ਭਾਰਤ-ਪਾਕਿ ਪ੍ਰਮਾਣੂ ਜੰਗ ‘ਚ 21 ਮਿਲੀਅਨ ਲੋਕ ਮਾਰੇ ਜਾਣਗੇ

_96b2c2f2-8638-11e6-ad59-fe0cd67003de» ਅੱਧੀ ਓਜ਼ੋਨ ਪਰਤ ਹੋ ਜਾਵੇਗੀ ਖ਼ਤਮ »ਤਬਾਹੀ ਕੇਵਲ ਭਾਰਤ-ਪਾਕਿ ਤੱਕ ਸੀਮਤ ਨਹੀਂ ਰਹੇਗੀ

-ਅਭੀਤ ਸਿੰਘ ਸੇਠੀ

ਜੇਕਰ ਭਾਰਤ ਅਤੇ ਪਾਕਿਸਤਾਨ 100 ਵਿਸਫੋਟਕ ਨਿਊਕਲੀਅਰ ਹਥਿਆਰਾਂ ਨਾਲ ਜੰਗ ਦੇ ਮੈਦਾਨ ਵਿਚ ਉਤਰਦੇ ਹਨ (ਜੋ ਕਿ ਉਨ੍ਹਾਂ ਦੇ ਕੁੱਲ ਹਥਿਆਰਾਂ ਦਾ ਕਰੀਬ ਅੱਧ ਬਣਦੇ ਹਨ), ਜਿਨ੍ਹਾਂ ਵਿਚੋਂ ਹਰੇਕ ਹੀਰੋਸ਼ੀਮਾ ਵਿਖੇ ਸੁੱਟੇ ਗਏ ਬੰਬ ਦੇ 15-ਕਿਲੋ ਟਨ ਦੇ ਬਰਾਬਰ ਹਨ, ਤਾਂ ਸਿੱਧੇ ਤੌਰ ‘ਤੇ 21 ਮਿਲੀਅਨ ਲੋਕ ਮਾਰੇ ਜਾਣਗੇ, ਦੁਨੀਆ ਦੀ ਰੱਖਿਆ ਕਰਨ ਵਾਲੀ ਅੱਧੀ ਓਜੋਨ ਪਰਤ ਬਰਬਾਦ ਹੋ ਸਕਦੀ ਹੈ, ਅਤੇ ‘ਪ੍ਰਮਾਣੂ ਸਰਦ’ ਸੰਸਾਰ ਪੱਧਰ ‘ਤੇ ਮਾਨਸੂਨ ਅਤੇ ਖੇਤੀ ਨੂੰ ਤਬਾਹ ਕਰ ਦੇਵੇਗੀ।

ਜਿਵੇਂ ਕਿ ਭਾਰਤੀ ਫ਼ੌਜਾਂ ਨੇ ਸਰਹੱਦੋਂ ਪਾਰ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਬਾਰੇ ਦੱਸਿਆ ਹੈ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਂਸਦ ਨੇ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਲਈ ਆਖਿਆ ਹੈ ਤੇ ਨਾਲ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਭਾਰਤ ਨੂੰ ਬਦਲੇ ਵਿਚ ਜੜ੍ਹੋਂ ਖ਼ਤਮ ਕਰਨ ਦੀ ਧਮਕੀ ਦਿੱਤੀ ਹੈ, ਇਸ ਨਾਲ 2007 ਵਿਚ ਅਮਰੀਕਾ ਦੀਆਂ 3 ਯੂਨੀਵਰਸਿਟੀਆਂ ਦੇ ਖੋਜਕਾਰਾਂ ਵੱਲੋਂ ਭਵਿੱਖ ਵਿਚ ਨਿਕਲਣ ਵਾਲੇ ਸਿੱਟਿਆਂ ਬਾਰੇ ਕੀਤੀ ਗਈ ਭਵਿੱਖਬਾਣੀ, ਪ੍ਰਮਾਣੂ ਜੰਗ ਨਾਲ ਹੋਣ ਵਾਲੀ ਭਿਆਨਕ ਤਬਾਹੀ ਦੀ ਯਾਦ ਦਿਵਾਉਂਦੀ ਹੈ।

