ਬਹਿਬਲ ਕਲਾਂ ਮ੍ਰਿਤਕਾਂ ਦੀ ਯਾਦ ‘ਚ ਮੈਮੋਰੀਅਲ ਬਣਾਵਾਂਗੇ : ਚੰਨੀ

full11984ਬਠਿੰਡਾ :  ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਬਹਿਬਲ ਕਲਾਂ ‘ਚ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਦੀ ਯਾਦ ‘ਚ ਮੈਮੋਰੀਅਲ ਬਣਾਇਆ ਜਾਵੇਗਾ।

‘ਜਵਾਨੀ ਸੰਭਾਲ ਯਾਤਰਾ’ ਦੇ ਛੇਵੇਂ ਦਿਨ ਸ. ਚੰਨੀ ਰੁਪਿੰਦਰ ਸਿੰਘ ਨੂੰ ਮਿਲੇ ਜਿਸ ਨੂੰ ਪੰਜਾਬ ਪੁਲਿਸ ਵਲੋਂ ਬਹਿਬਲ ਕਲਾਂ ਗੋਲੀਬਾਰੀ ‘ਚ ਕਥਿਤ ਤੌਰ ‘ਤੇ ਫਸਾਇਆ ਗਿਆ ਸੀ। ਚੰਨੀ ਨੇ ਕਿਹਾ ਕਿ ਕਲ ਉਹ ਉਨ੍ਹਾਂ ਦੋਹਾਂ ਵਿਅਕਤੀਆਂ ਦੇ ਪਰਵਾਰਾਂ ਨੂੰ ਮਿਲਣ ਜਾ ਰਹੇ ਹਨ ਜਿਹੜੇ ਗੋਲੀਬਾਰੀ ‘ਚ ਮਾਰੇ ਗਏ ਸਨ। ਉਨ੍ਹਾਂ 2017 ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਜਲਦੀ ਹੀ ਬਹਿਬਲ ਕਲਾਂ ਗੋਲੀਬਾਰੀ ਕੇਸ ਮੁੜ ਖੋਲ੍ਹਣ ਦਾ ਭਰੋਸਾ ਦਿਤਾ। ਉਨ੍ਹਾਂ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ।

ਅਪਣੀ ਯਾਤਰਾ ਨੂੰ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਚੰਨੀ ਨੇ ਕਿਹਾ ਕਿ ਯਾਤਰਾ ਨੂੰ ਸਥਾਨਕ ਲੋਕਾਂ ਤੇ ਕਾਂਗਰਸੀ ਆਗੂਆਂ ਦਾ ਸ਼ਾਨਦਾਰ ਸਮਰਥਨ ਮਿਲਿਆ ਹੈ। ਇਹ ਯਾਤਰਾ ਅੱਜ ਬਠਿੰਡਾ ਜ਼ਿਲ੍ਹੇ ‘ਚ ਪਹੁੰਚੀ ਅਤੇ ਗੋਨਿਆਣਾ ਰੁਕੀ। ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਹਰ ਵਾਰ ਖ਼ਰੀਦ ਦੇ ਸੀਜ਼ਨ ‘ਚ ਫ਼ੇਲ੍ਹ ਸਾਬਤ ਹੋਈ ਹੈ। ਸੱਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਹੈ ਕਿ ਹਰ ਸੀਜ਼ਨ ਵਿਚ ਸਮੱਸਿਆਵਾਂ ਸਮਾਨ ਰਹਿੰਦੀਆਂ ਹਨ ਪਰ ਉਨ੍ਹਾਂ ਦੇ ਹੱਲ ਲਈ ਪ੍ਰਬੰਧ ਨਹੀਂ ਕੀਤੇ ਜਾਂਦੇ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੰਨੀ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਤੇ ਹਲਕਾ ਇੰਚਾਰਜ ਭ੍ਰਿਸ਼ਟਾਚਾਰ ਲਈ ਜਾਣੇ ਜਾਦੇ ਹਨ ਜਿਹੜੇ ਹਰ ਕੰਮ ‘ਚ ਅਪਣਾ ਹਿੱਸਾ ਭਾਲਦੇ ਹਨ। ਇਹੋ ਕਾਰਨ ਹੈ ਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।  ਇਸ ਦੌਰਾਨ ਚੰਨੀ ਨਾਲ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਸਨ।



from Punjab News – Latest news in Punjabi http://ift.tt/2cW9XMu
thumbnail
About The Author

Web Blog Maintain By RkWebs. for more contact us on rk.rkwebs@gmail.com

0 comments