ਸਿਆਸੀ ਪਾਰਟੀ ਨਹੀਂ ਬਣਾਏਗਾ ਨਵਜੋਤ ਸਿੰਘ ਸਿੱਧੂ

full11535ਚੰਡੀਗੜ੍ਹ, 21 ਸਤੰਬਰ : ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਹ ਸਿੱਧੂ ਨੇ ਅੱਜ ਐਲਾਨ ਕੀਤਾ ਕਿ ਉਹ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਕੋਈ ਸਿਆਸੀ ਪਾਰਟੀ ਨਹੀਂ ਬਣਾਏਗਾ ਕਿਉਂਕਿ ਉਹ ਸਰਕਾਰ ਵਿਰੋਧੀ ਵੋਟਾਂ ਨੂੰ ਵੰਡ ਕੇ ‘ਖੇਡ ਖ਼ਰਾਬ ਕਰਨ ਵਾਲਾ’ ਨਹੀਂ ਬਣਨਾ ਚਾਹੁੰਦੇ।

‘ਆਵਾਜ਼-ਏ-ਪੰਜਾਬ’ ਨਾਮ ਦਾ ਸੰਗਠਨ ਬਣਾਉਣ ਦਾ ਐਲਾਨ ਕਰਨ ਤੋਂ ਕੁੱਝ ਹੀ ਦਿਨਾਂ ਬਾਅਦ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਪਾਰਟੀ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਚੋਣਾਂ ਦੀ ਤਿਆਰੀ ਲਈ ਹੁਣ ਸਮਾਂ ਕਾਫ਼ੀ ਘੱਟ ਬਚਿਆ ਹੈ ਹਾਲਾਂਕਿ, ਸਿੱਧੂ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਉਨ੍ਹਾਂ ਨੇ ‘ਗਠਜੋੜ’ ਦਾ ਬਦਲ ਖੁਲ੍ਹਾ ਰਖਿਆ ਹੈ।

ਨਵਜੋਤ ਸਿੱਧੂ ਨੇ ਕਿਹਾ, ”ਫ਼ੋਰਮ ਪੰਜਾਬ ਦੀ ਬਿਹਤਰੀ ਲਈ ਕਿਸੇ ਵੀ ਗਠਜੋੜ ਦਾ ਸਵਾਗਤ ਕਰਦਾ ਹੈ ਅਤੇ ਫ਼ੋਰਮ ਕੋਈ ਸਿਆਸੀ ਪਾਰਟੀ ਨਹੀਂ ਹੋਵੇਗਾ। ਬਸ ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਦੀ ਜਿੱਤ ਹੋਵੇ।” ਇਥੇ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਿੱਧੂ ਨੇ ਕਿਹਾ ਕਿ ਫ਼ੋਰਮ ‘ਖੇਡ ਖ਼ਰਾਬ ਕਰਨ ਵਾਲਾ’ ਨਹੀਂ ਬਣੇਗਾ।

ਸਾਬਕਾ ਭਾਜਪਾ ਸੰਸਦ ਮੈਂਬਰ ਨੇ ਕਿਹਾ, ”ਅਸੀਂ ਸਰਕਾਰ ਵਿਰੋਧੀ ਵੋਟ ਬੈਂਕ ਨੂੰ ਨਹੀਂ ਵੰਡਾਂਗੇ ਕਿਉਂਕਿ ਇਸ ਨਾਲ ਬਾਦਲ-ਅਮਰਿੰਦਰ ਦੇ ਉਸ ਗਠਜੋੜ ਨੂੰ ਫ਼ਾਇਦਾ ਮਿਲੇਗਾ ਜਿਸ ਨੇ ਪਿਛਲੇ 15 ਸਾਲ ਵਿਚ ਪੰਜਾਬ ਨੂੰ ਸੰਕਟ ਵਿਚ ਪਹੁੰਚਾ ਦਿਤਾ ਹੈ। ਇਸ ਨਾਲ ਪੰਜਾਬ ਦੀ ਬਿਹਤਰੀ ਲਈ ਬਦਲਾਅ ਲਿਆਉਣ ਦਾ ਸਾਡਾ ਮਕਸਦ ਨਾਕਾਮ ਹੋ ਜਾਵੇਗਾ।”



from Punjab News – Latest news in Punjabi http://ift.tt/2diqedq
thumbnail
About The Author

Web Blog Maintain By RkWebs. for more contact us on rk.rkwebs@gmail.com

0 comments