ਪਿਕਅਪ ਗੱਡੀ ਨਹਿਰ ਵਿਚ ਡਿੱਗੀ, ਪੰਜ ਹਲਾਕ, ਕਈ ਜ਼ਖ਼ਮੀ

full11982ਸੰਗਰੂਰ, 2 ਅਕਤੂਬਰ : ਲਾਗਲੇ ਪਿੰਡ ਲੱਡਾ ਨਾਲ ਲਗਦੀ ਨਹਿਰ ਵਿਚ ਇਕ ਗੱਡੀ ਡਿੱਗ ਜਾਣ ਨਾਲ ਦੋ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ।
ਸੰਗਰੂਰ ਅਤੇ ਮੰਗਵਾਲ ਪਿੰਡ ਦੇ ਕੁੱਝ ਪਰਵਾਰ ਪਿੰਡ ਅਲਾਲ (ਸ਼ੇਰਪੁਰ) ਵਿਖੇ ਭੋਗ ਸਮਾਗਮ ਵਿਚ ਸ਼ਾਮਲ ਹੋ ਕੇ ਸੰਗਰੂਰ ਪਰਤ ਰਹੇ ਸਨ ਕਿ ਪਿੰਡ ਲੱਡਾ ਲਾਗੇ 22 ਸਵਾਰੀਆਂ ਨਾਲ ਭਰੀ ਪਿਕਅਪ ਗੱਡੀ ਨਹਿਰ ਵਿਚ ਜਾ ਪਲਟੀ। ਲੋਕਾਂ ਦੀ ਮਦਦ ਨਾਲ ਨਹਿਰ ਵਿਚ ਡਿੱਗੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸੰਗਰੂਰ ਲਿਆਂਦਾ ਗਿਆ। ਡਾਕਟਰਾਂ ਵਲੋਂ ਹਰੀਪੁਰਾ ਨਿਵਾਸੀ ਸੰਗਰੂਰ ਦੇ ਦੋ ਸਕੇ ਭੈਣ ਭਰਾ ਸੁਖਪਾਲ ਕੌਰ ਅਤੇ ਕਰਮ ਸਿੰਘ ਅਤੇ ਮੰਗਵਾਲ ਨਿਵਾਸੀ ਸਵਰਨਜੀਤ ਕੌਰ, ਗੁਰਦੇਵ ਕੌਰ ਅਤੇ ਹਰਮੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਬਾਕੀ ਜ਼ਖ਼ਮੀਆਂ ਵਿਚੋਂ ਗਿਆਰਾਂ ਜਣਿਆਂ ਨੂੰ ਮੁਢਲੀ ਸਹਾਇਤਾ ਦੇ ਕੇ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿਤਾ ਗਿਆ।
ਹਸਪਤਾਲ ਪੁੱਜੇ ਥਾਣਾ ਸਦਰ ਧੂਰੀ ਇੰਚਾਰਜ ਇੰਸਪੈਕਟਰ ਭਰਪੂਰ ਸਿੰਘ ਨੇ ਦਸਿਆ ਕਿ ਹਾਦਸਾ ਬਹੁਤ ਦਰਦਨਾਕ ਸੀ। ਜ਼ਖ਼ਮੀਆਂ ਦੇ ਇਲਾਜ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।



from Punjab News – Latest news in Punjabi http://ift.tt/2dl8T5y
thumbnail
About The Author

Web Blog Maintain By RkWebs. for more contact us on rk.rkwebs@gmail.com

0 comments