-ਡਾ. ਹਰਪ੍ਰੀਤ ਸਿੰਘ ਭੰਡਾਰੀ
ਦੁਨੀਆ ਵਿੱਚ ਬਹੁਤੇ ਲੋਕ ਆਪਣੇ ਵਾਲਾਂ ਦੀ ਦੇਖਭਾਲ ਦੇ ਲਈ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਕਿਸੇ ਨੂੰ ਵਾਲ ਝੱੜਨ ਦੀ ਸ਼ਿਕਾਇਤ ਹੈ ਤਾਂ ਕੋਈ ਅਜਿਹਾ ਵੀ ਹੈ ਜੋ ਆਪਣੇ ਵਾਲ ਨਾ ਵੱਧਣ ‘ਤੇ ਪ੍ਰੇਸ਼ਾਨ ਵੀ ਹੈ। ਕੁਝ ਔਰਤਾਂ ਅਤੇ ਕਈ ਕੇਸ਼ਧਾਰੀ ਮਰਦ ਵੀ ਪਹਿਲਾਂ ਤਾਂ ਆਪਣੇ ਵਾਲਾਂ ਨੂੰ ਕਟਵਾ ਲੈਂਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਦੇ ਨਾ ਵੱਧਣ ਕਾਰਨ ਪ੍ਰੇਸ਼ਾਨ ਹੋ ਜਾਂਦੇ ਹਨ। ਇਕ ਗੱਲ ਦਾ ਖਿਆਲ ਰੱਖੋ ਕਿ ਕਦੇ ਵੀ ਕੱਟਣ ਦੇ ਨਾਲ ਵਾਲ ਲੰਮੇ ਨਹੀਂ ਹੋ ਸਕਦੇ ਕਿਉਂਕਿ ਵਾਲਾਂ ਦਾ ਜਨਮ ਅਤੇ ਵਾਧਾ ਰੋਮਾਂ ਦੇ ਅੰਦਰ ਹੁੰਦਾ ਹੈ ਜਿਹੜੇ ਕਿ ਸਿਰ ਦੀ ਚਮੜੀ ਦੇ ਅੰਦਰ ਹੁੰਦੇ ਹਨ। ਆਉ ਜਾਣਦੇ ਹਾਂ ਤੁਹਾਡੇ ਵਾਲਾਂ ਨਾਲ ਜੁੜੀਆਂ ਕੁਝ
ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ:
ਡੈਂਡਰਫ (ਸਿੱਕਰੀ) ਹੋਣ ਦਾ ਕਾਰਨ ਸਿਰ ਦੀ ਚਮੜੀ ਦਾ ਖੁਸ਼ਕ ਹੋਣਾ ਨਹੀਂ ਹੈ ਬਲਕਿ ਸਿਰ ਦੀ ਚਮੜੀ ਉਤੇ ਇਕ ਪੱਪੜੀਦਾਰ ਪਰਤ ਦਾ ਬਣਨਾ ਹੈ। ਸਿੱਕਰੀ ਮਰੀ ਹੋਈ ਚਮੜੀ ਦਾ ਮਾਸ ਹੈ ਇਸ ਲਈ ਡੈਂਡਰਫ ਵਾਲੇ ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਸਾਫ ਕਰਕੇ ਠੀਕ ਕੀਤਾ ਜਾ ਸਕਦਾ ਹੈ। ਡੈਂਡਰਫ ਜ਼ਿਆਦਾ ਹੋਣ ‘ਤੇ ਚਮੜੀ ਦਾ ਰੋਗ ਵੀ ਹੋ ਸਕਦਾ ਹੈ ਇਸ ਲਈ ਆਪਣੇ ਵਾਲਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
