ਫ਼ੌਜ ਬੈਰਕਾਂ ਵਿਚ ਹੈ ਤੇ ਸਰਹੱਦੀ ਲੋਕ ਘਰਾਂ ਤੋਂ ਬਾਹਰ : ਕੈਪਟਨ

Amrinder-Singh-5ਬੁਢਲਾਡਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ‘ਸਰਜੀਕਲ ਸਟਰਾਈਕ’ ਨੂੰ ਸਿਆਸੀ ਰੰਗਤ ਦੇ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਅਕਾਲੀ ਦਲ ਰਾਜਨੀਤੀ ਕਰ ਰਹੇ ਹਨ ਤਾਕਿ ਡਰ ਦਾ ਮਾਹੌਲ ਪੈਦਾ ਕਰ ਕੇ ਯੂਪੀ ਚੋਣਾਂ ‘ਚ ਫ਼ਾਇਦਾ ਲਿਆ ਜਾ ਸਕੇ।

ਬੁਢਲਾਡਾ ਦੀ ਅਨਾਜ ਮੰਡੀ ਵਿਚ ‘ਹਲਕੇ ਵਿਚ ਕੈਪਟਨ’ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਫ਼ੌਜ ਦਾ ਅਪਣਾ ਅੰਦਰੂਨੀ ਕੰਮ ਹੈ ਜੋ ਸਮੇਂ ਸਮੇਂ ਕੀਤਾ ਜਾਂਦਾ ਰਿਹਾ ਹੈ ਪਰ ਇਹ ਪਾਰਟੀਆਂ ਗੁਮਰਾਹਕੁਨ ਪ੍ਰਚਾਰ ਕਰਨ ਵਿਚ ਲਗੀਆਂ ਹੋਈਆਂ ਹਨ। ਉਨ੍ਹਾਂ ਖ਼ਾਲੀ ਕਰਾਏ ਗਏ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਨੂੰ ਵਾਪਸ ਚਲੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਫ਼ੌਜ ਬੈਰਕਾਂ ਵਿਚ ਹੈ ਅਤੇ ਪਿੰਡਾਂ ਦੇ ਲੋਕ ਅਪਣੇ ਘਰਾਂ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੁੱਝ ਸਮਾਂ ਹਾਲਾਤ ‘ਤੇ ਨਜ਼ਰ ਰਖਦਿਆਂ ਇੰਤਜ਼ਾਰ ਕਰਨਾ ਚਾਹੀਦਾ ਸੀ। ਹਮਲੇ ਬਾਰੇ ਕੀਤੇ ਜਾ ਰਹੇ ਧੂੰਆਂਧਾਰ ਪ੍ਰਚਾਰ ਤੋਂ ਸਪੱਸ਼ਟ ਹੈ ਕਿ ਸਸਤੀ ਸ਼ੋਹਰਤ ਲਈ ਇਹ ਪਾਰਟੀਆਂ ਕਿਥੇ ਤਕ ਜਾ ਸਕਦੀਆਂ ਹਨ।

ਕੈਪਟਨ ਨੇ ਵਾਅਦਾ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ 100 ਦਿਨਾਂ ਦੇ ਅੰਦਰ ਅੰਦਰ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਕਾਂਗਰਸ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਤੇ ਇਸ ਦਾ ਹਿਸਾਬ ਲਿਆ ਜਾਵੇਗਾ। ਪੰਜਾਬ ਵਿਚ 90 ਲੱਖ ਲੋਕ ਨੌਕਰੀਆਂ ਦੀ ਉਡੀਕ ਵਿਚ ਹਨ ਤੇ ਕਾਂਗਰਸ ਸਰਕਾਰ ਬਣਨ ‘ਤੇ ਹਰ ਕਿਸੇ ਨੂੰ ਨੌਕਰੀ ਦਿਤੀ ਜਾਵੇਗੀ। ਕੈਪਟਨ ਨੇ ਨੌਜਵਾਨਾਂ ਨੂੰ ਕਿਹਾ ਕਿ ਬਾਦਲਾਂ ਦੀਆਂ ਬਸਾਂ ਦੇ ਰੂਟਾਂ ਦੇ ਮੁਕਾਬਲੇ ਕਾਂਗਰਸ ਸਰਕਾਰ ਸਮੇਂ 10 ਨੌਜਵਾਨਾਂ ਦੇ ਗਰੁਪ ਨੂੰ ਰੂਟ ਅਲਾਟ ਕੀਤੇ ਜਾਣਗੇ ਅਤੇ ਬਸਾਂ ਖ਼ਰੀਦਣ ਲਈ ਕਰਜ਼ਾ ਸਹੂਲਤ ਦਿਤੀ ਜਾਵੇਗੇ। ਇਸ ਮੌਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।

ਸਮਾਗਮ ਵਿਚ ਕੁਲਵੰਤ ਰਾਏ ਸਿੰਗਲਾ, ਬਿਕਰਮਜੀਤ ਸਿੰਘ ਮੋਫਰ, ਮਨਜੀਤ ਸਿੰਘ ਝਲਬੂਟੀ, ਕਰਮ ਸਿੰਘ ਚੌਹਾਨ, ਜਸਵੰਤ ਸਿੰਘ ਫਫੜੇ ਭਾਈਕੇ, ਹਰਬੰਸ ਸਿੰਘ ਖਿੱਪਲ, ਸਤਪਾਲ ਸਿੰਘ ਮੂਲੇਵਾਲਾ, ਬਿਹਾਰੀ ਸਿੰਘ, ਦਰਸ਼ਨ ਸਿੰਘ ਟਾਹਲੀ ਆਦਿ ਮੌਜੂਦ ਸਨ।



from Punjab News – Latest news in Punjabi http://ift.tt/2cW9JFq
thumbnail
About The Author

Web Blog Maintain By RkWebs. for more contact us on rk.rkwebs@gmail.com

0 comments