ਸਨਾ : ਯਮਨ ਵਿਚ ਜਨਾਜ਼ੇ ਦੌਰਾਨ ਹੋਏ ਹਵਾਈ ਹਮਲਿਆਂ ਵਿਚ 140 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 525 ਤੋਂ ਵੱਧ ਜ਼ਖ਼ਮੀ ਹੋ ਗਏ।
ਰਾਸ਼ਟਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਸਾਊਦੀ ਨੀਤ ਗਠਜੋੜ ਉਤੇ ਹੁਥੀ ਵਿਦਰੋਹੀ ਹਮਲੇ ਕਰਦੇ ਹਨ। ਗਠਜੋੜ ਨੇ ਹਵਾਈ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿਤਾ ਹੈ। ਨਾਗਰਿਕਾਂ ਦੀ ਮੌਤ ਸਬੰਧੀ ਗਠਜੋੜ ਦੀ ਕੌਮਾਂਤਰੀ ਪੱਧਰ ‘ਤੇ ਆਲੋਚਨਾ ਹੋਈ ਹੈ। ਸਨਾ ਵਿਚ ਸਿਹਤ ਮੰਤਰਾਲੇ ਦੇ ਬੁਲਾਰੇ ਤਮੀਮੀ ਅਲ ਸ਼ਾਮੀ ਨੇ ਵਿਦਰੋਹੀਆਂ ਦੇ ਅਲਮਸੀਰਾ ਟੈਲੀਵਿਜ਼ਨ ਨੂੰ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 520 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਅਤੇ 100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਮਾਰਚ 2015 ਵਿਚ ਸ਼ੀਆ ਹੁਥੀਆਂ ਵਿਰੁਧ ਗਠਜੋੜ ਨੇ ਬੰਬਾਰੀ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਦਾ ਹਮਲਾ ਸੱਭ ਤੋਂ ਭਿਆਨਕ ਹਮਲਿਆਂ ਵਿਚੋਂ ਇਕ ਹੈ। ਸਾਊਦੀ ਅਰਬ ਦੇ ਅਹਿਮ ਸਹਿਯੋਗੀ ਅਮਰੀਕਾ ਨੇ ਤੁਰਤ ਚੇਤਾਵਨੀ ਦਿਤੀ ਕਿ ਉਸ ਨੇ ਸਾਊਦੀ ਨੀਤ ਗਠਜੋੜ ਦੀ ਤੁਰਤ ਸਮੀਖਿਆ ਸ਼ੁਰੂ ਕਰ ਦਿਤੀ ਹੈ ਅਤੇ ਉਸ ਨਾਲ ਉਸ ਦਾ ਸੁਰੱਖਿਆ ਸਹਿਯੋਗ ਅਜਿਹਾ ਨਹੀਂ ਹੈ ਕਿ ਸਾਹਮਣੇ ਵਾਲੀ ਧਿਰ ਮਨਮਰਜ਼ੀ ਕਰਦੀ ਰਹੇ।
ਇਸ ਸਾਲ ਮਾਰਚ ਮਹੀਨੇ ਵੀ ਹਮਲੇ ਹੋਏ ਸਨ ਜਿਨ੍ਹਾਂ ਵਿਚ 119 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 24 ਬੱਚੇ ਸਨ। ਇਹ ਹਮਲਾ ਉੱਤਰ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਹੱਜਾ ਵਿਚ ਹੋਇਆ ਸੀ। ਸ਼ੱਕ ਹੈ ਕਿ ਤਾਜ਼ਾ ਹਮਲਾ ਵੀ ਗਠਜੋੜ ਬਲਾਂ ਦਾ ਹੀ ਹੈ। ਪਹਿਲੇ ਹਮਲਿਆਂ ਵਿਚ ਵੀ ਗਠਜੋੜ ਬਲਾਂ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਹਮਲਿਆਂ ਵਿਚ ਕੋਈ ਹੱਥ ਨਹੀਂ।
from Punjab News – Latest news in Punjabi http://ift.tt/2dpd4dZ
0 comments