ਵਾਲ ਜੇਕਰ ਦੋ ਮੂੰਹੇ ਜਾਂ ਭੁਰਭੂਰੇ ਹੋ ਜਾਣ ਤਾਂ ਉਨ੍ਹਾਂ ਨੂੰ ਸਾਫ ਜਾਂ ਤੰਦਰੁਸਤ ਨਾ ਸਮਝੋ। ਚਮੜੀ ਅਤੇ ਵਾਲਾਂ ਦੇ ਮਾਹਰ ਡਾਕਟਰਾਂ ਦਾ ਮੰਨਣਾ ਹੈ ਕਿ ਕੇਸਾਂ ਦਾ ਦੋ ਮੂੰਹਾਂ ਹੋਣ ਜਾਂ ਭੁਰਨਾ/ਟੁੱਟਣਾ ਵਾਲਾਂ ਦੀਆਂ ਜੜ੍ਹਾਂ ਦੇ ਕਾਰਨ ਜਾਂ ਫਿਰ ਕਮਜ਼ੋਰੀ ਕਾਰਨ ਹੁੰਦਾ ਹੈ ਇਸ ਲਈ ਅਜਿਹੇ ਵਾਲਾਂ ਨੂੰ ਤੰਦਰੁਸਤ ਨਹੀਂ ਕਿਹਾ ਜਾ ਸਕਦਾ। ਅੱਜ-ਕੱਲ੍ਹ ਵਾਲਾਂ ਨੂੰ ਤੇਲ ਲਗਾਉਣ ਦਾ ਰਿਵਾਜ ਇਕਦਮ ਖਤਮ ਹੋ ਰਿਹਾ ਹੈ। ਵਾਲਾਂ ਨੂੰ ਤੇਲ ਲਗਾਉਣਾ ਫੈਸ਼ਨ ਦੀ ਸ਼ਾਨ ਦੇ ਖਿਲਾਫ ਸਮਝਿਆ ਜਾਂਦਾ ਹੈ। ਵਾਲਾਂ ਨੂੰ ਨਿਯਮਿਤ ਰੂਪ ਵਿੱਚ ਤੇਲ ਦੀ ਮਾਲਸ਼ ਕਰਨ ਦੇ ਨਾਲ ਅਤੇ ਕੁਦਰਤੀ ਖੁਰਾਕ ਨਾ ਖਾਣ ਦੇ ਕਾਰਨ ਵਾਲ ਟੁੱਟਣੇ ਅਤੇ ਭੁਰਨੇ ਸ਼ੁਰੂ ਹੋ ਜਾਂਦੇ ਹਨ ਅਜਿਹੀ ਹਾਲਤ ਤੁਹਾਡੇ ਵਾਲਾਂ ਲਈ ਕਾਫੀ ਨੁਕਸਾਨ ਵਾਲੀ ਸਿੱਧ ਹੁੰਦੀ ਹੈ।
ਝੱਗ ਬਣਾਉਣ ਵਾਲੇ ਸ਼ੈਂਪੂ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਵਾਲ ਉਸ ਨਾਲ ਚੰਗੀ ਤਰ੍ਹਾਂ ਸਾਫ ਹੋ ਜਾਣਗੇ। ਝੱਗ ਵਾਲਾ ਸ਼ੈਂਪੂ ਬਣਾਉਣ ਦੇ ਲਈ ਬਹੁਤ ਤਰ੍ਹਾਂ ਦੇ ਚਮੜੀ ਨੂੰ ਨੁਕਸਾਨ ਕਰਨ ਵਾਲੇ ਕੈਮੀਕਲ ਜ਼ਿਆਦਾ ਮਿਲਾਏ ਹੁੰਦੇ ਹਨ। ਇਨ੍ਹਾਂ ਦੇ ਵਿੱਚ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੀ ਸਮਰੱਥਾ ਨਹੀਂ ਹੁੰਦੀ।
