ਸੌਦਾ ਸਾਧ ਦੀ ਫ਼ਿਲਮ ਖ਼ਿਲਾਫ਼ ਇਕੱਤਰਤਾ ਲਈ ਗੁਰਦੁਆਰੇ ਵੱਲੋਂ ਥਾਂ ਦੇਣ ਤੋਂ ਨਾਂਹ

10710cd-_pb-sikh-counsel-fਪਟਿਆਲਾ : ਸੌਦਾ ਸਾਧ ਦੀ  ਰਿਲੀਜ਼ ਹੋਈ ਤੀਜੀ ਫਿਲਮ ਖ਼ਿਲਾਫ਼ ਪੰਜਾਬ ਸਿੱਖ ਕੌਂਸਲ ਵੱਲੋਂ ਕੀਤੀ ਜਾਣ ਵਾਲੀ ਇਕੱਤਰਤਾ ਲਈ ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਟਰੱਸਟ ਵੱਲੋਂ ਇਜਾਜ਼ਤ ਨਾ ਦੇਣ ਦਾ ਮਾਮਲਾ ਭਖ਼ ਗਿਆ ਹੈ। ਗੁਰਦੁਆਰੇ ਦੇ ਅੰਦਰ ਬੈਠਕ ਕਰਨ ਤੋਂ ਜਵਾਬ ਮਿਲਣ ਮਗਰੋਂ ਕੌਂਸਲ ਦੇ ਮੈਂਬਰਾਂ ਨੂੰ ਬਾਹਰ ਸੜਕ ’ਤੇ ਮੀਟਿੰਗ ਕਰਨ ਲਈ ਮਜਬੂਰ ਹੋਣਾ ਪਿਆ। ਕੌਂਸਲ ਨੇ ਇੱਕਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾ ਕੇ ਸਾਧ ਦੀ ਫਿਲਮ ‘ਐਮਐਸਜੀ ਦਾ ਵਾਰੀਅਰ’ ਨੂੰ ਪੰਜਾਬ ਦੇ ਸਿਨੇਮਾਂ ਘਰਾਂ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ। ਕੌਂਸਲ ਦਾ ਮੰਨਣਾ ਹੈ ਕਿ ਸਾਧ ਵੱਲੋਂ ਫਿਲਮ ਜ਼ਰੀਏ ਸਿੱਖਾਂ ਦੇ ਧਾਰਮਿਕ ਤਖ਼ਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਿੱਖ ਕੌਮ ਨੂੰ ਬਰਦਾਸ਼ਤ ਨਹੀਂ ਹੈ।

ਦੱਸਣਯੋਗ ਹੈ ਕਿ ਕੌਂਸਲ ਵੱਲੋਂ ਇਹ ਇੱਕਤਰਤਾ ਗੁਰਦੁਆਰਾ ਸਿੰਘ ਸਭਾ ਵਿਖੇ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ ਅਤੇ ਇਸ ਸਥਾਨ ਦੇ ਪਤੇ ‘ਤੇ ਹੀ ਆਪਣੇ ਨੁਮਾਇੰਦਿਆਂ ਨੂੰ ਸੁਨੇਹੇ ਦਿੱਤੇ ਹੋਏ ਸਨ। ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਜਥੇਬੰਦੀ ਦੇ ਕਾਰਕੁਨ ਇਕੱਠੇ ਹੋਣ ਉਪਰੰਤ ਜਦੋਂ ਦਰਬਾਰ ਸਾਹਿਬ ਦੇ ਹਾਲ ਵਿੱਚ ਬੈਠਕ ਕਰਨ ਲਈ ਜਾਣ ਲੱਗੇ ਤਾਂ ਟਰੱਸਟ ਦੇ ਕਰਮਚਾਰੀਆਂ ਨੇ ਇਕੱਤਰਤਾ ਲਈ ਪਹਿਲਾਂ ਟਰੱਸਟ ਦੇ ਨੁਮਾਇੰਦਿਆਂ ਨਾਲ ਗੱਲ ਕਰਨ ਲਈ ਪ੍ਰਧਾਨ ਤੇ ਸਕੱਤਰ ਨੂੰ ਮਿਲਣ ਲਈ ਆਖਿਆ। ਉਨ੍ਹਾਂ ਨੇ ਟਰੱਸਟ ਦੇ ਪ੍ਰਧਾਨ ਦੇ ਦਫ਼ਤਰ ਵਿੱਚ ਇਕੱਤਰਤਾ ਸਬੰਧੀ ਏਜੰਡਾ ਦੱਸਿਆ ਤਾਂ ਟਰੱਸਟ ਦੇ ਨੁਮਾਇੰਦੇ ਤੈਸ਼ ‘ਚ ਆ ਗਏ ਤੇ ਉਨ੍ਹਾਂ ਨੇ ਆਖਿਆ ਕਿ ਅਜਿਹੇ ਕਿਸੇ ਵੀ ਮਸਲੇ ਸਬੰਧੀ ਉਹ ਗੁਰਦੁਆਰੇ ਵਿੱਚ ਬੈਠਕ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਸ਼ਹੀਦ ਸੇਵਾ ਸਿੰਘ ਬੁੱਤ ਵਾਲੇ ਚੌਕ ਦੇ ਨੇੜੇ ਸੜਕ ਦੇ ਫੁੱਟਪਾਥ ‘ਤੇ ਹੀ ਇਕੱਠੇ ਬੈਠ ਕੇ ਚਰਚਾ ਕੀਤੀ।

ਗੁਰਦੁਆਰਾ ਸਿੰਘ ਸਭਾ ਦੇ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਨੇ ਮੰਨਿਆ ਕਿ ਕੌਂਸਲ ਨੂੰ ਇਕਤਰਤਾ ਕਰਨ ਤੋਂ ਇਸ ਕਰਕੇ ਵਰਜਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਮੀਟਿੰਗ ਸਬੰਧੀ ਪਹਿਲਾਂ ਬੁਕਿੰਗ ਨਹੀਂ ਕਰਵਾਈ ਹੋਈ ਸੀ। ਉਂਜ ਸਕੱਤਰ ਦਾ ਕਹਿਣਾ ਸੀ ਕਿ ਗੁਰਦੁਆਰੇ ਵਿੱਚ ਬੈਠਕ ਕਰਨ ਤੋਂ ਵਰਜੇ ਜਾਣ ਦਾ ਫੈਸਲਾ ਟਰੱਸਟ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਖ਼ੁਦ ਲਿਆ ਸੀ।



from Punjab News – Latest news in Punjabi http://ift.tt/2dReA95
thumbnail
About The Author

Web Blog Maintain By RkWebs. for more contact us on rk.rkwebs@gmail.com

0 comments