ਨਵੀਂ ਦਿੱਲੀ, 9 ਅਕਤੂਬਰ: ਪ੍ਰਧਾਨ ਮੰਤਰੀ ਨਜਿੰਦਰ ਮੋਦੀ ਨੇ ਕੰਟਰੋਲ ਮਕਬੂਜ਼ਾ ਕਸ਼ਮੀਰ ‘ਚ ਅਤਿਵਾਦੀ ਟਿਕਾਣਿਆਂ ‘ਤੇ ਫ਼ੌਜ ਦੇ ਸਰਜੀਕਲ ਹਮਲਿਆਂ ਵਲ ਇਸ਼ਾਰਾ ਕਰਦਿਆਂ ਅੱਜ ਕਿਹਾ ਕਿ ਇਸ ਸਾਲ ਦੀ ਵਿਜੇ ਦਸ਼ਮੀ ਦੇਸ਼ ਲਈ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ ਕਿ ਕਿਸੇ ਮਜਬੂਤ ਦੇਸ਼ ਲਈ ਕਾਬਲ ਤਾਕਤ ਬਹੁਤ ਜ਼ਰੂਰੀ ਹੈ। ਮੋਦੀ ਨੇ ਜਨਸੰਘ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਦੀਨਦਿਆਲ ਉਪਾਧਿਆ ਨੂੰ ਰਾਜਨੀਤਿਕ ਦੇ ਪ੍ਰੇਰਣਤਾ ਦਸਿਆ।
ਇਥੇ ਵਿਗਿਆਨ ਭਵਨ ‘ਚ ਕਰਵਾਏ ਇਕ ਸਮਾਗਮ ‘ਚ ਪ੍ਰਧਾਨ ਮੰਤਰੀ ਨੇ ਕਿਹਾ, ”ਆਉਣ ਵਾਲੇ ਦਿਨਾਂ ‘ਚ ਅਸੀਂ ਵਿਜੇ ਦਸ਼ਮੀ ਮਨਾਵਾਂਗੇ। ਇਸ ਸਾਲ ਦੀ ਵਿਜੇ ਦਸ਼ਮੀ ਦੇਸ਼ ਲਈ ਬਹੁਤ ਖਾਸ ਹੈ।” ਪ੍ਰਧਾਨ ਮੰਤਰੀ ਦੇ ਬਿਆਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਭਾਰਤੀ ਸੈਨਾ ਦੇ ਸਰਜੀਕਲ ਹਮਲੇ ਦੀ ਪਿਛੋਕੜ ‘ਚ ਆਏ ਹਨ। ਉਨ੍ਹਾਂ ਨੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿਤੀ।
ਇਸ ਮੌਕੇ ਮੋਦੀ ਨੇ ਜਨਸੰਘ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਦੀਨਦਿਆਲ ਉਪਾਧਿਆ ਦੇ ਜੀਵਨ ਅਤੇ ਸਿਖਿਆਵਾਂ ‘ਤੇ ਅਧਾਰਿਤ 15 ਕਿਤਾਬਾਂ ਦਾ ਸਾਰ ਜਾਰੀ ਕੀਤਾ। ਭਾਜਪਾ ਇਸ ਸਾਲ ਉਪਾਧਿਆ ਦੀ ਜਨਮ ਸ਼ਤਾਬਦੀ ਵਰ੍ਹਾ ਮਨਾ ਰਹੀ ਹੈ। ਮੋਦੀ ਨੇ ਕਿਹਾ ਕਿ ਉਪਾਧਿਆ ਦਾ ਸਭ ਤੋਂ ਵੱਡਾ ਯੋਗਦਾਨ ਇਸ ਤਰ੍ਹਾਂ ਦੀ ਧਾਰਨਾ ਵਿਚ ਸੀ ਕਿ ਸੰਗਠਨ ਆਧਾਰਤ ਸਿਆਸੀ ਦਲ ਹੋਣਾ ਚਾਹੀਦਾ ਹੈ ਨਾ ਕਿ ਕੁਝ ਲੋਕਾਂ ਦੁਆਰਾ ਚਲਾਇਆ ਜਾਂਦਾ ਸਿਆਸੀ ਸੰਗਠਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਮਾਨਵਤਾ ਦੀ ਗੱਲ ਕਰਨ ਵਾਲੇ ਉਪਾਧਿਆ ਨੂੰ ਸ਼ਰਧਾਂਜਲੀ ਦੇਣ ਲਈ ਸਰਕਾਰ ਅਪਣੀਆਂ ਯੋਜਨਾਵਾਂ ‘ਚ ਗ਼ਰੀਬ ਤੋਂ ਗ਼ਰੀਬ ਲੋਕਾਂ ਵੱਲ ਧਿਆਨ ਦੇ ਰਹੀ ਹੈ।
from Punjab News – Latest news in Punjabi http://ift.tt/2dpcMUc
0 comments