ਕੰਡੀਸ਼ਨਰ ਸਿਰਫ ਵਾਲਾਂ ਨੂੰ ਬਾਹਰੋਂ ਚਮਕਾਉਣ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਬਾਹਰਲੀ ਬਨਾਵਟ ਨੂੰ ਕਾਬੂ ਵਿੱਚ ਰੱਖਦੇ ਹਨ, ਪਰ ਖਰਾਬ ਹੋਏ ਵਾਲਾਂ ਨੂੰ ਉਹ ਫਿਰ ਤੋਂ ਠੀਕ ਨਹੀਂ ਕਰ ਸਕਦੇ। ਠੀਕ ਉਸੇ ਪ੍ਰਕਾਰ ਜਿਸ ਤਰ੍ਹਾਂ ਤੁਸੀਂ ਖਤਮ ਹੋਏ ਵਾਲਾਂ ਨੂੰ ਠੀਕ ਨਹੀਂ ਕਰ ਸਕਦੇ ਉਸੇ ਤਰੀਕੇ ਨਾਲ ਕੰਡੀਸ਼ਨਰ ਵਿੱਚ ਵੀ ਅਜਿਹਾ ਕੋਈ ਗੁਣ ਨਹੀਂ ਹੈ। ਇਸ ਦੇ ਲਈ ਸਹੀ ਰਹੇਗਾ ਕਿ ਤੁਸੀਂ ਵਾਲਾਂ ਦੀ ਦੇਖਭਾਲ ਅਤੇ ਆਪਣੀ ਕੁਦਰਤੀ ਖੁਰਾਕ ਉਤੇ ਸਹੀ ਧਿਆਨ ਦੇਵੋ। ਜ਼ਿਆਦਾ ਪ੍ਰੋਟੀਨ ਖਾਣ ਦੇ ਨਾਲ ਵਾਲ ਤੰਦਰੁਸਤ, ਲੰਮੇ ਅਤੇ ਸੰਘਣੇ ਹੋ ਜਾਂਦੇ ਹਨ। ਮੈਂ ਆਪਣੇ ਕੋਲ ਵਾਲਾਂ ਦਾ ਟਰੀਟਮੈਂਟ ਲੈਣ ਆਏ ਮਰੀਜ਼ਾਂ ਨੂੰ ਸਹੀ ਪ੍ਰੋਟੀਨ ਖਾਣ ਦੀ ਹਦਾਇਤ ਦਿੰਦਾ ਹਾਂ। ਮੈਂ ਇਹ ਮਹਿਸੂਸ ਕੀਤਾ ਹੈ ਕਿ ਜਦੋਂ ਵੀ ਪ੍ਰੋਟੀਨ ਦਾ ਖਾਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਵਾਲ ਝੱੜਨੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਵਿੱਚ ਵਾਰ-ਵਾਰ ਕੰਘੀ ਕਰੀ ਜਾਣਾ ਕੋਈ ਚੰਗੀ ਗੱਲ ਨਹੀਂ। ਇਸ ਦੇ ਨਾਲ ਤੁਹਾਡੇ ਵਾਲ ਜਲਦੀ ਅਤੇ ਜ਼ਿਆਦਾ ਟੁੱਟਣਗੇ ਅਤੇ ਉਨ੍ਹਾਂ ਦੀਆਂ ਜੜ੍ਹਾਂ ਵਿੱਚੋਂ ਖੂਨ ਵੀ ਨਿਕਲ ਸਕਦਾ ਹੈ ਅਤੇ ਨਾਲ ਹੀ ਅਸੀਂ ਸਮੇਂ ਦੀ ਬਰਬਾਦੀ ਵੀ ਕਰਾਂਗੇ।
ਅੱਜ-ਕੱਲ੍ਹ ਵਾਲਾਂ ਨੂੰ ਰੰਗਣ ਦਾ ਰਿਵਾਜ ਬਹੁਤ ਵੱਧ ਗਿਆ ਹੈ। ਵਾਲਾਂ ਨੂੰ ਕਲਰਿੰਗ ਕਰਨ ਦੇ ਨਾਲ ਨਾ ਚਾਹੁੰਦੇ ਹੋਏ ਵੀ ਸਾਡੇ ਵਾਲ ਖਰਾਬ ਹੀ ਹੁੰਦੇ ਹਨ ਭਾਵੇਂ ਇਸ਼ਤਿਹਾਰਾਂ ਵਿੱਚ ਇਸ ਗੱਲ ਦੇ ਦਾਅਵੇ ਕੀਤੇ ਜਾਂਦੇ ਹਨ ਕਿ ਸਾਡੀ ਕੰਪਨੀ ਦੇ ਰੰਗ ਨਾਲ ਤੁਹਾਡੇ ਵਾਲ ਠੀਕ ਰਹਿਣਗੇ, ਪਰ ਅਜਿਹੇ ਦਾਅਵੇ ਮੁਢੋਂ ਹੀ ਗਲਤ ਹਨ। ਕਲਰਿੰਗ ਕੁਝ ਸਮੇਂ ਤੱਕ ਤੁਹਾਡੇ ਵਾਲਾਂ ਨੂੰ ਬਾਹਰੋਂ ਇਕ ਅਲੱਗ ਦਿੱਖ ਦਿੰਦੀ ਹੈ, ਪਰ ਉਸ ਦੇ ਵਿੱਚ ਮੌਜੂਦ ਕੈਮੀਕਲ ਤੁਹਾਡੇ ਵਾਲਾਂ ਲਈ ਹਾਨੀਕਾਰਕ ਹੀ ਸਿੱਧ ਹੁੰਦੇ ਹਨ।
ਵਾਲਾਂ ਦੇ ਉੱਲਝੇ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਚਿੱਪ-ਚਿਪੇ ਹੋ ਗਏ ਹਨ ਜਾਂ ਖੁਸ਼ਕ ਬਲਕਿ ਇਸ ਦਾ ਮਤਲਬ ਇਹ ਹੈ ਕਿ ਉਹ ਆਪਣੀ ਜੜ੍ਹ ਨਾਲੋਂ ਟੁੱਟ ਚੁੱਕੇ ਹਨ।
ਘਰੇਲੂ ਸ਼ੈਂਪੂ ਬਣਾਉਣ ਦਾ ਢੰਗ ਬਹੁਤ ਸੌਖਾ ਹੈ ਅਤੇ ਇਸ ਦੀ ਵਰਤੋਂ ਨਾਲ ਅਸੀਂ ਇਕ ਮਹੀਨੇ ਦੇ ਵਿੱਚ ਹੀ ਜਾਦੂ ਵਰਗੇ ਨਤੀਜੇ ਦੇਖ ਸਕਦੇ ਹਾਂ। ਨਿੰਮ ਦੀਆਂ ਪੱਤੀਆਂ, ਹਰੜ੍ਹ, ਬਹੇੜਾ, ਆਵਲਾ, ਰੀਠਾ, ਭਰਿੰਗਰਾਜ, ਸ਼ਿਕਾਕਾਈ, ਜਟਾਮਾਨਸੀ, ਚੰਦਨ ਅਤੇ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਸਿਰ ਧੋਣ ਦੇ ਨਾਲ ਵਾਲਾਂ ਦਾ ਟੁੱਟਣਾ, ਝੱੜਨਾ, ਦੋ ਮੂੰਹੇ ਵਾਲਾਂ ਦਾ ਹੋਣਾ, ਸਿਕਰੀ ਹੋਣਾ ਸਭ ਮੁਸ਼ਕਲਾਂ ਖਤਮ ਹੋ ਸਕਦੀਆਂ ਹਨ। ਪੇਟ ਸਾਫ ਰੱਖਣਾ ਬਹੁਤ ਜ਼ਰੂਰੀ ਹੈ, ਪੇਟ ਸਾਫ ਰੱਖੇ ਬਿਨਾਂ ਵਾਲਾਂ ਦਾ ਇਲਾਜ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਹਰੀਆਂ ਪੱਤੇਦਾਰ ਅਤੇ ਰੇਸ਼ੇਦਾਰ ਖੁਰਾਕ, ਆਵਲਾ, ਪਾਲਕ ਰੋਜ਼ਾਨਾ ਖਾਉ। ਵਹੀਟ ਗਰਾਸ ਦਾ ਰਸ ਪੀਉ।
20 ਮਿੰਟ ਲਈ ਸਵੇਰ ਜਾਂ ਸ਼ਾਮ ਪੇਟ ‘ਤੇ ਮਿੱਟੀ ਦੀ ਪੱਟੀ ਹਫਤੇ ਵਿੱਚ ਇਕ ਵਾਰ ਸਾਧਾਰਨ ਪਾਣੀ ਦਾ ਅਨੀਮਾ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੁੰਦਾ ਹੈ।
