ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ : ਮੋਦੀ

full11991ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਉਹ ਕਿਸੇ ਦੀ ਜ਼ਮੀਨ ਹੜੱਪਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਵਾਨਾਂ ਨੇ ਰਾਸ਼ਟਰ ਅਤੇ ਦੂਜਿਆਂ ਲਈ ਲੜਦਿਆਂ ਕੁਰਬਾਨੀ ਦਿਤੀ ਹੈ।

ਨਰਿੰਦਰ ਮੋਦੀ ਨੇ ਇਹ ਟਿਪਣੀ ਅਜਿਹੇ ਸਮੇਂ ਕੀਤੀ ਹੈ ਜਦ ਪਾਕਿਸਤਾਨ ਕਸ਼ਮੀਰ ਮੁੱਦੇ ਸਬੰਧੀ ਕੌਮਾਂਤਰੀ ਪੱਧਰ ‘ਤੇ ਲਗਾਤਾਰ ਆਵਾਜ਼ ਉਠਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਸਮਾਗਮ ਵਿਚ ਕਿਹਾ, ”ਭਾਰਤ ਨੇ ਕਦੇ ਵੀ ਕਿਸੇ ‘ਤੇ ਹਮਲਾ ਨਹੀਂ ਕੀਤਾ। ਨਾ ਹੀ ਜ਼ਮੀਨ ਲਈ ਭੁੱਖਾ ਹੈ ਸਗੋਂ ਦੋ ਵਿਸ਼ਵ ਯੁੱਧਾਂ ਵਿਚ (ਜਿਸ ਵਿਚ ਭਾਰਤ ਦਾ ਸਿੱਧੇ ਤੌਰ ‘ਤੇ ਕੁੱਝ ਦਾਅ ‘ਤੇ ਨਹੀਂ ਸੀ) ਡੇਢ ਲੱਖ ਭਾਰਤੀ ਫ਼ੌਜੀਆਂ ਨੇ ਅਪਣੀਆਂ ਕੁਰਬਾਨੀਆਂ ਦਿਤੀਆਂ ਹਨ।” ਮੋਦੀ ਨੇ ਕਿਹਾ ਕਿ ਵਿਦੇਸ਼ ਵਿਚ ਮੌਜੂਦ ਭਾਰਤੀ ਲੋਕ ਰਾਜਨੀਤੀ ਕਰਨ ਜਾਂ ਵਿਦੇਸ਼ੀ ਧਰਤੀ ‘ਤੇ ਸੱਤਾ ਹਥਿਆਉਣ ਵਿਚ ਵਿਸ਼ਵਾਸ ਨਹੀਂ ਰਖਦੇ ਸਗੋਂ ਉਹ ਸਮਾਜਕ ਭਾਈਚਾਰੇ ਦੇ ਸਿਧਾਂਤ ਦਾ ਪਾਲਣ ਕਰ ਕੇ ਹੋਰ ਫ਼ਿਰਕਿਆਂ ਨਾਲ ਮਿਲ ਕੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਖ਼ਮਿਆਜ਼ਾ ਭੁਗਤਣ ਦੇ ਬਾਵਜੂਦ ਦੇਸ਼ ਸੰਸਾਰ ਨੂੰ ਅਪਣੀ ਕੁਰਬਾਨੀ ਦੇ ਮਹੱਤਵ ਦਾ ਅਹਿਸਾਸ ਨਹੀਂ ਕਰਵਾ ਸਕਿਆ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਵਿਚ ਜਿਥੇ ਵੀ ਜਾਂਦੇ ਹਨ, ਭਾਰਤੀ ਫ਼ੌਜੀਆਂ ਦੀਆਂ ਯਾਦਗਾਰਾਂ ਦੀ ਯਾਤਰਾ ਜ਼ਰੂਰ ਕਰਦੇ ਹਨ।



from Punjab News – Latest news in Punjabi http://ift.tt/2dl915e
thumbnail
About The Author

Web Blog Maintain By RkWebs. for more contact us on rk.rkwebs@gmail.com

0 comments