ਬੀਜੀਪੇ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ 23 ਸਤੰਬਰ, 2016 ਨੂੰ ਆਖਿਆ ਜੇ 100 ਮਿਲੀਅਨ ਭਾਰਤੀ ਲੋਕ ਪਾਕਿਸਤਾਨੀ ਹਮਲੇ ਨਾਲ ਮਾਰੇ ਜਾਂਦੇ ਹਨ, ਤਾਂ ਭਾਰਤ ਵੱਲੋਂ ਬਦਲੇ ਨਾਲ ਕੀਤੀ ਗਈ ਕਾਰਵਾਈ ਪਾਕਿਸਤਾਨ ਦਾ ਸਫ਼ਾਇਆ ਕਰ ਦੇਵੇਗੀ।

_f6aac94c-8639-11e6-ad59-fe0cd67003deਪਰ ਅਸਲ ਨੁਕਸਾਨ ਕਿਤੇ ਵੱਧ ਹੋਵੇਗਾ ਅਤੇ ਇਹ ਤਬਾਹੀ ਕੇਵਲ ਭਾਰਤ ਅਤੇ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਹੋਵੇਗੀ, ਜਿੱਥੇ ਪਹਿਲੇ 21 ਮਿਲੀਅਨ ਲੋਕ- ਜੋ ਕਿ ਦੂਜੀ ਆਲਮੀ ਜੰਗ ਵਿਚ ਮਾਰੇ ਗਏ ਲੋਕਾਂ ਤੋਂ ਗਿਣਤੀ ਵਿਚ ਅੱਧੇ ਬਣਦੇ ਹਨ-ਉਹ ਧਮਾਕਿਆਂ ਦੇ ਪ੍ਰਭਾਵ ਅਧੀਨ ਪਹਿਲੇ ਹਫ਼ਤੇ ਹੀ ਖ਼ਤਮ ਹੋ ਜਾਣਗੇ। ਧਮਾਕਿਆਂ ਦੇ ਪ੍ਰਭਾਵ, ਜਲਨ, ਗੰਭੀਰ ਕਿਰਨਾਂ ਬਾਰੇ ਅਮਰੀਕਾ ਦੀਆਂ ਰੁਟੇਗਰ ਯੂਨੀਵਰਸਿਟੀ, ਕੋਲੇਰੋਡੋ ਬੌਲਡਰ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਵੱਲੋਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ।

ਦੱਖਣੀ ਏਸ਼ੀਆ ਅੱਤਵਾਦ ਪੋਰਟਲ ਦੇ ਇੰਡੀਆਸਪੈਂਡ ਸਮੀਖਿਆ ਦੇ ਅੰਕੜਿਆਂ ਅਨੁਸਾਰ, ਇਹ ਮੌਤਾਂ 9 ਸਾਲਾਂ ਵਿਚ 2015 ਤੱਕ ਅੱਤਵਾਦੀਆਂ ਦੁਆਰਾ ਮਾਰੇ ਗਏ ਆਮ ਲੋਕਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ ਤੋਂ 2221 ਗੁਣਾ ਜਿਆਦਾ ਹੋਣਗੀਆਂ। ਗਲੋਬਲ਼ ਫੈਡਰੇਸ਼ਨ ਆਫ ਫਿਜ਼ੀਸ਼ਿਅਨਸ ਦੇ ਪ੍ਰਮਾਣੂ ਜੰਗ ਰੋਕੂ ਅੰਤਰਰਾਸ਼ਟਰੀ ਭੌਤਿਕ ਵਿਗਿਆਨੀਆਂ ਦੀ 2013 ਦੀ ਸਮੀਖਿਆ ਅਨੁਸਾਰ, ਉਪ ਮਹਾਂਦੀਪ ਦੇ ਜਲਵਾਯੂ ਵਿਚ ਆਉਣ ਵਾਲੀਆਂ ਤਬਦੀਲੀਆਂ ਕਰਕੇ ਸੰਸਾਰ ਦੇ 2 ਬਿਲੀਅਨ ਲੋਕ ਭੁੱਖਮਰੀ ਦੇ ਭਿਆਨਕ ਜ਼ੋਖਮ ਅਧੀਨ ਆ ਜਾਣਗੇ।

ਗਲੋਬਲ ਨਿਸ਼ਸਤਰੀਕਰਨ ਬਾਰੇ ਸਮੂਹ ਦੇ ਪ੍ਰਮਾਣੂ ਸਮੂਹ ਦੇ ਸਾਇੰਸਦਾਨਾਂ ਦੇ ਬੁਲਟਿਨ ਮੁਤਾਬਕ, 2015 ਤੱਕ ਪਾਕਿਸਤਾਨ ਕੋਲ 110 ਤੋਂ ਲੈ ਕੇ 130 ਪ੍ਰਮਾਣੂ ਹਥਿਆਰ ਹਨ ਜੋ ਕਿ 2011 ਵਿਚ 90 ਤੋਂ ਲੈ ਕੇ 110 ਹੁੰਦੇ ਸਨ। ਭਾਰਤ ਦੇ ਕੋਲ 110 ਤੋਂ ਲੈ ਕੇ 120 ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਹੋਣ ਦਾ ਅਨੁਮਾਨ ਹੈ।

ਜੰਗ ਦੀਆਂ ਗੱਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਕਸ਼ਮੀਰ ਦੇ ਉੜੀ ਸ਼ਹਿਰ ਵਿਚ ਫ਼ੌਜ ਦੇ ਇੱਕ ਕੈਂਪ ‘ਤੇ ਹੋਏ ਹਮਲੇ ਵਿੱਚ 18 ਭਾਰਤੀ ਜਵਾਨ ਮਾਰੇ ਗਏ। ਭਾਰਤੀ ਫ਼ੌਜ ਮੁਤਾਬਕ ਹਮਲਾ ਪਾਕਿਸਤਾਨ ਆਧਾਰਿਤ ਜੈਸ਼-ਏ ਮੁਹੰਮਦ ਗਰੁੱਪ ਦੇ 4 ਅੱਤਵਾਦੀਆਂ ਦੁਆਰਾ ਕੀਤਾ ਗਿਆ ਸੀ।

ਭਾਰਤ ਦੁਆਰਾ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਜਵਾਬ ਦਿੰਦਿਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਐਮ ਆਸਿਫ ਨੇ ਆਖਿਆ, ”ਜੇਕਰ ਪਾਕਿਸਤਾਨ ਦੀ ਸੁਰੱਖਿਆ ਖ਼ਤਰੇ ਵਿਚ ਪੈਂਦੀ ਹੈ ਤਾਂ ਅਸੀਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਨਹੀਂ ਹਟਾਂਗੇ।”

ਪਕਿਸਤਾਨ ਦੀ ਪ੍ਰਮਾਣੂ ਹਥਿਆਰਾਂ ਦੀ ਯੋਗਤਾ ਨੇ ਪਿਛੋਕੜ ਵਿਚ ਭਾਰਤ ਨੂੰ ਪਿਛਲੇ ਹਮਲਿਆਂ ਦਾ ਜਵਾਬ ਦੇਣ ਤੋਂ ਰੋਕਿਆ ਹੈ।

ਟਿੱਪਣੀਕਾਰ ਮਨੋਜ ਜੋਸ਼ੀ ਦ ਵਾਇਰ ਵਿਚ ਲਿਖਦੇ ਹਨ, ” ਅੰਤ ਵਿਚ ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਪ੍ਰਕਾਰ ਦੇ ਵਿਕਲਪਾਂ ਦਾ ਪ੍ਰਯੋਗ ਇਸ ਦੁਆਰਾ ਕੀਤਾ ਜਾਂਦਾ ਹੈ-ਖਾਸ ਤੌਰ ਤੇ ਫ਼ੌਜੀ ਕਾਰਵਾਈਆਂ, ਉਹ ਘਟਨਾਵਾਂ ਅਤੇ ਨੁਕਸਾਨਾਂ ਦੇ ਰੂਪ ਵਿਚ ਕਿਧਰੇ ਇਸ ਤੋਂ ਵੀ ਬੁਰਾ ਪ੍ਰਭਾਵ ਨਾ ਪਾ ਦੇਵੇ”

