ਇਸਲਾਮਾਬਾਦ :ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ‘ਖੇਤਾਂ ਵਿੱਚ ਟੈਂਕ ਚਲਾ ਕੇ’ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਕ ਵਾਰ ਫਿਰ ਹਿਜਬੁਲ ਮੁਜਾਹਿਦੀਨ ਦੇ ਖਾੜਕੂ ਬੁਰਹਾਨ ਵਾਨੀ ਨੂੰ ‘ਕਸ਼ਮੀਰ ਦਾ ਪੁੱਤ’ ਕਹਿ ਕੇ ਭਾਰਤ ਨੂੰ ਮਿਹਣਾ ਮਾਰਨ ਦਾ ਯਤਨ ਕੀਤਾ। ਸ੍ਰੀ ਮੋਦੀ ਨੇ ਪਿਛਲੇ ਮਹੀਨੇ ਭਾਸ਼ਣ ਦਿੰਦਿਆਂ ਪਾਕਿਸਤਾਨ ਨੂੰ ਗਰੀਬੀ ਤੇ ਹੋਰ ਸਮਾਿਜਕ ਬੁਰਾਈਆਂ ਦਾ ਖਾਤਮਾ ਕਰਨ ਦੀ ਚੁਣੌਤੀ ਦਿੱਤੀ ਸੀ। ਉਸ ਦੇ ਜਵਾਬ ਵਿੱਚ ਸ੍ਰੀ ਸ਼ਰੀਫ਼ ਨੇ ਕਿਹਾ, ‘ ਜੇ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨਾਲ ਗਰੀਬੀ ਖਤਮ ਕਰਨ ਦਾ ਮੁਕਾਬਲਾ ਕਰੀਏ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖੇਤਾਂ ਵਿੱਚ ਟੈਂਕ ਚਲਾ ਕੇ ਗਰੀਬੀ ਖਤਮ ਨਹੀਂ ਕੀਤੀ ਜਾ ਸਕਦੀ। ਸੰਸਦ ਦੇ ਵਿਸ਼ੇਸ਼ ਸਾਂਝੇ ਸੈਸ਼ਨ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਗੱਲਬਾਤ ਤੋਂ ਭੱਜ ਰਿਹਾ ਹੈ ਤੇ ਜੰਗ ਵਾਲਾ ਮਾਹੌਲ ਬਣਾ ਰਿਹਾ ਹੈ।
from Punjab News – Latest news in Punjabi http://ift.tt/2dyHcVg
0 comments