ਜੱਥੇਬੰਦੀਆਂ ਨੇ ਦਇਆਨੰਦ ਹਸਪਤਾਲ ਵਿਚ ਦਿੱਤਾ ਧਰਨਾ, ਦੋਸ਼ੀ ਸੰਦੀਪ ਸਿੰਘ ਦੀ ਗਿ੍ਰਫ਼ਤਾਰੀ ਤੱਕ ਨਹੀਂ ਹੋਵੇਗਾ ਮਿ੍ਰਤਕ ਦੇਹ ਦਾ ਸਸਕਾਰ
ਲੁਧਿਆਣਾ : ਸਥਾਨਕ ਦਇਆਨੰਦ ਹਸਪਤਾਲ ਵਿਚ ਵੀਰਵਾਰ ਦੁਪਿਹਰ ਨੌਜਵਾਨ ਆਗੂ ਭਾਈ ਜੋਗਾ ਸਿੰਘ ਖਾਲਿਸਤਾਨੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਪਿਛਲੇ ਤਿੰਨ ਮਹੀਨੇ ਤੋਂ ਇੱਥੇ ਜ਼ੇਰੇ ਇਲਾਜ ਸਨ।ਜੋਗਾ ਸਿੰਘ ਖਾਲਿਸਤਾਨੀ (28) ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ। ਉਨਾਂ ਦੇ ਸਦੀਵੀ ਵਿਛੋੜੇ ਦੀ ਖਬਰ ਸੋਸ਼ਲ ਮੀਡੀਆ ਤੇ ਪੈਣ ਪਿੱਛੋਂ ਹਸਪਤਾਲ ਵਿਚ ਉਨਾਂ ਦੇ ਹਮਾਇਤੀ ਵਰਕਰਾਂ ਅਤੇ ਸਾਥੀਆਂ ਦਾ ਤਾਂਤਾ ਲਗ ਗਿਆ। ਇਸ ਸਬੰਧੀ ਪ੍ਰਣਾਮ ਸ਼ਹੀਦਾਂ ਦੇ ਸੰਸਥਾ ਦੇ ਆਗੂ ਭਾਈ ਵਸਾਖਾ ਸਿੰਘ ਨੇ ਦਸਿਆ ਕਿ ਅੱਜ ਦੁਪਿਹਰ ਲਗਭਗ 2 ਵਜ ਕੇ 30 ਮਿੰਟ ਤੇ ਉਨਾਂ ਆਪਣਾ ਆਖਰੀ ਸਾਹ ਲਿਅ। ਆਖਰੀ ਸਮੇਂ ਉਨਾਂ ਕੋਲ ਉਨਾਂ ਦੀ ਪਤਨੀ ਅਤੇ ਭੈੇਣ ਮੌਜੂਦ ਸਨ। ਲਗਭਗ ਤਿੰਨ ਮਹੀਨੇ ਪਹਿਲਾਂ ਭਾਈ ਜੋਗਾ ਸਿੰਘ ਖਾਲਿਸਤਾਨੀ ਤੇ ਸੰਦੀਪ ਸਿੰਘ ਨਾਂਅ ਦੇ ਵਿਅਕਤੀ ਨੇ ਆਪਣੇ ਸਾਥੀਆਂ ਸਹਿਤ ਹਮਲਾ ਕਰ ਦਿੱਤਾ ਸੀ ਜਿਸ ਵਿਚ ਉਹ ਗੰਭਰਿ ਜ਼ਖਮੀ ਹੋ ਗਏ ਸਨ।
ਉਨਾਂ ਦੇ ਤਿੰਨ ਹੋਰ ਸਾਥੀ ਸੁੱਖਰਾਜ ਸਿੰਘ,ਗੁਰਦੀਪ ਸਿੰਘ ਅਤੇ ਕਾਲਾ ਸਿੰਘ ਵੀ ਉਨਾਂ ਦੇ ਨਾਲ ਸਨ ਜਿਹੜੇ ਇਸ ਘਟਨਾਕ੍ਰਮ ਵਿਚ ਜ਼ਖਮੀ ਹੋ ਗਏ ਸਨ ਪਰ ਭਾਈ ਜੋਗਾ ਸਿੰਘ ਦੀ ਹਾਲਤ ਦਿਨੋਂ ਦਿਨ ਨਾਜ਼ੁਕ ਹੁੰਦੀ ਗਈ ਅਤੇ ਉਹ ਅੱਜ ਜ਼ਖਮਾ ਦੀ ਤਾਬ ਨਾ ਸਹਾਰਦੇ ਹੋਏ ਚੱਲ ਵੱਸੇ। ਹਸਪਤਾਲ ਦੇ ਅੰਦਰ ਉਨਾਂ ਦੇ ਹਮਾਇਤੀ ਸਾਥੀਆਂ ਅਤੇ ਕਈ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਾਂਤਮਈ ਧਰਨਾ ਦੇ ਕੇ ਜਾਪ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦੱਲ (ਅੰਮਿ੍ਰਤਸਰ) ਦੇ ਜ਼ਿਲਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ, ਭਾਈ ਸੁਖਜੀਤ ਸਿੰਘ ਖੋਸੇ,ਮਨਵਿੰਦਰ ਸਿੰਘ ਗਿਆਸਪੁਰਾ, ਸੁੱਖਪਾਲ ਸਿੰਘ ਫੁੱਲਾਂਵਾਲ, ਅਤੇ ਹੋਰ ਭਾਰੀ ਗਿਣਤੀ ਵਿਚ ਸੈੇਂਕੜੇ ਵਰਕਰ ਮੌਜੂਦ ਸਨ ਜਿਨਾਂ ਦੇ ਮਨ ਵਿਚ ਜ਼ਿਲਾ ਪ੍ਰਸ਼ਾਸਨ ਵਿਰੁਧ ਰੋਸ ਪਾਇਆ ਜਾ ਰਿਹਾ ਸੀ ਕਿ ਭਾਈ ਜੋਗਾ ਸਿੰਘ ਦੇ ਹਮਲਾਵਰ ਸੰਦੀਪ ਸਿੰਘ ਵਿਰੁਧ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ।
ਇਸ ਮੌਕੇ ਤੇ ਭਾਈ ਖੋਸੇ,ਜੱਥੇਦਾਰ ਚੀਮਾ ਅਤੇ ਭਾਈ ਵਸਾਖਾ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਪੁਲਿਸ ਪ੍ਰਸ਼ਾਸਨ ਸੰਦੀਪ ਸਿੰਘ ਨੂੰ ਗਿ੍ਰਫਤਾਰ ਨਹੀਂ ਕਰਦਾ ਉਨੀਨ ਦੇਰ ਮਿ੍ਰਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।ਚੇਤੇ ਰਹੇ ਕਿ ਲਗਭਗ ਦੋ ਮਹੀਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਕੋਲੋਂ ਜੋਗਾ ਸਿੰਘ ਨੂੰ ਇਨਸਾਫ ਦਿਵਾਉਣ ਲਈ ਕਈ ਜੱਥੇਬੰਦੀਆਂ ਨੇ ਧਰਨਾ ਦੇ ਕੇ ਸਮਦੀਪ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਸੀ ਜਿਸ ਤੇ ਪ੍ਰਸ਼ਾਸਨ ਨੇ ਵਿਸਵਾਸ ਦਿੱਤਾ ਸ ਿਕਿ ਦੱਸ ਦਿਨਾਂ ਵਿਚ ਸੰਦੀਪ ਸਿੰਘ ਨੁੰ ਗਿਰਫਤਾਰ ਕਰ ਲਿਆ ਜਾਵੇਗਾ।
from Punjab News – Latest news in Punjabi http://ift.tt/2dyIArz
0 comments