”ਯਕੀਨਨ ਆਪਸੀ ਤਬਾਹੀ” ਜਾਂ ਐਮਏਡੀ ਦੇ ਸਿਧਾਂਤ ਦੇ ਅਨੁਸਾਰ ਇੰਡੀਆ ਸਪੈਂਡ ਨੇ ਆਪਣੀ ਅਪ੍ਰੈਲ ਦੀ ਰਿਪੋਰਟ ਵਿਚ ਦੱਸਿਆ ਹੈ ਕਿ ਭਾਰਤ ਜਾਂ ਪਾਕਿਸਤਾਨ ਕਿਸ ਕੋਲ ਵੱਧ ਪ੍ਰਮਾਣੂ ਹਥਿਆਰ ਹਨ ਇਹ ਮਾਇਨੇ ਨਹੀਂ ਰੱਖਦਾ। ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਇੰਡੀਆ ਸਪੈਂਡ ਰਿਪੋਰਟ ਨੂੰ ਦੇਖੋ) ਪਾਕਿਸਤਾਨ ਦੇ 66% ਪ੍ਰਮਾਣੂ ਹਥਿਆਰ ਬਲਾਸਟਿਕ ਮਿਜ਼ਾਇਲਾਂ ‘ਤੇ ਲੈਸ ਹਨ। ਪ੍ਰਮਾਣੂ ਵਿਗਿਆਨੀਆਂ ਦੇ ਬੁਲੇਟਨ ਦੇ ਅੰਕੜਿਆਂ ਮੁਤਾਬਕ, ਕਰੀਬ 66% ਪਾਕਿਸਤਾਨੀ ਪ੍ਰਮਾਣੂ ਹਥਿਆਰ 86 ਧਰਾਤਲ ਅਧਾਰਿਤ ਬਲਾਸਟਿਕ ਮਿਜ਼ਾਈਲਾਂ ‘ਤੇ ਟੀਚਾਬੱਧ ਕੀਤੇ ਹੋਏ ਹਨ।

ਭਾਰਤ ਤੋਂ ਖ਼ਤਰੇ ਨੂੰ ਮਨ ਵਿਚ ਰੱਖਦਿਆਂ ਪਾਕਿਸਤਾਨ ਨੇ ਹਤਫ (ਜਿਸ ਦਾ ਨਾਮ ਪੈਗੰਬਰ ਮੁਹੰਮਦ ਦੀ ਤਲਵਾਰ ਦੇ ਨਾਮ ‘ਤੇ ਰੱਖਿਆ ਗਿਆ ਹੈ) ਲੜੀਆਂ ਵਾਲੀਆਂ ਬਲਾਸਟਿਕ ਮਿਜ਼ਾਇਲਾਂ ਦਾ ਵਿਕਾਸ ਕਰ ਲਿਆ ਹੈ ਅਤੇ ਇਹ ਭਾਵੀ ਖ਼ਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਅਜੇ ਵੀ ਵਿਕਾਸ ਅਧੀਨ ਹਨ।

ਮੁੰਬਈ ਵਿਚਲੇ ਰਾਸ਼ਟਰ ਸੁਰੱਖਿਆ, ਨਸਲੀ ਸੰਘਰਸ਼ ਅਤੇ ਅੱਤਵਾਦ ‘ਤੇ ਥਿੰਕ ਟੈਂਕ, ਗੇਟਵੇ ਹਾਊਸ ਦੇ ਫੈਲੋ, ਸਮੀਰ ਪਾਟਿਲ ਅਨੁਸਾਰ, ਪਾਕਿਸਤਾਨ ਦੀ ਪ੍ਰਮਾਣੂ ਹਥਿਆਰਾਂ ਨਾਲ ਲੈਸ ਬਲਾਸਟਿਕ ਮਿਜ਼ਾਇਲਾਂ ਦੀ ਮੱਧਵਰਤੀ ਰੇਂਜ਼ ਭਾਰਤ ਦੇ ਚਾਰ ਮੈਟਰੋ ਸ਼ਹਿਰਾਂ-ਨਵੀਂ ਦਿੱਲੀ, ਮੁੰਬਈ, ਬੈਂਗਲੂਰੂ ਅਤੇ ਚੇਨਈ ‘ਤੇ ਕੇਂਦਰਿਤ ਹੋ ਸਕਦੀ ਹੈ (ਜੋ ਕਿ ਨਿਸ਼ਾਨਾ ਲਗਾਉਣ ਲਈ ਵਰਤੀ ਗਈ ਜਗ੍ਹਾ ‘ਤੇ ਨਿਰਭਰ ਕਰਦਾ ਹੈ)।

