ਅਫ਼ਗ਼ਾਨਿਸਤਾਨ ਵਿਚ ਸਿੱਖ ਦੀ ਗੋਲੀ ਮਾਰ ਕੇ ਹਤਿਆ

full11990ਪੇਸ਼ਾਵਰ : ਪਾਕਿਸਤਾਨੀ ਸਰਹੱਦ ਨਾਲ ਲਗਦੇ ਅਫ਼ਗ਼ਾਨੀ ਸੂਬੇ ਨੰਨਗੜ੍ਹ ਵਿਚ ਸ਼ੱਕੀ ਅਤਿਵਾਦੀਆਂ ਨੇ ਇਕ ਸਿੱਖ ਨੂੰ ਉਸ ਦੇ ਘਰੋਂ ਅਗ਼ਵਾ ਕਰ ਕੇ ਗੋਲੀ ਮਾਰ ਦਿਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਲਾਲਾਬਾਦ ਵਿਚ ਰਹਿ ਰਹੇ ਸਰਦਾਰ ਰਵੇਲ ਸਿੰਘ ਨੂੰ ਫ਼ੌਜ ਦੀ ਵਰਦੀ ਪਾਈ ਅਤਿਵਾਦੀਆਂ ਨੇ ਕਲ ਸਵੇਰੇ ਉਸ ਦੇ ਘਰੋਂ ਅਗ਼ਵਾ ਕੀਤਾ ਅਤੇ ਖ਼ਲੀਫ਼ ਫ਼ਾਮੀਲ ਇਲਾਕੇ ਵਿਚ ਮਾਰ ਦਿਤਾ।

ਇਸ ਘਟਨਾ ਤੋਂ ਬਾਅਦ ਸਿੱਖਾਂ ਨੇ ਰਾਵੇਲ ਸਿੰਘ ਦੀ ਲਾਸ਼ ਨੂੰ ਜਲਾਲਾਬਾਦ ਵਿਚ ਗਵਰਨਰ ਦੇ ਘਰ ਬਾਹਰ ਰੱਖ ਦੇ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸੁਰੱਖਿਆ ਦਸਤੇ ਦੋਸ਼ੀਆਂ ਨੂੰ ਫੜਨ ਵਿਚ ਲਾਪਰਵਾਹੀ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਨਿਆਂ ਦੇ ਕਟਹਿਰੇ ਵਿਚ ਲਿਆਉਣ ਨੂੰ ਕਿਹਾ। ਬਾਅਦ ਵਿਚ ਡਿਪਟੀ ਗਵਰਨਰ ਮੁਹੰਮਦ ਹਨੀਫ਼ ਗਰਦੀਵਲ ਨੇ ਪ੍ਰਦਰਸ਼ਨਕਾਰੀ ਸਿੱਖਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਸ਼ੁਰੂ ਕੀਤੀ ਜਾ ਚੁੱਕੀ ਹੈ।

ਸੂਬਾ ਗਵਰਨਰ ਦੇ ਬੁਲਾਰੇ ਅਤੁਲਾਹ ਖ਼ੋਗਿਆਨੀ ਨੇ ਦਸਿਆ ਕਿ ਵਿਦਰੋਹੀਆਂ ਨੇ ਰਵੇਲ ਸਿੰਘ ਨੂੰ ਉਸ ਦੇ ਘਰੋਂ ਕਲ ਸਵੇਰੇ ਕਰੀਬ 7.20 ਵਜੇ (ਸਥਾਨਕ ਸਮਾਂ) ਅਗ਼ਵਾ ਕੀਤਾ ਅਤੇ ਖਲੀਫ਼ ਫ਼ਾਮੀਲ ਇਲਾਕੇ ਵਿਚ ਉਸ ਨੂੰ ਗੋਲੀ ਮਾਰ ਦਿਤੀ। ਇਕ ਪ੍ਰਦਰਸ਼ਨਕਾਰੀ ਰਵਿੰਦਰ ਸੰਘ ਨੇ ਕਿਹਾ ਕਿ ਰਵੇਲ ਸਿੰਘ ਦਾ ਸ਼ੁਕਰਵਾਰ ਨੂੰ ਅਪਣੇ ਇਕ ਗਵਾਂਢੀ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅਗਲੇ ਦਿਨ ਗਵਾਂਢੀ ਕੁੱਝ ਬੰਦੂਕਧਾਰੀਆਂ ਨਾਲ ਰਵੇਲ ਸਿੰਘ ਦੇ ਘਰ ਆਇਆ ਅਤੇ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਅਗ਼ਵਾ ਕਰ ਕੇ ਲੈ ਗਿਆ। ਰਵਿੰਦਰ ਨੇ ਕਿਹਾ ਕਿ ਰਵੇਲ ਸਿੰਘ ਨੇ ਅਪਣੇ ਕੁੱਝ ਦੋਸਤਾਂ ਨੂੰ ਪਾਰਟੀ ਲਈ ਅਪਣੇ ਘਰ ਬੁਲਾਇਆ ਸੀ ਜਿਸ ‘ਤੇ ਉਸ ਦੇ ਗਵਾਂਢੀ ਨੂੰ ਇਤਰਾਜ਼ ਸੀ।

ਰਵੇਲ ਸਿੰਘ ਦੇ ਇਕ ਦੋਸਤ ਹਰਭਜਨ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਘਰਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਸਾਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਸਾਡੇ ਦੋਸਤ ਨੂੰ ਬੇਰਹਿਮੀ ਨਾਲ ਮਾਰ ਦਿਤਾ ਗਿਆ ਹੈ ਪਰ ਕੋਈ ਵੀ ਸਾਡੀ ਮਦਦ ਨਹੀਂ ਕਰ ਰਿਹਾ।



from Punjab News – Latest news in Punjabi http://ift.tt/2dl7tbj
thumbnail
About The Author

Web Blog Maintain By RkWebs. for more contact us on rk.rkwebs@gmail.com

0 comments