ਪਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਦੱਬਣ ਵਾਲਾ ਗਰੋਹ ਬੇਨਕਾਬ

ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਦਫ਼ਤਰ ਦਾ ਦ੍ਰਿਸ਼।

ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਦਫ਼ਤਰ ਦਾ ਦ੍ਰਿਸ਼।

ਮੋਗਾ, 13 ਅਕਤੂਬਰ : ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਨੇ ਪਰਵਾਸੀ ਪੰਜਾਬੀਆਂ ਦੀਆਂ ਜਾਅਲਸਾਜ਼ੀ ਨਾਲ ਜ਼ਮੀਨਾਂ ਦੱਬਣ ਲਈ ਸਰਗਰਮ ਭੂ-ਮਾਫ਼ੀਆ ਗਰੋਹ ਨੂੰ ਬੇਨਕਾਬ ਕੀਤਾ ਹੈ। ਥਾਣਾ ਸਿਟੀ ਵਿੱਚ ਦਰਜ ਕੇਸ ਵਿੱਚ ਤਿੰਨ ਪ੍ਰਾਪਰਟੀ ਡੀਲਰ ਅਤੇ ਇੱਕ ਸੇਵਾ ਮੁਕਤ ਥਾਣੇਦਾਰ ਦੇ ਪੁੱਤ ਸਮੇਤ 8 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਡੀਐਸਪੀ (ਆਈ) ਸੱਤਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਹ ਗਰੋਹ ਵਿਦੇਸ਼ ਵਿੱਚ ਰਹਿੰਦੇ ਪਰਵਾਸੀ ਪੰਜਾਬੀਆਂ ਦੇ ਪਲਾਟਾਂ ਦਾ ਪਤਾ ਲਗਾਉਣ ਬਾਅਦ ਪਲਾਟ ਮਾਲਕ ਪਰਵਾਸੀ ਪੰਜਾਬੀ ਦਾ ਜਾਅਲੀ ਪਛਾਣ ਪੱਤਰ ਤਿਆਰ ਕਰਕੇ ਉਸ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਤਹਿਸੀਲਦਾਰ ਅੱਗੇ ਪੇਸ਼ ਕਰਕੇ ਪਲਾਟਾਂ ਦੀ ਰਜਿਸਟਰੀ ਆਪਣੇ ਨਾਂ ਕਰਵਾ ਲੈਂਦਾ ਸੀ ਅਤੇ ਬਾਅਦ ਵਿੱਚ ਅੱਗੇ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਪਿੰਡ ਭਿੰਡਰ ਕਲਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰ ਕੁਲਵੰਤ ਸਿੰਘ ਪੁੱਤਰ ਗੁਰਮੇਜ ਸਿੰਘ ਪਿੰਡ ਮਹੀਆਂਵਾਲਾ (ਜ਼ੀਰਾ) ਨੇ ਕਾਫ਼ੀ ਅਰਸਾ ਪਹਿਲਾਂ ਪਿੰਡ ਲੰਢੇਕੇ ਵਿੱਚ 10 ਮਰਲੇ ਦਾ ਪਲਾਟ ਖਰੀਦਿਆ ਸੀ। ਉਸ ਦਾ ਜਾਅਲੀ ਆਈਡੀ ਤਿਆਰ ਕਰਕੇ 25 ਜੂਨ 2012 ਨੂੰ ਪਲਾਟ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਬਾਅਦ ਇਹ ਪਲਾਟ ਅੱਗੇ ਇੱਕ ਅਧਿਆਪਕ ਨੂੰ ਵੇਚ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਨੂੰ ਸੌਂਪੀ ਗਈ ਸੀ।ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਦੇ ਇੰਚਾਰਜ ਇੰਸਪੈਕਟਰ ਸੂਰਜਪਾਲ ਸਿੰਘ ਨੇ ਦੱਸਿਆ ਕਿ ਇਸ ਤਫ਼ਤੀਸ਼ ਦੌਰਾਨ ਇਕਬਾਲ ਸਿੰਘ ,ਰਮਨਦੀਪ ਸਿੰਘ ਦੋਵੇਂ ਪਿੰਡ ਲੰਢੇਕੇ, ਪ੍ਰਾਪਰਟੀ ਡੀਲਰ ਰਣਜੀਤ ਸਿੰਘ ਵਾਸੀ ਅਪੈਕਸ ਕਲੌਨੀ, ਮੋਗਾ, ਕਾਰ ਬਾਜ਼ਾਰ ਦਾ ਕਾਰੋਬਾਰ ਕਰਦੇ ਬਲਜੀਤ ਸਿੰਘ ਵਾਸੀ ਅਜੀਤ ਨਗਰ, ਮੋਗਾ, ਪ੍ਰਾਪਰਟੀ ਡੀਲਰ ਸਤਨਾਮ ਸਿੰਘ ਵਾਸੀ ਬਸਤੀ ਗੋਬਿੰਦਗੜ੍ਹ, ਮੋਗਾ ਸੇਵਾ ਮੁਕਤ ਥਾਣੇਦਾਰ ਦਾ ਪੁੱਤਰ ਸਤਵਿੰਦਰ ਸਿੰਘ ਅਤੇ ਪਰਵਾਸੀ ਪੰਜਾਬੀ ਦੀ ਜਗ੍ਹਾ ਉੱਤੇ ਤਹਿਸੀਲਦਾਰ ਸਾਹਮਣੇ ਪੇਸ਼ ਹੋਣ ਵਾਲੇ ਪਰਮਿੰਦਰ ਸਿੰਘ ਵਾਸੀ ਮੁਹੱਲਾ ਲਹੌਰੀਆਂ ਅਤੇ ਜੁਗਰਾਜ ਸਿੰਘ ਨੰਬਰਦਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।



from Punjab News – Latest news in Punjabi http://ift.tt/2exdkMb
thumbnail
About The Author

Web Blog Maintain By RkWebs. for more contact us on rk.rkwebs@gmail.com

0 comments