ਗੁਰਦਵਾਰਾ ਚੋਣਾਂ ਸਮੇਂ ਸਿਰ ਕਰਵਾਉ

full11977ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਮੁੱਖ ਸਕੱਤਰ ਨੂੰ ਹਦਾਇਤ ਦਿਤੀ ਹੈ ਕਿ ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਸਮੇਂ ਸਿਰ ਹੋਣਾ ਯਕੀਨੀ ਬਣਾਉਣ। ਫਿਰ ਵੀ ਹਾਈ ਕੋਰਟ ਨੇ ਹਦਾਇਤ ਦਿਤੀ ਹੈ ਕਿ ਜੇ ਵੋਟਰ ਸੂਚੀਆਂ ਬਣਾਉਣ ‘ਚ ਮੁਲਾਜ਼ਮਾਂ ਦੀ ਘਾਟ ਮਹਿਸੂਸ ਹੋਵੇਗੀ ਤਾਂ ਮੁੱਖ ਸਕੱਤਰ ਸਟਾਫ਼ ਦੀ ਘਾਟ ਨਹੀਂ ਹੋਣ ਦੇਣਗੇ।

ਪਟੀਸ਼ਨਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਵਲੋਂ ਦਾਖ਼ਲ ਕੀਤੀ ਗਈ ਅਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਗੁਰਦਵਾਰਾ ਚੋਣਾਂ ਦੀ  ਕਵਾਇਦ 20 ਜਨਵਰੀ 2017 ਤੋਂ ਹੋਣੀ ਚਾਹੀਦੀ ਹੈ ਕਿਉਂਕਿ ਇਸੇ ਸਮੇਂ ਤੋਂ ਚੋਣਾਂ ਹੋਣੀਆਂ ਤੈਅ ਹਨ। ਅਦਾਲਤ ਨੇ ਮੁੱਖ ਸਕੱਤਰ ਤੇ ਡਾਇਰੈਕਟਰ ਗੁਰਦਵਾਰਾ ਚੋਣਾਂ ਨੂੰ ਸਮੇਂ ਸਿਰ ਕਰਵਾਉਣ ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਾ ਕਰਨ ਬਾਰੇ ਵੀ ਸੁਚੇਤ ਕੀਤਾ ਹੈ। ਸਰਨਾ ਨੇ ਹਾਈ ਕੋਰਟ ਵਿਚ ਇਹ ਖਦਸ਼ਾ ਪ੍ਰਗਟਾਉਂਦੇ ਹੋਏ ਅਗਾਊਂ ਉਲੰਘਣਾ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਗੁਰਦਵਾਰਾ ਡਾਇਰੈਕਟੋਰੇਟ ਗੁਰਦਵਾਰਾ ਚੋਣਾਂ ਸਮੇਂ ਸਿਰ ਕਰਵਾਉਣ ਦੀ ਉਲੰਘਣਾ ਕਰ ਸਕਦੇ ਹਨ ਕਿਉਂਕਿ ਬੀਤੇ ਵਿਚ ਵੀ ਚੋਣਾਂ ਦੇਰ ਨਾਲ ਹੋਈਆਂ ਸਨ, ਇਸ ਲਈ ਲੋੜੀਂਦੀ ਹਦਾਇਤ ਦਿਤੀ ਜਾਵੇ, ਬਾਰੇ ਫ਼ੈਸਲਾ ਦਿੰਦੇ ਹੋਏ ਹਾਈ ਕੋਰਟ ਦੇ ਜਸਟਿਸ ਰਾਜੀਵ ਸਹਾਏ ਏਂਡਲਾ ਦੀ ਬੈਂਚ ਨੇ ਬੀਤੇ ਦਿਨ ਉਕਤ ਹੁਕਮ ਦਿਤੇ ਹਨ।

ਇਸੇ ਪਟੀਸ਼ਨ ਬਾਰੇ ਦਿੱਲੀ ਸਰਕਾਰ ਦੇ ਗੁਰਦਵਾਰਾ ਡਾਇਰੈਕਟਰ ਦਲਬੀਰ ਸਿੰਘ ਨੇ ਗੁਰਦਵਾਰਾ ਚੋਣਾਂ ਦੇ ਬਾਰੇ ਅਦਾਲਤ ਵਿਚ ਦਾਖ਼ਲ ਕੀਤੇ ਅਪਣੇ ਜਵਾਬ ਵਿਚ ਸਪੱਸ਼ਟ ਕੀਤਾ ਹੈ ਕਿ ਗੁਰਦਵਾਰਾ ਡਾਇਰੈਕਟੋਰੇਟ ਅਪਣੇ ਪੱਧਰ ‘ਤੇ ਚੋਣਾਂ ਦਾ ਕੰਮ ਕਰ ਰਿਹਾ ਹੈ। 46 ਗੁਰਦਵਾਰਾ ਚੋਣ ਹਲਕਿਆਂ ਵਿਚ ਫ਼ੋਟੋ ਵਾਲੀਆਂ ਵੋਟਰ ਸੂਚੀਆਂ ਬਣਾਉਣ ਦੇ ਕੰਮ ਵਿਚ ਲੋੜੀਂਦਾ ਸਮਾਂ ਹੀ ਲੱਗੇਗਾ। ਚੋਣਾਂ ਵਿਚ ਦੇਰੀ ਕਰਨ ਦਾ ਕੋਈ ਇਰਾਦਾ ਨਹੀਂ। ਇਸੇ ਮਾਮਲੇ ਵਿਚ ਦਿੱਲੀ ਗੁਰਦਵਾਰਾ ਕਮੇਟੀ ਦਾ ਮੈਂਬਰ ਹੋਣ ਨਾਤੇ ਜੰਗ ਪੁਰਾ ਤੋਂ ਮੈਂਬਰ ਤਰਵਿੰਦਰ ਸਿੰਘ ਮਾਰਵਾਹ, ਸਾਬਕਾ ਕਾਂਗਰਸੀ ਵਿਧਾਇਕ ਨੇ ਪਟੀਸ਼ਨ ਦਾਖ਼ਲ ਕਰ ਕੇ ਅਦਾਲਤ ਨੂੰ ਦਰਖ਼ਾਸਤ ਕੀਤੀ ਸੀ ਕਿ ਨਵੇਂ ਸਿਰੇ ਤੋਂ ਵੋਟਰ ਸੂਚੀਆਂ ਤਿਆਰ ਕਰਨ ਦੇ ਹੁਕਮ ਦਿਤੇ ਜਾਣ। ਪਰ ਜਸਟਿਸ ਸਹਾਏ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੇਲੇ, ਜਦ ਗੁਰਦਵਾਰਾ ਡਾਇਰੈਕਟੋਰੇਟ ਵਲੋਂ ਵੋਟਰ ਸੂਚੀਆਂ ਬਣਾਉਣ ਦਾ ਕੰਮ ਚਲ ਰਿਹਾ ਹੈ, ਉਦੋਂ ਉਹ ਨਵੀਆਂ ਵੋਟਰ ਸੂਚੀਆਂ ਬਣਾਉਣ ਲਈ ਹੁਕਮ ਨਹੀਂ ਦੇ ਸਕਦੇ, ਕਿਉਂਕਿ ਇਸ ਨਾਲ ਗੁਰਦਵਾਰਾ ਚੋਣਾਂ ਵਿਚ ਦੇਰੀ ਹੋਵੇਗੀ।



from Punjab News – Latest news in Punjabi http://ift.tt/2cWaBtH
thumbnail
About The Author

Web Blog Maintain By RkWebs. for more contact us on rk.rkwebs@gmail.com

0 comments