ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ‘ਤੇ ਵਿਅੰਗ ਕਸਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਲਈ ‘ਆਲੂ ਦੀ ਫ਼ੈਕਟਰੀ’ ਵਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ ਕਿਉਂਕਿ ਖੇਤੀ ਖੇਤਰ ਬਾਰੇ ਉਨ੍ਹਾਂ ਦੀ ਸਮਝ ਉਥੇ ਤਕ ਹੀ ਸੀਮਤ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸਰਜੀਕਲ ਹਮਲੇ ਦੇ ਸਬੰਧ ਵਿਚ ‘ਦਲਾਲੀ’ ਸ਼ਬਦ ਦੀ ਵਰਤੋਂ ਕਰ ਕੇ ਰਾਹੁਲ ਨੇ ‘ਸਾਰੀਆਂ ਹੱਦਾਂ ਪਾਰ’ ਕਰ ਦਿਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਬਿਆਨ ਸੁਰੱਖਿਆ ਬਲਾਂ ਦੇ ਬਲੀਦਾਨ ਦਾ ‘ਅਪਮਾਨ’ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ‘ਭਾਰਤ ਵਿਰੋਧੀ’ ਆਗੂਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਫ਼ੌਜ ਦੀ ਕਾਰਵਾਈ ‘ਤੇ ਸੱਭ ਤੋਂ ਪਹਿਲਾਂ ਸਵਾਲ ਖੜੇ ਕੀਤੇ ਹਨ।
ਕਾਂਗਰਸ ਮੀਤ ਪ੍ਰਧਾਨ ਵਲੋਂ ‘ਫ਼ੌਜੀਆਂ ਲਈ ਦਲਾਲੀ’ ਸ਼ਬਦ ਦੀ ਵਰਤੋਂ ਕਰਨ ਨੂੰ ‘ਮੰਦਭਾਗਾ’ ਕਰਾਰ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿਉਂਕਿ ਇਹ ਸ਼ਬਦ ਵਿਰੋਧੀ ਧਿਰ ਦਾ ਖਾਸਾ ਹਨ। ਕਾਂਗਰਸ ਦੇ ਆਗੂ ‘ਹਜ਼ਾਰਾਂ ਕਰੋੜ ਰੁਪਏ ਦੇ ਕਈ ਘੁਟਾਲਿਆਂ ਵਿਚ ਸ਼ਾਮਲ’ ਰਹੇ ਹਨ।
ਭਾਜਪਾ ਦੇ ਕੁੱਝ ਆਗੂਆਂ ਵਲੋਂ ਸਰਜੀਕਲ ਹਮਲੇ ਦੇ ਮਾਮਲੇ ਨੂੰ ਕਾਫ਼ੀ ਵਧਾ-ਚੜ੍ਹਾ ਕੇ ਪੇਸ਼ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਕੁੱਝ ਕਾਰਕੁਨ ਸਿਰਫ਼² ਅਪਣਾ ਉਤਸ਼ਾਹ ਵਿਖਾ ਰਹੇ ਹਨ। ਉਨ੍ਹਾਂ ਪੁਛਿਆ ਕਿ ਕਾਂਗਰਸ ਆਗੂਆਂ ਵਿਚ ਅਜਿਹਾ ਉਤਸ਼ਾਹ ਕਿਉਂ ਨਹੀਂ?
ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਦਿਆਂ ਉਨ੍ਹਾਂ ‘ਤੇ ਦੋਸ਼ ਲਾਏ ਕਿ ਉਹ ‘ਫ਼ੌਜੀਆਂ ਦੇ ਖ਼ੂਨ ਦੇ ਪਿੱਛੇ ਲੁਕ ਰਹੇ ਹਨ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫ਼ੌਜੀਆਂ ਦੀ ਸ਼ਹਾਦਤ ਨੂੰ ਸਿਆਸੀ ਫ਼ਾਇਦੇ ਲਈ ਵੇਚ ਰਹੇ ਹਨ।
from Punjab News – Latest news in Punjabi http://ift.tt/2ebkgOz
0 comments