10 ਨਵੰਬਰ ਨੂੰ ਹੋਵੇਗਾ ‘ਸਰਬੱਤ ਖ਼ਾਲਸਾ’

full11976ਚੰਡੀਗੜ੍ਹ : ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਤਿਹਾੜ ਜੇਲ ਵਿਚ ਬੰਦ) ਨੇ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਪੰਜ ਪਿਆਰਿਆਂ ਨੂੰ 10 ਨਵੰਬਰ ਨੂੰ ਤਲਵੰਡੀ ਸਾਬੋ ਦੀ ਧਰਤੀ ‘ਤੇ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਮਾਨਵ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਜਗਤਾਰ ਸਿੰਘ ਹਵਾਰਾ ਵਲੋਂ ਤਿਹਾੜ ਜੇਲ ਵਿਚੋਂ ਭੇਜੀ ਗਈ ਚਿੱਠੀ ਮੀਡੀਆ ਸਾਹਮਣੇ ਖੋਲ੍ਹ ਕੇ ਪੜ੍ਹ ਕੇ ਸੁਣਾਈ।

ਭਾਈ ਹਵਾਰਾ ਨੇ ਚਿੱਠੀ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਏਕਤਾ ਹੋਣ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਪੰਥ ਦੇ ਵਡੇਰੇ ਹਿਤਾਂ ਲਈ ਦੂਸਰੀਆਂ ਪੰਥਕ ਜਥੇਬੰਦੀਆਂ ਨੂੰ ਵੀ ਇਕੱਠੇ ਹੋ ਕੇ ਆਗਾਮੀ 2017 ਵਿਧਾਨ ਸਭਾ ਚੋਣਾਂ ਇਕੱਠੇ ਹੋ ਕੇ ਲੜਨੀਆਂ ਚਾਹੀਦੀਆਂ ਹਨ। ਉਨ੍ਹਾਂ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵਲੋਂ ਉਨ੍ਹਾਂ (ਹਵਾਰਾ) ਨੂੰ ਅਧਿਕਾਰ ਦੇਣ ‘ਤੇ ਧਨਵਾਦ ਵੀ ਕੀਤਾ। ਚਿੱਠੀ ਵਿਚ ਹਵਾਰਾ ਨੇ ਲਿਖਿਆ ਹੈ ਕਿ ਸਿੱਖਾਂ ਨੂੰ 24 ਸਤੰਬਰ 2015 ਦਾ ਦਿਨ ਕਾਲੇ ਦਿਨ ਵਜੋਂ ਚੇਤੇ ਰਹੇਗਾ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬਾਨ ਨੇ ਧਾਰਮਕ ਅਤੇ ਕੌਮੀ ਭਾਵਨਾਵਾਂ ਦੇ ਉਲਟ ਜਾ ਕੇ ਸੌਦਾ ਸਾਧ ਨੂੰ ਮਾਫ਼ੀਨਾਮਾ ਦਿਤਾ ਸੀ ਜਿਸ ਕਰ ਕੇ ਸਿੱਖ ਸੰਗਤ ਵਿਚ ਭਾਰੀ ਵਿਰੋਧ ਫੈਲ ਗਿਆ ਤੇ ਅੱਜ ਵੀ ਬਰਕਰਾਰ ਹੈ।

ਪੰਥਕ ਜਥੇਬੰਦੀਆਂ ਨੂੰ ਇਨ੍ਹਾਂ ‘ਜਥੇਦਾਰਾਂ’ ਦਾ ਬਾਈਕਾਟ ਕਰਨਾ ਪਿਆ ਅਤੇ ਸਰਬੱਤ ਖ਼ਾਲਸਾ ਬਲਾਉਣਾ ਪਿਆ ਸੀ। ਉਨ੍ਹਾਂ ਸਮੁੱਚੇ ਸਿੱਖਾਂ ਨੂੰ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖ਼ਾਲਸਾ ਵਿਚ ਸ਼ਾਮਲ ਹੋਣ ਅਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਪੰਜ ਸਿੰਘ ਸਾਹਿਬਾਨ ਅਤੇ ਪੰਜ ਪਿਆਰਿਆਂ ਨੂੰ ਸਰਬੱਤ ਖ਼ਾਲਸਾ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਬੱਤ ਖ਼ਾਲਸਾ ਕਰਵਾਉਣ ਨੂੰ ਲੈ ਕੇ ਇਕ ਕਾਰਜਕਾਰਨੀ ਕਮੇਟੀ ਬਣਾਈ ਜਾਵੇਗੀ ਜੋ ਕਿ ਪੰਜ ਜਥੇਦਾਰਾਂ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੰਮ ਕਰੇਗੀ।



from Punjab News – Latest news in Punjabi http://ift.tt/2cW9dXV
thumbnail
About The Author

Web Blog Maintain By RkWebs. for more contact us on rk.rkwebs@gmail.com

0 comments