_ff7c00d6-8639-11e6-ad59-fe0cd67003deਪਾਟਿਲ ਨੇ ਇੰਡੀਆਸਪੈਂਡ ਨੂੰ ਦੱਸਿਆ ਕਿ ਐਮਆਰਬੀਐਮ ਭਾਰਤੀ ਫ਼ੌਜਾਂ ਦੀਆਂ ਪ੍ਰਮੁੱਖ ਕਮਾਂਡਾਂ ‘ਤੇ ਵੀ ਨਿਸ਼ਾਨਾ ਲਗਾ ਸਕਦੀ ਹੈ। ਗੌਰੀ (ਜਿਸ ਦਾ ਨਾਮ 12 ਵੀਂ ਸਦੀ ਦੇ ਅਫ਼ਗ਼ਾਨ ਸੁਲਤਾਨ ਸ਼ਾਹਬੂਦੀਨ ਗੌਰੀ, ਜਿਸ ਨੂੰ ਮੁਹੰਮਦ ਗੌਰੀ ਵੀ ਆਖਿਆ ਜਾਂਦਾ ਹੈ) ‘ਤੇ ਪਾਕਿਸਤਾਨ ਦੇ ਕਰੀਬ ਅੱਧੇ ਬਲਾਸਟਿਕ ਹਥਿਆਰ ਵਰਤੇ ਜਾ ਸਕਦੇ ਹਨ। ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ, ਬੰਗਲੌਰ ਦੀ ਪਾਕਿਸਤਾਨ ਦੇ ਬਲਾਸਟਿਕ ਮਿਜ਼ਾਈਲ ਪ੍ਰੋਗਰਾਮ ਬਾਰੇ 2006 ਦੀ ਰਿਪੋਰਟ ਦੇ ਅਨੁਸਾਰ, ਮਿਜ਼ਾਈਲ ਦੀ ਦਾਅਵੇ ਅਨੁਸਾਰ ਮਾਰ 1300 ਕਿਮੀ. ਹੈ ਜੋ ਕਿ ਦਿੱਲੀ, ਜੈਪੁਰ, ਅਹਿਮਦਾਬਾਦ, ਮੁੰਬਈ, ਪੂਨੇ, ਨਾਗਪੁਰ, ਭੋਪਾਲ ਅਤੇ ਲਖਨਊ ਨੂੰ ਨਿਸ਼ਾਨਾ ਬਣਾ ਸਕਦੀ ਹੈ।

ਸ਼ਾਹੀਨ (ਫਾਲਕਨ) 2 ਲਈ ਵਰਤੇ ਜਾ ਸਕਣ ਵਾਲੇ ਪਾਕਿਸਤਾਨ ਕੋਲ ਕਰੀਬ 8 ਪ੍ਰਮਾਣੂ ਹਥਿਆਰ ਹਨ। ਇਸ ਐਮਆਰਬੀਐਮ ਦੀ ਮਾਰ ਕਰੀਬ 2500 ਕਿਮੀ. ਹੈ ਅਤੇ ਇਸ ਦੀ ਮਾਰ ਹੇਠ ਪ੍ਰਮੁੱਖ ਭਾਰਤੀ ਸ਼ਹਿਰ ਜਿਵੇਂ ਕਿ ਕਲਕੱਤਾ ਅਤੇ ਪੂਰਬੀ ਤੱਟ ਆ ਸਕਦੇ ਹਨ। ਘੱਟ ਮਾਰ ਵਾਲੀ ਗਜ਼ਨਵੀ (ਜਿਸ ਦਾ ਨਾਮ 11ਵੀਂ ਸਦੀ ਦੇ ਧਾੜਕ ਮੁਹੰਮਦ ਗੌਰੀ ਦੇ ਨਾਮ ‘ਤੇ ਰੱਖਿਆ ਗਿਆ ਹੈ) ਤੋਂ 18 ਬੰਬ ਸੁੱਟੇ ਜਾ ਸਕਦੇ ਹਨ। 270 ਕਿਮੀ. ਤੋਂ 350 ਕਿ.ਮੀ. ਵਾਲੀ ਆਪਣੀ ਰੇਂਜ਼ ਨਾਲ ਇਹ ਲੁਧਿਆਣਾ, ਅਹਿਮਦਾਬਾਦ ਅਤੇ ਦਿੱਲੀ ਦੇ ਬਾਹਰੀ ਖੇਤਰ ‘ਤੇ ਨਿਸ਼ਾਨ ਲਗਾ ਸਕਦੀ ਹੈ।

