ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਵੱਡਾ ਝਟਕਾ ਦਿੰਦਿਆਂ ਉਸ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦਿੱਲੀ ਜਾ ਕੇ ਕਾਂਗਰਸ ਪਾਰਟੀ ਨਾਲ ਗਿਟਮਿੱਟ ਕਰ ਲਈ ਹੈ। ਕਾਂਗਰਸ ਪਾਰਟੀ ਦੇ ਚੋਣ ਮੈਨੀਫ਼ੈਸਟੋ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਮਾਨ ਦੀ ਫੇਸਬੁਕ ਉਤੇ ਇਕ ਫੋਟੋ ਪੋਸਟ ਹੋਈ ਹੈ ਜਿਸ ਵਿੱਚ ਇੰਦਰਬੀਰ ਸਿੰਘ ਬੁਲਾਰੀਆ, ਅੰਮਿ੍ਰਤਸਰ ਸ਼ਹਿਰੀ ਤੋਂ ਅਕਾਲੀ ਦਲ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਖ਼ੁਦ ਗੁਰਪ੍ਰਤਾਪ ਸਿੰਘ ਮਾਨ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ ਅਤੇ ਹੋਰਾਂ ਨਾਲ ਖੜੇ ਵਿਖਾਈ ਦੇ ਰਹੇ ਹਨ।
ਗੁਰਪ੍ਰਤਾਪ ਸਿੰਘ ਮਾਨ ਨੇ ਇਸ ਫ਼ੋਟੋ ਦੇ ਹੇਠਾਂ ਇਹ ਵੀ ਖੁਲਾਸਾ ਲਿਖ ਕੇ ਕੀਤਾ ਹੈ ਕਿ ਅਕਾਲੀ ਦਲ ਦਾ ਅੰਮਿ੍ਰਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਅਤੇ ਜ਼ਿਲਾ ਪ੍ਰਧਾਨ ਉਪਕਾਰ ਸਿੰਘ ਸੰਧੂ ਕਾਂਗਰਸ ਪਾਰਟੀ ਵਿੱਚ ਗ਼ੈਰ ਰਸਮੀ ਤੌਰ ਤੇ ਸ਼ਾਮਲ ਹੋ ਗਏ ਹਨ। ਕਾਗ਼ਜ਼ੀਪੱਤਰੀਂ ਇਨਾਂ ਆਗੂਆਂ ਉਤੇ ਦੁਸ਼ਹਿਰੇ ਵਾਲੇ ਦਿਨ ਕਾਂਗਰਸ ਦਾ ਪੰਜਾ ਵੀ ਲਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਇਹ ਵਿਧਾਇਕ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚਲਿਆ ਆ ਰਿਹਾ ਸੀ। ਸੂਤਰਾਂ ਅਨੁਸਾਰ ਉਸ ਦੀ ਮਾਝਾ ਖੇਤਰ ਵਿੱਚ ਅਕਾਲੀ ਦਲ ਦੇ ਸਰਵੇਸਰਵਾ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਅਣਬਣ ਚਲ ਰਹੀ ਸੀ। ਕਿਸੇ ਸਮੇਂ ਬੁਲਾਰੀਆ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਅੱਤ ਨਜਦੀਕੀਆਂ ਵਿੱਚੋਂ ਇੱਕ ਸਨ।
ਬੁਲਾਰੀਆ ਵਲੋਂ ਅੰਮਿ੍ਰਤਸਰ ਵਿਖੇ ਸੋਲਡ ਵੇਸਡ ਟਰੀਟਮੈਂਟ ਪਲਾਂਟ ਲਗਾਉਣ ਦੇ ਵਿਰੋਧ ਵਿੱਚ ਅਪ੍ਰੈਲ ਮਹੀਨੇ ਦੌਰਾਨ ਧਰਨਾ ਦਿੱਤਾ ਗਿਆ ਸੀ। ਉਸ ਵੇਲੇ ਅਕਾਲੀ ਦਲ ਵਲੋਂ ਸ. ਬੁਲਾਰੀਆ ਤੇ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੂੰ ਪਾਰਟੀ ਵਿੱਚੋਂ ਮੁਅਤਲ ਕਰ ਦਿੱਤਾ ਸੀ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਨੇ ਸ. ਬੁਲਾਰੀਆ ਨੂੰ ਟਿਕਟ ਦੇਣ ਦਾ ਵਾਅਦਾ ਕੀਤਾ ਹੈ ਅਤੇ ਅਕਾਲੀ ਦਲ ਦੇ ਕੁਝ ਹੋਰ ਵੱਡੇ ਆਗੂ ਵੀ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਹਨ।
from Punjab News – Latest news in Punjabi http://ift.tt/2cVO5m7
0 comments