ਮਲੋਟ,ਲੰਬੀ : ”ਕਾਕਾ ਮੈਂ ਤਾਂ ਤੁਹਾਨੂੰ ਪੱਕਾ ਕਰ ਦੇਵਾਂ ਪਰ ਥੋਡੇ ਵਾਲਾ ਵਿਭਾਗ ਸੁਖਬੀਰ ਕੋਲ ਐ..।” ਇਹ ਸ਼ਬਦ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੁਵਿਧਾ ਕਰਮਚਾਰੀਆਂ ਨਾਲ ਮੀਟਿੰਗ ਦੌਰਾਨ ਕਹੇ। ਲੰਬੀ ਵਿਖੇ ਸਰਕਾਰ ਵਿਰੁਧ ਭੁੱਖ ਹੜਤਾਲ ‘ਤੇ ਬੈਠੇ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿਤੀ। ਹਰਮੀਤ ਸਿੰਘ ਨੇ ਦਸਿਆ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਫ਼ਦ ਦੀ ਮੁਲਾਕਾਤ ਅੱਜ ਸਵੇਰੇ ਬਠਿੰਡਾ ਦੇ ਮੇਅਰ ਦੀ ਰਿਹਾਇਸ਼ ‘ਤੇ ਕਰਵਾਈ ਗਈ।
ਮੁੱਖ ਮੰਤਰੀ ਨੇ ਆਖਿਆ ਕਿ ਉਹ ਤਾਂ ਕਰਮਚਾਰੀਆਂ ਨੂੰ ਪੱਕਾ ਕਰਨਾ ਚਾਹੁੰਦੇ ਹਨ ਪਰ ਸਬੰਧਤ ਵਿਭਾਗ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਹੈ।
ਉਨ੍ਹਾਂ ਆਖਿਆ ਕਿ ਸੁਵਿਧਾ ਕਰਮਚਾਰੀ ਪੰਜਾਬ ਸਰਕਾਰ ਤੋਂ ਪੱਕੀਆਂ ਨਿਯੁਕਤੀਆਂ ਕਰਵਾਉਣ ਤਕ ਅਪਣਾ ਸੰਘਰਸ਼ ਜਾਰੀ ਰਖਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਲੜੀਵਾਰ ਭੁੱਖ ਹੜਤਾਲ ਅੱਜ ਤੀਜੇ ਦਿਨ ‘ਚ ਦਾਖ਼ਲ ਹੋ ਗਈ ਹੈ।
from Punjab News – Latest news in Punjabi http://ift.tt/2ebl85O
0 comments