ਵਿਨੀਪੈਗ : 82 ਸਾਲ ਦੀ ਉਮਰ ਵਿਚ ਸਰਦਾਰ ਮਰਦਾਨ ਸਿੰਘ ਗਰੇਵਾਲ ਨੇ 5 ਕਿਲੋਮੀਟਰ ਦੀ ਦੌੜ 50 ਮਿੰਟਾਂ ਵਿਚ ਪੂਰੀ ਕਰ ਕੇ ਇਤਿਹਾਸ ਰਚ ਦਿਤਾ ਹੈ। ਮਰਦਾਨ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਦੌੜਾਂ ਦੌੜਨ ਨਾਲ ਜਿਥੇ ਭਾਈਚਾਰੇ ਦਾ ਨਾਮ ਰੌਸ਼ਨ ਹੁੰਦਾ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫ਼ੇ ਅਨੁਸਾਰ ਲੋੜਵੰਦਾਂ ਦੀ ਮਦਦ ‘ਚ ਯੋਗਦਾਨ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੈਨੇਡਾ ਦੇ ਸਾਰੇ ਬਜ਼ੁਰਗ ਅਜਿਹੀਆਂ ਦੌੜਾਂ ਵਿਚ ਹਿੱਸਾ ਲੈਣ ਤਾਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨ ‘ਚ ਸਹਾਈ ਹੋ ਸਕੀਏ। 82 ਸਾਲ ਦੀ ਉਮਰ ਵਿਚ ਦਾਨ ਇਕੱਤਰ ਕਰਨ ਲਈ ਹੋ ਰਹੀ ਦੌੜ ਵਿਚ ਗਰੇਵਾਲ ਨੇ 5 ਕਿਲੋਮੀਟਰ ਦੀ ਦੌੜ 50 ਮਿੰਟਾਂ ਵਿਚ ਪੂਰੀ ਕਰ ਕੇ ਇਤਿਹਾਸ ਰਚ ਦਿਤਾ ਹੈ।
ਮਰਦਾਨ ਸਿੰਘ ਗਰੇਵਾਲ ਦੀ ਇਹ ਤੀਜੀ ਦੌੜ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਦੌੜਾਂ ਮਿਸੀਸਾਗਾ ਤੇ ਉਂਟਾਰੀਉ ਵਿਚ ਦੌੜੀਆਂ ਸਨ। ਇਹ ਤੀਜਰੀ ਦੌੜ (ਵਿਗ ਰੈਡਰਨ) ਯੂਨਾਈਟਿਡ ਵੇਅ ਲਈ ਫ਼ੰਡ ਰੇਜ਼ਿੰਗ ਸੀ।
from Punjab News – Latest news in Punjabi http://ift.tt/2dJDwjx
0 comments