ਗੁਜਰਾਤ ਵਿਚ ਪਾਕਿਸਤਾਨੀ ਕਿਸ਼ਤੀ ਫੜੀ, 9 ਗ੍ਰਿਫ਼ਤਾਰ

full11987ਅਹਿਮਦਾਬਾਦ : ਦੇਸ਼ ਭਰ ਵਿਚ ਵਧਾਈ ਗਈ ਚੌਕਸੀ ਸਦਕਾ ਭਾਰਤੀ ਤੱਟ ਰਖਿਅਕ ਦਸਤਿਆਂ ਨੇ ਅੱਜ ਸਵੇਰੇ ਗੁਜਰਾਤ ਤੱਟ ਨੇੜੇ ਇਕ ਪਾਕਿਸਤਾਨੀ ਕਿਸ਼ਤੀ ਫੜੀ ਹੈ ਜਿਸ ਵਿਚ 9 ਜਣੇ ਸਵਾਰ ਸਨ।

ਰਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਤੱਟ ਰਖਿਅਕ ਬਲ ਦੇ ਜਹਾਜ਼ ਨੇ ਗਸ਼ਤ ਦੌਰਾਨ ਇਸ ਕਿਸ਼ਤੀ ਨੂੰ ਗੁਜਰਾਤ ਤੱਟ ਨੇੜੇ ਸਵੇਰੇ 10.15 ਵਜੇ ਫੜਿਆ। ਬਿਆਨ ਮੁਤਾਬਕ ਕਿਸ਼ਤੀ ਅਤੇ ਇਸ ਵਿਚ ਸਵਾਰ ਵਿਅਕਤੀਆਂ ਨੂੰ ਅਗਲੀ ਜਾਂਚ ਲਈ ਪੋਰਬੰਦਰ ਲਿਜਾਇਆ ਜਾ ਰਿਹਾ ਹੈ।

ਭਾਰਤੀ ਫ਼ੌਜ ਨੇ ਕੁੱਝ ਦਿਨ ਪਹਿਲਾਂ ਕੰਟਰੋਲ ਰੇਖਾ ਤੋਂ ਪਾਰ ਸਰਜੀਕਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਗੁਆਂਢੀ ਦੇਸ਼ ਨਾਲ ਲੱਗਣ ਵਾਲੀ ਮੈਦਾਨੀ ਅਤੇ ਸਮੁੰਦਰੀ ਸਰਹੱਦ ‘ਤੇ ਹਾਈ ਅਲਰਟ ਜਾਰੀ ਕੀਤਾ ਗਿਆ। ਤਟ ਰਖਿਅਕਾਂ ਨੇ ਕਿਹਾ ਹੈ ਕਿ ਸਰਜੀਕਲ ਹਮਲੇ ਕਾਰਨ ਸਰਹੱਦਾਂ ‘ਤੇ ਨਿਗਰਾਨੀ ਤੇਜ਼ ਕੀਤੀ ਗਈ ਹੈ ਜਿਸ ਸਦਕਾ ਇਹ ਕਿਸ਼ਤੀ ਕਾਬੂ ਹੋਈ ਹੈ।

 



from Punjab News – Latest news in Punjabi http://ift.tt/2dl7ITT
thumbnail
About The Author

Web Blog Maintain By RkWebs. for more contact us on rk.rkwebs@gmail.com

0 comments