ਇਸਲਾਮਾਬਾਦ, 8 ਅਕਤੂਬਰ :ਕਸ਼ਮੀਰ ਮੁੱਦੇ ‘ਤੇ ਨਵਾਜ਼ ਸ਼ਰੀਫ਼ ਦੇ ਵਿਸ਼ੇਸ਼ ਦੂਤ ਮੁਸ਼ਾਹਿਦ ਹੁਸੈਨ ਸਈਦ ਦੇ ਸਹਿਯੋਗੀ ਸ਼ਾਜਰਾ ਮੰਸਬ ਨੇ ਕਿਹਾ ਕਿ ਇਸ ਸਮੇਂ ਸਾਡਾ ਇਕਮਾਤਰ ਮਕਸਦ ਕਸ਼ਮੀਰ ‘ਚ ਸ਼ਾਂਤੀ ਬਹਾਲੀ ਹੈ। ਜਦੋਂ ਤਕ ਇਹ ਮੁੱਦਾ ਹੱਲ ਨਹੀਂ ਹੁੰਦਾ, ਉਦੋਂ ਤਕ ਉਥੇ ਸ਼ਾਂਤੀ ਬਹਾਲੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੋਵੇਂ ਪ੍ਰਮਾਣੂ ਹਥਿਆਰਾਂ ਨਾਲ ਲੈੱਸ ਦੇਸ਼ ਹਨ। ਅਸੀਂ ਕਸ਼ਮੀਰ ਮੁੱਦੇ ‘ਤੇ ਦੋਹਾਂ ਪੱਖਾਂ ਤੋਂ ਸ਼ਾਂਤੀ ਚਾਹੁੰਦੇ ਹਾਂ। ਸਈਦ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ”ਜੇ ਉਹ ਬਲੋਚਿਸਤਾਨ ਦੀ ਗੱਲ ਕਰਨਗੇ ਤਾਂ ਪਾਕਿਸਤਾਨ ਵੀ ਖ਼ਾਲਿਸਤਾਨ, ਨਾਗਾਲੈਂਡ, ਅਸਾਮ, ਸਿੱਕਮ ਅਤੇ ਮਾਉਵਾਦੀਆਂ ਦੀ ਗੱਲ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕਰਨਾ ਨਹੀਂ ਚਾਹੁੰਦੇ ਕਿਉਂਕਿ ਇਹ ਗੁਆਂਢੀ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਵਰਗਾ ਹੋਵੇਗਾ ਪਰ ਲੋੜ ਪਈ ਤਾਂ ਸਾਨੂੰ ‘ਜੈਸੇ ਨੂੰ ਤੈਸਾ’ ਜਵਾਬ ਵੀ ਦੇਣਾ ਪਵੇਗਾ।
ਸਈਦ ਨੇ ਕਿਹਾ ਕਿ ਸਰਹੱਦ ‘ਤੇ ਸ਼ਾਂਤੀ ਬਹਾਲੀ ਲਈ ਪਾਕਿਸਤਾਨ, ਭਾਰਤ ਨਾਲ ਹਰ ਮੁੱਦੇ ‘ਤੇ ਗੱਲਬਾਤ ਲਈ ਤਿਆਰ ਹੈ।
from Punjab News – Latest news in Punjabi http://ift.tt/2dJDPem
0 comments