab News – Latest news in Punjabi http://ift.tt/2cDnNmE
thumbnail
About The Author

Web Blog Maintain By RkWebs. for more contact us on rk.rkwebs@gmail.com

0 comments