ਕਰਜ਼ੇ ਨੇ ਨਿਗਲਿਆ ਕਿਸਾਨ

11909cd-_19gna2ਗੋਨਿਆਣਾ ਮੰਡੀ, 19 ਸਤੰਬਰ : ਪਿੰਡ ਆਕਲੀਆਂ ਕਲਾਂ ਦੇ ਨੌਜਵਾਨ ਕਿਸਾਨ ਨੇ ਆਰਥਿਕ ਤੰਗੀ ਕਾਰਨ ਰੇਲ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁੱਤਰ ਨੈਬ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਗੋਨਿਆਣਾ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਮਾਲ ਗੱਡੀ ਥੱਲੇ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਦੇ ਪਰਿਵਾਰ ਵੱਲੋਂ ਗੋਨਿਆਣਾ ਦੇ ਇੱਕ ਆੜ੍ਹਤੀ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਾਏ ਗਏ ਹਨ।
ਮ੍ਰਿਤਕ ਦੇ ਭਰਾ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 3 ਏਕੜ ਜ਼ਮੀਨ ਹੈ ਤੇ ਉਨ੍ਹਾਂ ਦਾ ਗੋਨਿਆਣਾ ਦੇ ਇੱਕ ਆੜ੍ਹਤੀ ਨਾਲ ਲੈਣ ਦੇਣ ਚੱਲਦਾ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਨੇ ਆੜ੍ਹਤੀ ਤੋਂ ਪੈਸੇ ਲਏ ਸਨ, ਜਿਨ੍ਹਾਂ ਵਿੱਚੋਂ ਤਿੰਨ ਲੱਖ ਆੜ੍ਹਤੀ ਨੂੰ ਦੇ ਦਿੱਤੇ ਸਨ। ਪਰ ਫਿਰ ਵੀ ਆੜ੍ਹਤੀ ਤਿੰਨ ਲੱਖ ਰੁਪਏ ਉਸ ਦੇ ਭਰਾ ਵੱਲ ਹੋਰ ਕੱਢ ਰਿਹਾ ਸੀ। ਆਰਥਿਕ ਤੌਰ ’ਤੇ ਕਮਜ਼ੋਰ ਉਸ ਦਾ ਭਰਾ ਆੜ੍ਹਤੀ ਦੇ  ਦਬਾਅ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਸੀ। ਪਤਾ ਲੱਗਿਆ ਹੈ ਕਿ ਪਰਿਵਾਰ ਨੇ ਬੈਂਕ ਤੋਂ ਵੀ ਕਰਜ਼ਾ ਲਿਆ ਹੋਇਆ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।



from Punjab News – Latest news in Punjabi http://ift.tt/2cza66d
thumbnail
About The Author

Web Blog Maintain By RkWebs. for more contact us on rk.rkwebs@gmail.com

0 comments