ਕਾਬੁਲ ਦੀ ਸ਼ਾਂਤੀ ਕਸ਼ਮੀਰ ਵਿਚੋਂ ਹੋ ਕੇ ਨਿਕਲਦੀ ਹੈ : ਪਾਕਿਸਤਾਨ

ehਵਾਸ਼ਿੰਗਟਨ : ਪਹਿਲੀ ਵਾਰ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਦੇ ਹੱਲ ਨੂੰ ਅਫ਼ਗ਼ਾਨਿਸਤਾਨ ਨਾਲ ਜੋੜਦਿਆਂ ਕਿਹਾ ਹੈ ਕਿ ਸ਼ਾਂਤੀ ਲਈ ਦੋਹਾਂ ਸਮੱਸਿਆਵਾਂ ਦਾ ਹੱਲ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ।

ਕਸ਼ਮੀਰ ਸਬੰਧੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਸੈਨੇਟਰ ਮੁਸ਼ਾਹਿਦ ਹੁਸੈਨ ਸਈਅਦ ਨੇ ਇਥੇ ਕਿਹਾ ਕਿ ਜਦ ਤੁਸੀਂ ਸ਼ਾਂਤੀ ਦੀ ਗੱਲ ਕਰਦੇ ਹੋ ਤਾਂ ਕਾਬੁਲ ਵਿਚ ਸ਼ਾਂਤੀ ਦਾ ਰਸਤਾ ਕਸ਼ਮੀਰ ਵਿਚੋਂ ਹੋ ਕੇ ਜਾਂਦਾ ਹੈ। ਤੁਸੀਂ ਸ਼ਾਂਤੀ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕਰ ਸਕਦੇ। ਕਾਬੁਲ ਵਿਚ ਸ਼ਾਂਤੀ ਹੋਵੇ ਅਤੇ ਕਸ਼ਮੀਰ ਸੜਦਾ ਰਹੇ, ਅਜਿਹਾ ਨਹੀਂ ਹੋਣ ਜਾ ਰਿਹਾ।

ਉਨ੍ਹਾਂ ਵਾਸ਼ਿੰਗਟਨ ਸਥਿਤ ਥਿੰਕ ਟੈਂਕ ਸਟਿਮਸਨ ਸੈਂਟਰ ਵਿਚ ਚਰਚਾ ਦੌਰਾਨ ਕਿਹਾ ਕਿ ਤੁਸੀਂ (ਅਮਰੀਕਾ) ਇਕ ਵਿਆਪਕ ਸ਼ਾਂਤੀ ਸਮਝੌਤੇ ਦੀ ਗੱਲ ਕਰਦੇ ਹੋ, ਇਸ ਲਈ ਦਖਣੀ ਏਸ਼ੀਆ ਦੇ ਲੋਕਾਂ ਨੂੰ ਅਤੀਤ ਦੀ ਦੁਸ਼ਮਣੀ ਦਾ ਬੰਧਕ ਨਾ ਬਣਨ ਦੇਵੋ। ਉਨ੍ਹਾਂ ਨੂੰ ਅੱਗੇ ਵਧਣ ਦੇਵੋ। ਸਈਅਦ ਪਾਕਿਸਤਾਨ ਸੈਨੇਟ ਦੀ ਰਖਿਆ ਅਤੇ ਰਖਿਆ ਉਤਪਾਦ ਕਮੇਟੀ ਦੇ ਪ੍ਰਧਾਨ ਵੀ ਹਨ। ਉਨ੍ਹਾਂ ਨਾਲ ਸ਼ੇਜਰਾ ਮਨਸਬ ਵੀ ਸਨ ਜੋ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ ਮੈਂਬਰ ਵੀ ਹੈ। ਮਨਸਬ ਨੇ ਕਿਹਾ, ”ਇਸ ਵਾਰ ਸਾਡਾ ਮੁੱਖ ਮੁੱਦਾ ਕਸ਼ਮੀਰ ਹੈ ਅਤੇ ਜੇ ਮੁੱਦਾ ਨਹੀਂ ਸੁਲਝਾਇਆ ਜਾਂਦਾ ਤਾਂ ਖੇਤਰ ਵਿਚ ਸ਼ਾਂਤੀ ਸਥਾਪਤ ਨਹੀਂ ਹੋ ਸਕਦੀ। ਇਥੇ ਕੋਈ ਅੰਦਰੂਨੀ ਸਮੱਸਿਆ ਨਹੀਂ। ਹੁਣ ਕਾਫ਼ੀ ਕੁੱਝ ਦਾਅ ‘ਤੇ ਹੈ, ਅਸੀਂ ਗੁਆਂਢੀ ਮੁਲਕ ਹਾਂ ਜੋ ਪ੍ਰਮਾਣੂ ਸੰਪੰਨ ਹਾਂ। ਇਸ ਲਈ ਸਾਨੂੰ ਕਸ਼ਮੀਰ ਮੁੱਦੇ ‘ਤੇ ਸ਼ਾਂਤੀ ਦੀ ਲੋੜ ਹੈ।”

ਅਤੇ ਇਸ ਤੋਂ ਬਾਅਦ ਬਾਕੀ ਚੀਜ਼ਾਂ ਦਾ ਹੱਲ ਕੀਤਾ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬਗ਼ੈਰ ਕਿਸੇ ਸ਼ਰਤ ਸ਼ਾਂਤੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ ਪਰ ਭਾਰਤ ਇਸ ਨੂੰ ਲਗਾਤਾਰ ਠੁਕਰਾਉਂਦਾ ਰਿਹਾ ਹੈ।



from Punjab News – Latest news in Punjabi http://ift.tt/2dzysT3
thumbnail
About The Author

Web Blog Maintain By RkWebs. for more contact us on rk.rkwebs@gmail.com

0 comments