ਲਾਹੌਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਦੇ ਇਕ ਸਾਂਸਦ ਨੇ 2008 ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਸ਼ਕਰਤਾ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਅਦ ਦਾ ਬਚਾਅ ਕਰਦੇ ਰਹਿਣ ਨੂੰ ਲੈ ਕੇ ਸਰਕਾਰ ‘ਤੇ ਸਵਾਲ ਉਠਾਇਆ ਅਤੇ ਇਸ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪਾਕਿਸਤਾਨ ਦੇ ਅਲੱਗ-ਥਲੱਗ ਪੈਣ ਦਾ ਕਾਰਨ ਦਸਿਆ।
ਨੈਸ਼ਨਲ ਅਸੈਂਬਲੀ ਦੀ ਵਿਦੇਸ਼ ਮਾਮਲਿਆਂ ‘ਤੇ ਸਥਾਈ ਕਮੇਟੀ ਦੀ ਵੀਰਵਾਰ ਨੂੰ ਹੋਈ ਬੈਠਕ ਵਿਚ ਪੀ.ਐਮ.ਐਲ-ਐਨ ਦੇ ਸਾਂਸਦ ਰਾਣਾ ਮੁਹੰਮਦ ਅਫ਼ਜ਼ਲ ਨੇ ਕਿਹਾ, ”ਹਾਫ਼ਿਜ਼ ਸਈਅਦ ਸਾਡੇ ਲਈ ਕਿਹੜੇ ਅੰਡੇ ਦੇ ਰਿਹਾ ਹੈ ਕਿ ਅਸੀਂ ਇਸ ਦਾ ਬਚਾਅ ਕਰ ਰਹੇ ਹਾਂ? ਜਦੋਂ ਅਸੀਂ ਹਾਫ਼ਿਜ਼ ਸਈਅਦ ਨੂੰ ਕਾਬੂ ਨਹੀਂ ਕਰ ਪਾ ਰਹੇ ਤਾਂ ਸਾਡੀ ਵਿਦੇਸ਼ ਨੀਤੀ ਦੀ ਪ੍ਰਭਾਵੀ ਸਮਰੱਥਾ ਖ਼ੁਦ ਪਤਾ ਲੱਗ ਰਹੀ ਹੈ।”
ਅਫ਼ਜ਼ਲ ਨੇ ਕਿਹਾ, ”ਭਾਰਤ ਨੇ ਜਮਾਤ-ਉਦ-ਦਾਵਾ ਮੁਖੀ ਬਾਰੇ ਸਾਡੇ ਵਿਰੁਧ ਅਜਿਹਾ ਮਾਮਲਾ ਤਿਆਰ ਕੀਤਾ ਹੈ ਕਿ ਕਸ਼ਮੀਰ ਵਿਚ ਹੋਣ ਵਾਲੀ ਬੈਠਕ ਦੌਰਾਨ ਵਿਦੇਸ਼ੀ ਪ੍ਰਤੀਨਿਧੀ ਸਈਦ ਦਾ ਨਾਮ ਪਾਕਿਸਤਾਨ ਅਤੇ ਕਸ਼ਮੀਰ ਵਿਚਾਲੇ ਵਿਵਾਦ ਦੇ ਵਿਸ਼ੇ ਦੇ ਰੂਪ ਵਿਚ ਕੰਮ ਕਰਦੇ ਹਨ।” ਉਨ੍ਹਾਂ ਅਪਣੀ ਹਾਲੀਆ ਫ਼ਰਾਂਸ ਯਾਤਰਾ ਦਾ ਜ਼ਿਕਰ ਕੀਤਾ, ਜਿਥੇ ਉਨ੍ਹਾਂ ਨੂੰ ਕਸ਼ਮੀਰ ਦੇ ਵਿਗੜਦੇ ਹਾਲਾਤ ਬਾਰੇ ਪੁਛਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਪ੍ਰਤੀਨਿਧਾਂ ਵਲੋਂ ਸਈਦ ਦਾ ਨਾਮ ਵਾਰ-ਵਾਰ ਲਿਆ ਗਿਆ ਕਿਉਂਕਿ ਉਸ ਨੂੰ ਅੰਤਰਰਾਸ਼ਟਰੀ ਮੰਚ ‘ਤੇ ‘ਕੁਖਿਆਤ ਕਿਰਦਾਰ’ ਮੰਨਿਆ ਜਾਂਦਾ ਹੈ। ਅਫ਼ਜ਼ਲ ਦੀ ਟਿਪਣੀ ਤੋਂ ਨਾਰਾਜ਼ ਸਈਦ ਨੇ ਸ਼ਰੀਫ਼ ਨੂੰ ਸੱਤਾਧਾਰੀ ਪਾਰਟੀ ਦੇ ਅਜਿਹੇ ਲੋਕਾਂ ਵਿਰੁਧ ਕਾਰਵਾਈ ਕਰਨ ਨੂੰ ਕਿਹਾ।
ਸਈਦ ਨੇ ਪ੍ਰਤੀਕਿਰਿਆ ਵਿਚ ਕਿਹਾ, ”ਮੈਂ ਨਵਾਜ ਸ਼ਰੀਫ਼ ਨੂੰ ਉਨ੍ਹਾਂ ਦੇ ‘ਬੇਵਕੂਫ਼ ਦੋਸਤਾਂ’ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੰਦਾ ਹਾਂ ਜੋ ਕਸ਼ਮੀਰ ਦੇ ਮਾਮਲੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਜ਼ਰੂਰ ਕੋਈ ਛੁਪਿਆ ਹੋਇਆ ਏਜੰਡਾ ਹੋਵੇਗਾ, ਪ੍ਰਧਾਨ ਮੰਤਰੀ ਨੂੰ ਪਤਾ ਲਗਾਉਣਾ ਚਾਹੀਦੈ।” ਉਨ੍ਹਾਂ ਕਿਹਾ ਕਿ ਅਜਿਹੇ ਤੱਤ ਪਾਕਿਸਤਾਨੀ ਫ਼ੌਜ ਅਤੇ ਗ਼ੈਰਫ਼ੌਜੀ ਸਰਕਾਰ ਵਿਚਾਲੇ ਮਤਭੇਦ ਪੈਦਾ ਕਰਨ ਦਾ ਯਤਨ ਕਰ ਰਹੇ ਹਨ, ਇਹ ਦੇਸ਼ ਲਈ ਖ਼ਤਰਨਾਕ ਹੋਵੇਗਾ।
from Punjab News – Latest news in Punjabi http://ift.tt/2dJDjgB
0 comments