ਪ੍ਰਧਾਨ ਮੰਤਰੀ ਲਈ ‘ਸਖ਼ਤ ਸੁਨੇਹਾ’ ਲੈ ਕੇ ਆਇਆ ਕਬੂਤਰ ਗ੍ਰਿਫ਼ਤਾਰ!

full11989ਪਠਾਨਕੋਟ, 2 ਅਕਤੂਬਰ: ਬੀਐਸਐਫ਼ ਨੇ ਬਮਿਆਲ ਸੈਕਟਰ ਦੀ ਸਿੰਬਲ ਚੌਕੀ ‘ਤੇ ਮਿਲੇ ਇਕ ਸ਼ੱਕੀ ਕਬੂਤਰ ਨੂੰ ‘ਗ੍ਰਿਫ਼ਤਾਰ’ ਕਰ ਲਿਆ ਹੈ। ਸਰਹੱਦ ਪਾਰ ਤੋਂ ਆਏ ਇਸ ਕਬੂਤਰ ਕੋਲੋਂ ਊਰਦੂ ਵਿਚ ਲਿਖੀ ਹੋਈ ਚਿੱਠੀ ਮਿਲੀ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕੀਤਾ ਗਿਆ ਹੈ।

ਪੁਲੀਸ ਮੁਤਾਬਕ ਬਰਾਮਦ ਚਿੱਠੀ ‘ਤੇ ਲਿਖੇ ਗਏ ਸੰਦੇਸ਼ ਵਿਚ ਕਿਹਾ ਗਿਆ ਹੈ, ”ਮੋਦੀ ਜੀ ਇਹ ਸਮਾਂ 1971 (ਭਾਰਤ-ਪਾਕਿ ਯੁੱਧ) ਵਾਲਾ ਨਹੀਂ ਹੈ। ਹੁਣ ਹਰ ਬੱਚਾ ਭਾਰਤ ਵਿਰੁਧ ਲੜਨ ਲਈ ਤਿਆਰ ਹੈ।” ਨਰੋਟ ਜੈਮਲ ਸਿੰਘ ਪੁਲੀਸ ਥਾਣੇ ਦੇ ਸੁਪਰਡੈਂਟ ਰਮੇਸ਼ ਕੁਮਾਰ ਨੇ ਦਸਿਆ ਕਿ ਇਹ ਕਬੂਤਰ ਬੀਐਸਐਫ਼ ਨੂੰ ਉਨ੍ਹਾਂ ਦੀ ਚੌਕੀ ਨੇੜਿਉਂ ਮਿਲਿਆ ਸੀ। ਉਨ੍ਹਾਂ ਦਸਿਆ ਕਿ ਜਦ ਇਹ ਕਬੂਤਰ ਸਾਨੂੰ ਮਿਲਿਆ, ਉਦੋਂ ਉਸ ਕੋਲੋਂ ਉਹ ਚਿੱਠੀ ਵੀ ਮਿਲੀ। ਪੰਛੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਕਲ ਗੁਰਦਾਸਪੁਰ ਦੇ ਦੀਨਾਨਗਰ ਦੇ ਘੇਸਲ ਪਿੰਡ ਵਿਚ ਦੋ ਗ਼ੁਬਾਰੇ ਵੀ ਮਿਲੇ ਸਨ ਜਿਨ੍ਹਾਂ ‘ਤੇ ਪ੍ਰਧਾਨ ਮੰਤਰੀ ਮੋਦੀ ਲਈ ਸੰਦੇਸ਼ ਲਿਖੇ ਹੋਏ ਹਨ।



from Punjab News – Latest news in Punjabi http://ift.tt/2dl7Brc
thumbnail
About The Author

Web Blog Maintain By RkWebs. for more contact us on rk.rkwebs@gmail.com

0 comments