ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ 29 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿਤੀ ਹੈ। ਸੂਤਰਾਂ ਮੁਤਾਬਕ 7 ਨਾਮ ਹਾਲ ਦੀ ਘੜੀ ਰੋਕ ਲਏ ਗਏ ਹਨ।
ਇਥੇ ਪੱਤਰਕਾਰ ਸੰਮੇਲਨ ਦੌਰਾਨ ਪਾਰਟੀ ਆਗੂ ਸੰਜੇ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਭਗਵੰਤ ਮਾਨ ਆਦਿ ਨੇ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਪਹਿਲਾਂ ਹੀ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।ਅੱਜ ਐਲਾਨੇ ਗਏ ਉਮੀਦਵਾਰਾਂ ਵਿਚ ਕਾਰੋਬਾਰੀ, ਪੱਤਰਕਾਰ, ਵਕੀਲ ਅਤੇ ਦੂਜੀ ਪਾਰਟੀਆਂ ਤੋਂ ਆਏ ਦਲਬਦਲੂ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ ਪਾਰਟੀ ਵਲੋਂ ਅਕਤੂਬਰ ਮਹੀਨੇ ਦੇ ਅੰਦਰ-ਅੰਦਰ ਸਾਰੇ 117 ਉਮੀਦਵਾਰਾਂ ਦਾ ਨਾਮ ਐਲਾਨ ਦਿਤਾ ਜਾਵੇਗਾ।
ਸੰਜੇ ਸਿੰਘ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਸ਼ਬਦੀ ਹਮਲਾ ਕਰਦਿਆਂ ਸ਼ਾਹ ਨੂੰ ਗੁਜਰਾਤ ਚ ਫ਼ਰਜ਼ੀ ਮੁਕਾਬਲੇ ਕਰਵਾਉਣ ਵਾਲਾ ਦਸਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਮੰਦਭਾਗਾ ਹੈ ਕਿ ਦਾਗ਼ੀ ਇਨਸਾਨ ਬੀਜੇਪੀ ਦਾ ਪ੍ਰਧਾਨ ਹੈ। ਉਮੀਦਵਾਰਾਂ ਦਾ ਵੇਰਵਾ : ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਤਰਨਤਾਰਨ ਤੋਂ ਪਹਿਲਵਾਨ ਕਰਤਾਰ ਸਿੰਘ, ਬੰਗਾ ਤੋਂ ਹਰਜੋਤ ਕੌਰ (ਐਮ.ਏ. ਦੀ ਵਿਦਿਆਰਥਣ), ਭੋਹਾ ਤੋਂ ਵਿਨੋਦ ਕੁਮਾਰ (ਪੱਤਰਕਾਰ), ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ (ਬੱਸ ਆਪ੍ਰੇਟਰ), ਡੇਰਾ ਬਾਬਾ ਨਾਨਕ ਤੋਂ ਗੁਰਪ੍ਰਤਾਪ ਸਿੰਘ ਖ਼ੁਸ਼ਹਾਲਪੁਰ, ਨਕੋਦਰ ਤੋਂ ਜਗਤਾਰ ਸਿੰਘ ਸੰਘੇੜਾ (ਸਾਬਕਾ ਡਿਪਟੀ ਜਨਰਲ ਮੈਨੇਜਰ, ਪੰਜਾਬ ਮੰਡੀ ਬੋਰਡ), ਸ਼ਾਹਕੋਟ ਤੋਂ ਡਾ. ਅਮਰਜੀਤ ਸਿੰਘ ਥਿੰਦ, ਜਲੰਧਰ ਨਾਰਥ ਤੋਂ ਗੁਲਸ਼ਨ ਸ਼ਰਮਾ (ਲੋਹੇ ਅਤੇ ਸਟੀਲ ਦੇ ਵਪਾਰੀ), ਜਲੰਧਰ ਵੈਸਟ ਤੋਂ ਦਰਸ਼ਨ ਲਾਲ ਭਗਤ (ਖੇਡਾਂ ਦਾ ਸਮਾਨ ਬਣਾਉਣ ਵਾਲੇ ਕਾਰੋਬਾਰੀ), ਆਦਮਪੁਰ ਤੋਂ ਹੰਸ ਰਾਜ ਰਾਣਾ (ਕਾਰੋਬਾਰੀ), ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ, ਸੁਜਾਨਪੁਰ ਤੋਂ ਕੁਲਭੂਸ਼ਣ ਸਿੰਘ ਮਿਨਹਾਸ (ਪੰਜਾਬ ਅਤੇ (ਬਾਕੀ ਸਫ਼ਾ 2 ‘ਤੇ)
ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਦੇ ਮੌਜੂਦਾ ਕੋ-ਅਪਟ ਮੈਂਬਰ), ਮੁਕੇਰੀਆਂ ਤੋਂ ਸੁਲੱਖਣ ਜੱਗੀ (ਕੰਬਾਈਨ ਆਪ੍ਰੇਟਰ), ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ (ਸਟਾਕ ਬ੍ਰੋਕਰ ਕਾਰੋਬਾਰੀ)। ਇਸ ਤਰ੍ਹਾਂ ਨਵਾਂ ਸ਼ਹਿਰ ਤੋਂ ਚਰਨਜੀਤ ਸਿੰਘ ਚੰਨੀ (ਸਾਬਕਾ ਵਿਧਾਇਕ), ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ, ਖਰੜ ਤੋਂ ਕੰਵਰ ਸੰਧੂ, ਜਗਰਾਉਂ ਤੋਂ ਸਰਬਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰੀ (ਪੱਤਰਕਾਰ), ਧਰਮਕੋਟ ਤੋਂ ਡਾਕਟਰ ਰਣਜੋਧ ਸਿੰਘ ਸਰਾਂ (ਨਿਜੀ ਹਸਪਤਾਲ ਚਲਾ ਰਹੇ), ਗਿੱਦੜਬਾਹਾ ਤੋਂ ਜਗਦੀਪ ਸਿੰਘ ਸੰਧੂ (ਫੱਤਣਵਾਲਾ ਪਿੰਡ ਦੇ ਮੌਜੂਦਾ ਸਰਪੰਚ ਹਨ), ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ (ਪੱਤਰਕਾਰ), ਸਮਾਣਾ ਤੋਂ ਜਗਤਾਰ ਸਿੰਘ ਰਾਜਲਾ (ਸਾਬਕਾ ਕਾਂਗਰਸੀ ਵਿਧਾਇਕ), ਫ਼ਤਹਿਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ, ਬਰਨਾਲਾ ਤੋਂ ਮੀਤ ਹੇਅਰ (ਪਾਰਟੀ ਦੇ ਯੂਥ ਵਿੰਗ ਦੇ ਉਪ ਪ੍ਰਧਾਨ), ਭਦੌੜ ਤੋਂ ਪੀਰਮਲ ਸਿੰਘ (ਪ੍ਰਧਾਨ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ), ਫ਼ਿਲੌਰ ਤੋਂ ਸਵਰੂਪ ਸਿੰਘ ਖਡਿਆਣਾ (ਢਾਡੀ) ਨਾਮ ਐਲਾਨਿਆ ਗਿਆ ਹੈ।
from Punjab News – Latest news in Punjabi http://ift.tt/2dYJSeK
0 comments