ਪਾਕਿਸਤਾਨ ਕਲ ਅੰਦਾਜ਼ਨ 16 ਪ੍ਰਮਾਣੂ ਹਥਿਆਰਾਂ ਨਾਲ ਲੈਸ ਸ਼ਾਹੀਨ 1 ਮਿਜ਼ਾਇਲਾਂ ਹਨ ਜੋ ਕਿ ਘੱਟ ਰੇਂਜ਼ ਦੀਆਂ ਬਲਾਸਟਿਕ ਮਿਜ਼ਾਇਲਾਂ ਹਨ ਜਿਨ੍ਹਾਂ 750 ਕਿੱਲੋਮੀਟਰ ਮਾਰ ਵਿਚ ਲੁਧਿਆਣਾ, ਦਿੱਲੀ, ਜੈਪੁਰ ਅਤੇ ਅਹਿਮਦਾਬਾਦ ਆ ਸਕਦੇ ਹਨ।

ਪਾਕਿਸਤਾਨ ਕੋਲ 60 ਕਿੱਲੋਮੀਟਰ ਤੱਕ ਮਾਰ ਕਰਨ ਵਾਲੀਆਂ ਨਾਸਰ ਮਿਜ਼ਾਈਲਾਂ ਹਨ ਜਿਹੜੀਆਂ ਪ੍ਰਮਾਣੂ ਹਥਿਆਰਾਂ ਲਈ ਵਰਤੀਆਂ ਜਾ ਸਕਦੀਆਂ ਹਨ। ਪਾਟਿਲ ਦੇ ਅਨੁਸਾਰ, ਇਹ ਰਣਨੀਤਕ ਪ੍ਰਮਾਣੂ ਮਿਜ਼ਾਈਲਾਂ ਭਾਰਤੀ ਫ਼ੌਜ ਦੇ ਨਿਰੰਤਰ ਵਿਕਾਸ ਕਰ ਰਹੇ ਢਾਂਚੇ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ।

ਪਾਕਿਤਾਨ ਕੋਲ ਪ੍ਰਮਾਣੂ ਹਥਿਆਰਾਂ ਨਾਲ ਲੈਸ 350-ਕਿਮੀ ਰੇਂਜ਼ ਵਾਲੀਆਂ ਬਾਬਰ 8 ਕਰੂਜ਼ ਮਿਜ਼ਾਇਲਾਂ ਵੀ ਹਨ।

ਕਰੀਬ 36 ਨਿਊਕਲੀਅਰ ਹਥਿਆਰ, ਜੋ ਕਿ ਪਾਕਿਸਤਾਨ ਦੇ ਕੁੱਲ ਹਥਿਆਰਾਂ ਦਾ 28% ਬਣਦੇ ਹਨ, ਹਵਾਈ ਜ਼ਹਾਜ਼ ਨਾਲ ਢੋਏ ਜਾ ਸਕਦੇ ਹਨ। ਅਮਰੀਕਾ ਵਿਚ ਬਣੇ F-16 A/B ਜ਼ਹਾਜ 24 ਪ੍ਰਮਾਣੂ ਬੰਬ ਜਦੋਂ ਕਿ ਫਰਾਂਸ ਵਿਚ ਬਣੇ ਮਿਰਾਜ III/V 12 ਪ੍ਰਮਾਣੂ ਹਥਿਆਰ ਲਿਜਾਣ ਦੀ ਸਮਰੱਥਾ ਰੱਖਦੇ ਹਨ।

