ਨੌਜਵਾਨ ਨੇ ਰਾਹੁਲ ਗਾਂਧੀ ਵੱਲ ਜੁੱਤੀ ਸੁੱਟੀ

ਜੁੱਤੀ ਸੁੱਟਣ ਵਾਲੇ ਨੂੰ ਲਿਜਾਂਦੀ ਹੋਈ ਪੁਲੀਸ।

ਜੁੱਤੀ ਸੁੱਟਣ ਵਾਲੇ ਨੂੰ ਲਿਜਾਂਦੀ ਹੋਈ ਪੁਲੀਸ।

ਸੀਤਾਪੁਰ (ਯੂਪੀ) : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ਉਨ੍ਹਾਂ ਵੱਲ ਇਕ ਵਿਅਕਤੀ ਨੇ ਜੁੱਤੀ ਸੁੱਟੀ। ਜੁੱਤੀ ਉਨ੍ਹਾਂ ਨੂੰ ਨਹੀਂ ਲੱਗੀ। ਪੁਲੀਸ ਨੇ ਤੁਰੰਤ ਜੁੱਤੀ ਸੁੱਟਣ ਵਾਲੇ ਨੂੰ ਕਾਬੂ ਕਰ ਲਿਆ। ਪੁੱਛ-ਗਿੱਛ ਦੌਰਾਨ ਉਸ ਦੀ ਪਛਾਣ ਸ਼ਾਸਤਰੀ ਨਗਰ ਦੇ ਵਸਨੀਕ ਹਰੀ ਓਮ ਮਿਸ਼ਰਾ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਨੌਜਵਾਨ ਇਹ ਆਖਦਾ ਸੁਣਿਆ ਗਿਆ ਕਿ ਰੋਡ ਸ਼ੋਅ ਫਜ਼ੂਲ ਹੈ। ਪੁਲੀਸ ਮੁਤਾਬਕ ਨੌਜਵਾਨ ਦੇ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਹਨ। ਬਾਅਦ ’ਚ ਰਾਹੁਲ ਗਾਂਧੀ ਨੇ ਜੁੱਤੀ ਉਨ੍ਹਾਂ ਵੱਲ ਸੁੱਟਣ ਲਈ ਭਾਜਪਾ ਅਤੇ ਆਰਐਸਐਸ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਡਰਨ ਵਾਲੇ ਨਹੀਂ ਹਨ। ਹਰੀ ਓਮ ਮਿਸ਼ਰਾ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਪਿਛਲੇ 60 ਸਾਲਾਂ ਦੌਰਾਨ ਦੇਸ਼ ਨੂੰ ਤਬਾਹ ਕਰ ਦਿੱਤਾ।



from Punjab News – Latest news in Punjabi http://ift.tt/2dnxoRC
thumbnail
About The Author

Web Blog Maintain By RkWebs. for more contact us on rk.rkwebs@gmail.com

0 comments