ਪਟਿਆਲਾ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕਾਂਡ ‘ਚ ਫਾਂਸੀ ਦੀ ਸਜ਼ਾ ਯਾਫ਼ਤਾ ਕੈਦੀ ਵਜੋਂ ਪਟਿਆਲਾ ਦੀ ਕੇਂਦਰੀ ਜੇਲ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਨਵੰਬਰ ਮਹੀਨੇ ਤੋਂ ਜੇਲ ਅੰਦਰ ਅÎਣਮਿਥੇ ਸਮੇਂ ਦੀ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਸ ਫ਼ੈਸਲੇ ਬਾਬਤ ਜਾਣਕਾਰੀ ਅੱਜ ਇਥੇ ਮੁਲਾਕਾਤ ਲਈ ਪੁੱਜੀ ਅਪਣੀ ਭੈਣ ਬੀਬੀ ਕਮਲਦੀਪ ਕੌਰ ਹੱਥ ਲਿਖਤੀ ਪੱਤਰ ਭੇਜ ਕੇ ਦਿਤੀ ਹੈ। ਉਨ੍ਹਾਂ ਇਹ ਪੱਤਰ ਕੇਂਦਰੀ ਜੇਲ ਸੁਪਰਡੈਂਟ ਨੂੰ ਸੰਬੋਧਨ ਕਰ ਕੇ ਲਿਖਿਆ ਹੈ।
ਭਾਈ ਰਾਜੋਆਣਾ ਨੇ ਕਿਹਾ ਕਿ ਫਾਂਸੀ ਸਬੰਧੀ ਉਨ੍ਹਾਂ ਨੇ ਖ਼ੁਦ ਕੋਈ ਅਪੀਲ ਨਹੀਂ ਕੀਤੀ ਪਰ ਸ਼੍ਰੋਮਣੀ ਕਮੇਟੀ ਨੇ ਮਾਰਚ 2012 ਦੌਰਾਨ ਉਨ੍ਹਾਂ ਨੂੰ ਫਾਂਸੀ ਦਿਤੇ ਜਾਣ ਦੇ ਹੁਕਮਾਂ ਨੂੰ ਤਾਮੀਲ ਕਰਨ ਮੌਕੇ ਸਿੱਖ ਸੰਗਤ ਦਾ ਰੋਹ ਵੇਖਦਿਆਂ ਖ਼ੁਦ ਹੀ ਰਾਸ਼ਟਰਪਤੀ ਕੋਲ ਅਪੀਲ ਦਾਇਰ ਕਰ ਦਿਤੀ ਜਿਸ ‘ਤੇ ਅਜੇ ਤਕ ਉਨ੍ਹਾਂ ਵਲੋਂ ਅਨੇਕਾਂ ਵਾਰ ਕੇਂਦਰੀ ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਨੂੰ ਚਿਠੀਆਂ ਲਿਖਣ ਦੇ ਬਾਵਜੂਦ ਕਿਸੇ ਕਾਰਵਾਈ ਬਾਬਤ ਪਤਾ ਨਹੀਂ ਦਿਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਸ੍ਰਹਿ ਮੰਤਰਾਲੇ ਦੇ ਜੁਡੀਸ਼ਲ ਡਿਵੀਜ਼ਨ 2 ਨੂੰ ਆਰ. ਟੀ. ਆਈ ਰਾਹੀ ਇਸ ਪਟੀਸ਼ਨ ‘ਤੇ ਫ਼ੈਸਲਾ ਲੈਣ ਵਿਚ ਹੋ ਰਹੀ ਦੇਰੀ ਦਾ ਕਾਰਨ ਪੁਛਿਆ ਸੀ ਤਾਂ ਉਨ੍ਹਾਂ ਵਲੋਂ ਵੀ ਕੋਈ ਤਸ਼ੱਲੀਬਖ਼ਸ਼ ਜਵਾਬ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਇਹ ਸੱਭ ਸ਼੍ਰੋਮਣੀ ਕਮੇਟੀ ਵਲੋਂ ਦਾਇਰ ਕੀਤੀ ਗਈ ਅਪੀਲ ‘ਤੇ ਅੰਤਮ ਫ਼ੈਸਲਾ ਲੈਣ ਵਿਚ ਹੋ ਰਹੀ ਦੇਰੀ ਕਿਸੇ ਕਾਨੂੰਨੀ ਕਾਰਨਾਂ ਕਰ ਕੇ ਨਹੀਂ ਸਗੋਂ ਸਿਆਸੀ ਕਾਰਨਾਂ ਕਰ ਕੇ ਕੀਤੀ ਜਾ ਰਹੀ ਹੈ।
from Punjab News – Latest news in Punjabi http://ift.tt/2dBBIgK
0 comments