ਭਾਰਤ ਦੀ ਤਿੱਕੜੀ:
ਸਬਮੈਰੀਨ, ਮਿਜ਼ਾਈਲ ਅਤੇ ਏਅਰਕਰਾਫਟ ਪ੍ਰਮਾਣੂ ਵਿਗਿਆਨੀਆਂ ਦੇ ਬੁਲੇਟਿਨ ਮੁਤਾਬਕ, ਭਾਰਤ ਨੇ 56 ਪ੍ਰਿਥਵੀ ਅਤੇ ਅਗਨੀ ਲੜੀ ਦੀਆਂ ਧਰਾਤਲ ਤੋਂ ਧਰਾਤਲ ਤੱਕ ਮਾਰ ਕਰਨ ਵਾਲੀਆਂ ਬਲਾਸਟਕ ਮਿਜ਼ਾਇਲਾਂ ਤੈਨਾਤ ਕੀਤੀਆਂ ਹਨ ਜੋ ਕਿ ਭਾਰਤ ਦੇ 106 ਦੇ ਕਰੀਬ ਹਥਿਆਰਾਂ ਦਾ 53% ਢੋ ਸਕਦੀਆਂ ਹਨ। ਇਸ ਵਿਚ ਕੇ-15 ਸਾਗਰਿਕਾ ਸਬਮੈਰੀਨ-ਲਾਂਚਡ ਬਲਾਸਟਿਕ ਮਿਜ਼ਾਈਲਾਂ ਸ਼ਾਮਲ ਨਹੀਂ ਹਨ ਜੋ ਕਿ ਭਾਰਤ ਨੇ ਸੰਭਾਵਿਤ ਤੌਰ ‘ਤੇ ਪ੍ਰਮਾਣੂ ਹਥਿਆਰਾਂ ਨਾਲ ਸੰਚਾਲਿਤ ਬਲਾਸਟਿਕ ਸਬਮੈਰੀਨ ਆਈਐਨਐਸ ਐਰੀਹਾਂਤ ਲਈ ਬਣਾਈਆਂ ਹਨ।

ਇੰਡੀਆ ਸਪੈਂਡ ਦੀ ਰਿਪੋਰਟ ਦੇ ਜੁਲਾਈ 2015 ਦੇ ਨੋਟਸ ਅਨੁਸਾਰ, ਇੱਕ ਵਾਰ ਕਮਿਸ਼ਨ ਹੋਣ ‘ਤੇ ਐਰੀਹਾਂਤ ਭਾਰਤ ਨੂੰ ਇੱਕ ਰਣਨੀਤਕ ਪ੍ਰਮਾਣੂ ਤਿਕੜੀ ਅਤੇ ਹਮਲਾ ਕਰਨ ਦੀ ਵਿਕਲਪ ਸਮਰੱਥਾ ਪ੍ਰਦਾਨ ਕਰੇਗਾ।

ਪਾਟਿਲ ਦੇ ਅਨੁਸਾਰ, ”ਪਾਕਿਸਤਾਨ ਦੇ ਛੋਟੇ ਭੂਗੋਲਿਕ ਆਕਾਰ” ਕਰਕੇ ਭਾਰਤ ਪਾਕਿਸਤਾਨ ਦੇ ”ਇਸਲਾਮਾਬਾਦ, ਰਾਵਲਪਿੰਡੀ, ਲਾਹੌਰ ਅਤੇ ਕਰਾਚੀ ਅਤੇ ਨੌਸ਼ਹਿਰਾ ਵਿਖੇ ਸਥਿਤ ਪਾਕਿਸਤਾਨ ਦੀਆਂ ਫ਼ੌਜਾਂ ਦੇ ਹਥਿਆਰਬੰਦ ਹੈੱਡਕਵਾਟਰ” ‘ਤੇ ਨਿਸ਼ਾਨਾ ਲਗਾਉਣ ਦੀ ਕੋਸ਼ਿਸ ਕਰੇਗਾ। ਹਾਂਲਾਂਕਿ ਉਨ੍ਹਾਂ ਨੇ ਸਾਵਧਾਨ ਕਰਦਿਆਂ ਆਖਿਆ, ”ਲਾਹੌਰ ਤੇ ਕਰਾਚੀ ‘ਤੇ ਕੀਤੇ ਗਏ ਪ੍ਰਮਾਣੂ ਹਮਲੇ ਦਾ ਨਤੀਜਾ ਕੇਵਲ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਹੋਵੇਗਾ ਅਤੇ ਹਵਾ ਦੇ ਵਹਿਣ ਦੀ ਦਿਸ਼ਾ ਦੇ ਮੁਤਾਬਕ ਇਹ ਭਾਰਤ ਅਤੇ ਅਫ਼ਗ਼ਾਨ ਸਰਹੱਦ ਦੋਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਮਈ 2015 ਦੀ ਇੰਡੀਆ ਸਪੈਂਡ ਸਮੀਖਿਆ ਦੇ ਅਨੁਸਾਰ, 250-ਕਿੱਲੋਮੀਟਰ,-ਰੇਂਜ਼ ਵਾਲੀ ਪ੍ਰਿਥਵੀ SRBM ਭਾਰਤ ਦੇ 24 ਹਥਿਆਰਾਂ ਲਈ ਡਲਿਵਰੀ ਸਿਸਟਮ ਵਜੋਂ ਕੰਮ ਕਰਦੀ ਹੈ। ਇਹ ਪਾਕਿਸਤਾਨ ਦੇ ਮੁੱਖ ਸ਼ਹਿਰਾਂ ਜਿਵੇਂ ਕਿ ਲਾਹੌਰ, ਸਿਆਲਕੋਟ, ਰਾਜਧਾਨੀ ਇਸਲਾਮਾਬਾਦ ਅਤੇ ਰਾਵਲਪਿੰਡੀ ‘ਤੇ ਨਿਸ਼ਾਨਾ ਲਾਗਉਣ ਦੀ ਸਮਰੱਥਾ ਰੱਖਦੀ ਹੈ।

