700 ਕਾਲਜਾਂ ਨੇ ਮਨਾਇਆ ਕਾਲਾ ਦਿਨ

full12202ਚੰਡੀਗੜ੍ਹ : ਪੰਜਾਬ ਦੇ 700 ਤੋਂ ਵੱਧ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਉਤੇ ਐਸਸੀ.ਬੀਸੀ. ਵਿਦਿਆਰਥੀਆਂ ਦੇ 480 ਕਰੋੜ ਰੁਪਏ ਦੀ ਸਕਾਲਰਸ਼ਿਪ ਡਕਾਰ ਜਾਣ ਦਾ ਦੋਸ਼ ਲਾਉਂਦਿਆਂ ਅੱਜ ਕਾਲਜਾਂ ਵਿਚ ਹੜਤਾਲ ਕੀਤੀ ਅਤੇ ਕਾਲੇ ਝੰਡੇ ਲਹਿਰਾਏ।

ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਅੱਜ ਦੇ ਦਿਨ ਨੂੰ ਸਿਖਿਆ ਖੇਤਰ ਦਾ ਕਾਲਾ ਦਿਨ ਦਸਦਿਆਂ ਕਿਹਾ ਕਿ ਜੇ ਸਰਕਾਰ ਨੇ 15 ਅਕਤੂਬਰ ਤਕ ਐਸਸੀ.ਤੇ ਬੀ.ਸੀ ਵਿਦਿਆਰਥੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਪੈਂਡਿੰਗ ਸਕਾਲਰਸ਼ਿਪ ਜਿਹੜੀ ਕੇਂਦਰ ਸਰਕਾਰ ਨੇ ਜਾਰੀ ਕਰ ਦਿਤੀ ਹੈ, ਨੂੰ ਰੀਲੀਜ਼ ਨਾ ਕੀਤਾ ਤਾਂ 16 ਅਕਤੂਬਰ ਤੋਂ ਪ੍ਰਾਈਵੇਟ ਗ਼ੈਰ ਸਹਾਇਤਾ ਪ੍ਰਾਪਤ ਕਾਲਜਾਂ (ਸੰਸਥਾਵਾਂ) ਵਲੋਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਪ੍ਰੈੱਸ ਕੱਲਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 13 ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਡਾ. ਜੇ.ਐਸ ਧਾਲੀਵਾਲ ਪ੍ਰਧਾਨ ਪੁਟੀਆ, ਜਗਜੀਤ ਸਿੰਘ ਪ੍ਰਧਾਨ ਫ਼ੈਡਰੇਸ਼ਨ ਆਫ਼ ਸੈਲਫ਼ ਫ਼ਾਈਨਾਂਸਡ ਬੀ.ਐਡ ਕਾਲਜ ਪੰਜਾਬ, ਡਾ. ਅੰਸ਼ੂ ਕਟਾਰੀਆ ਪ੍ਰਧਾਨ ਪੀ.ਯੂ.ਸੀ.ਏ, ਰਾਜਿੰਦਰ ਧਨੋਆ, ਡਾ ਜ਼ੋਰਾ ਸਿੰਘ, ਚਰਨਜੀਤ ਸਿੰਘ ਵਾਲੀਆ ਪ੍ਰਧਾਨ ਨਰਸਿੰਗ ਕਾਲਜ ਐਸੋਸੀਏਸ਼ਨ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਸਕਾਲਰਸ਼ਿਪ ਜਾਰੀ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਇਹ ਰਕਮ ਹੋਰਨਾਂ ਕੰਮਾਂ ‘ਤੇ ਖ਼ਰਚ ਦਿਤੀ ਹੈ।

ਆਗੂਆਂ ਨੇ ਦਸਿਆ ਕਿ ਸਾਲ 2014-15 ਦਾ ਕਰੀਬ 80 ਕਰੋੜ ਰੁਪਏ, ਸਾਲ 2015-16 ਦਾ ਕਰੀਬ 400 ਕਰੋੜ ਰੁਪਏ ਸਰਕਾਰ ਨੇ ਜਾਰੀ ਨਹੀਂ ਕੀਤਾ। ਮੈਂਬਰਾਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇ 15 ਅਕਤੂਬਰ ਤਕ ਪੂਰਾ ਪੈਸਾ ਜਾਰੀ ਨਹੀਂ ਕੀਤਾ ਤਾਂ ਪੰਜਾਬ ਦੀਆਂ ਸਾਰੀਆਂ ਦਲਿਤ ਜਥੇਬੰਦੀਆਂ, ਐਸ.ਸੀ.ਬੀ.ਸੀ ਵਿਦਿਆਰਥੀਆਂ, ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਸਰਕਾਰ ਵਿਰੁਧ ਵੱਡਾ ਅੰਦੋਲਨ ਵਿਢਿਆ ਜਾਵੇਗਾ।



from Punjab News – Latest news in Punjabi http://ift.tt/2dzA6Ei
thumbnail
About The Author

Web Blog Maintain By RkWebs. for more contact us on rk.rkwebs@gmail.com

0 comments