ਯੋਗ ਦੇ ਅਨੁਸਾਰ ਨਾੜੀ ਸ਼ੋਧਣ ਪ੍ਰਣਾਯਾਮ, ਅਨੁਲੋਮ-ਵਿਲੋਮ, ਕਪਾਲਭਾਤੀ, ਭਸਤਰੀਕਾ, ਪਵਨਮੁਕਤ ਆਸਨ, ਗੋਮੁੱਖ ਆਸਨ, ਉਤਾਨਪਾਦ ਆਸਨ, ਵਜਰ ਆਸਨ, ਵਾਲ ਝੱਲਨ ਤੋਂ ਅਤੇ ਚਿੱਟੇ ਵਾਲ ਆਉਣ ਤੋਂ ਰੋਕਣ ਲਈ ਬਹੁਤ ਮਦਦ ਕਰਦੇ ਹਨ। ਪੇਟ ਉਤੇ ਗਰਮ ਪਾਣੀ ਦੀ ਪੱਟੀ 15 ਮਿੰਟ ਲਈ ਗਰਮ ਪਾਣੀ ਵਿੱਚ ਪੈਰ ਰੱਖਣ ਦੇ ਨਾਲ ਨੈਚੁਰਪੈਥੀ ਤੁਹਾਨੂੰ ਜਾਦੂ ਵਾਂਗ ਅਸਰ ਕਰੇਗੀ।
ਸਿਰ ਉਤੇ ਤੇਲ ਦੀ ਮਾਲਸ਼ ਹਫਤੇ ਵਿੱਚ ਇਕ ਵਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਭਾਵੇਂ ਸਿਰ ਨਹਾਉਣ ਤੋਂ ਪਹਿਲਾਂ ਤੇਲ ਦੀ ਮਾਲਸ਼ ਕਰ ਲਵੋ, ਪਰ ਕਰੋ ਜ਼ਰੂਰ। ਮਾਲਸ਼ ਲਈ ਸਰ੍ਹੋਂ, ਨਾਰੀਅਲ, ਜੈਤੂਨ ਅਤੇ ਤਿਲਾਂ ਦਾ ਤੇਲ ਅਲੱਗ-ਅਲੱਗ ਢੰਗ ਨਾਲ ਵਰਤਿਆ ਜਾ ਸਕਦਾ ਹੈ। ਆਪਣੇ 13 ਸਾਲਾਂ ਦੇ ਤਜਰਬੇ ਅਨੁਸਾਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਰਤ ਤੋਂ ਇਲਾਵਾ ਵਿਦੇਸ਼ੀ ਲੋਕਾਂ ਨੇ ਵੀ ਕੁਦਰਤੀ ਇਲਾਜ ਪ੍ਰਣਾਲੀ ਅਤੇ ਯੋਗ ਦੇ ਨਾਲ ਆਪਣੇ ਵਾਲਾਂ ਦੀ ਸੰਭਾਲ ਨੂੰ ਚਿੰਤਾ ਨਾਲ ਲੈਂਦਿਆ ਇਲਾਜ ਕੀਤਾ ਅਤੇ ਵਧੀਆ ਖੁਰਾਕ ਖਾਧੀ ਅਤੇ ਅੱਜ ਦੇਸ਼-ਵਿਦੇਸ਼ ਦੇ ਸਭ ਲੋਕ ਨੈਚੁਰਪੈਥੀ ਅਨੁਸਾਰ ਘਰ ਬੈਠ ਕੇ ਹੀ ਤੰਦਰੁਸਤ ਵਾਲਾਂ ਦੇ ਮਾਲਕ ਬਣੇ ਹਨ। ੲ
from Punjab News – Latest news in Punjabi http://ift.tt/2dtI1Tw
0 comments