ਭਾਰਤ ਕੋਲ 20 ਪ੍ਰਮਾਣੂ ਹਥਿਆਰਾਂ ਨਾਲ ਲੈਸ ਅਗਨੀ I SRBM ਅਤੇ 8 ਅਗਨੀ-2 ਦੀ ਮੱਧਵਰਤੀ ਲੜੀ ਦੀਆਂ ਬਲਾਸਟਿਕ ਮਿਜ਼ਾਇਲਾਂ ਹਨ ਜਿਨ੍ਹਾਂ ਦੀ ਰੇਂਜ਼ ਲੜੀਵਾਰ 700 ਕਿੱਲੋਮੀਟਰ ਅਤੇ 2000 ਕਿਮੀ, ਹੈ। ਇਹਨਾਂ ਦੀ ਪਾਕਿਸਤਾਨ ਦੇ ਕਰੀਬ ਸਾਰੇ ਸ਼ਹਿਰਾਂ ਨੂੰ ਕਵਰ ਕਰਨ ਦੀ ਸਮਰਥਾ ਹੈ ਜਿਨ੍ਹਾਂ ਵਿਚ ਲਾਹੌਰ, ਇਸਲਾਮਾਬਾਦ, ਰਾਵਲਪਿੰਡੀ, ਮੁਲਤਾਨ, ਪਿਸ਼ਾਵਰ, ਕਰਾਚੀ, ਕਵੇਟਾ ਅਤੇ ਗਵਾਦਰ ਸ਼ਾਮਿਲ ਹਨ। ਆਪਣੀ ਲੰਬੀ ਰੇਂਜ ਸਦਕਾ ਅਗਨੀ 3,4 ਅਤੇ 5 ਹਾਲਾਂ ਕਿ ਸਾਰੇ ਪਾਕਿਸਤਾਨ ਨੂੰ ਕਵਰ ਕਰ ਸਕਦੀਆਂ ਹਨ ਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਚੀਨ ਵੱਲ ਵੱਧ ਕੇਂਦਰਿਤ ਹਨ।
ਭਾਰਤ ਕੋਲ 350 ਕਿਮੀ, ਰੇਜ਼ ਵਾਲੀ ਧਨੁੱਸ਼ SRBM ਵੀ ਹੈ ਜਿਸ ਨੂੰ ਪ੍ਰਮਾਣੂ ਹਥਿਆਰਾਂ ਨਾਲ ਲੈਸ ਕੀਤਾ ਜਾ ਸਕਦਾ ਹੈ।

ਭਾਰਤ ਦੇ ਹਾਵਾਈ ਜ਼ਹਾਜ਼ 106 ਹਥਿਆਰਾਂ ਦੇ 45% ਨੂੰ ਢੋ ਸਕਦੇ ਹਨ। ਭਾਰਤੀ ਫ਼ੌਜ ਦੇ ਜੈਗੁਆਰ ਲੜਾਕੂ 16 ਦੇ ਕਰੀਬ ਪ੍ਰਮਾਣੂ ਹਥਿਆਰ ਢੋ ਸਕਦੇ ਹਨ, ਜਦੋਂ ਕਿ ਫਰਾਂਸ ਦੀ ਬਣੀ ਮਿਰਾਜ-2000 ਫਲੀਟ 32 ਹਥਿਆਰ ਲਿਜਾ ਸਕਦੀ ਹੈ।



from Punjab News – Latest news in Punjabi http://ift.tt/2d4Iici
thumbnail
About The Author

Web Blog Maintain By RkWebs. for more contact us on rk.rkwebs@gmail.com

0 comments