ਵਾਸ਼ਿੰਗਟਨ : ਖਾਲਿਸਤਾਨ ਲਈ ਸਮਰਥਨ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਇਕ ਆਨਲਾਈਨ ਪਟੀਸ਼ਨ ‘ਤੇ ਵਾਈਟ ਹਾਊਸ ਨੇ ਅੱਜ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰਦਿਆਂ ਪਿਛਲੇ ਸਾਲ ਨਵੀਂ ਦਿੱਲੀ ਦੀ ਯਾਤਰਾ ‘ਤੇ ਗਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਬਿਆਨ ਦਾ ਸਮਰਥਨ ਕੀਤਾ, ਜਿਸ ਵਿਚ ਉਨ੍ਹਾ ਕਿਹਾ ਸੀ ਕਿ ਧਾਰਮਕ ਪੱਧਰ ‘ਤੇ ਵੰਡ ਨਾ ਹੋਣਾ ਹੀ ਭਾਰਤ ਦੀ ਸਫ਼ਲਤਾ ਦਾ ਅਧਾਰ ਹੈ।
ਇਕ ਲੱਖ ਤੋਂ ਵੱਧ ਦਸਤਖ਼ਤਾਂ ਵਾਲੀ ਇਕ ਵੱਖਵਾਦੀ ਸਿੱਖ ਦੀ ਪਟੀਸ਼ਨ ‘ਤੇ ਪ੍ਰਤੀਕਿਰਿਆ ਦਿੰਦਿਆਂ ਵਾਈਟ ਹਾਊਸ ਨੇ ਕਿਹਾ, ”ਵਾਈਟ ਹਾਊਸ ਇਸ ਮੰਚ ‘ਤੇ ਤੁਹਾਡੀ ਹਿੱਸੇਦਾਰੀ ਦੀ ਸ਼ਲਾਘਾ ਕਰਦਾ ਹੈ ਪਰ ਅਸੀਂ ਇਥੇ ਤੁਹਾਡੀ ਪਟੀਸ਼ਨ ਵਿਚ ਉਠਾਈ ਗਈ ਖਾਸ ਨੀਤੀ ‘ਤੇ ਟਿਪਣੀ ਨਹੀਂ ਕਰ ਸਕਦੇ।” ਜੀਪੀ ਦੀ ਪਛਾਣ ਵਾਲੇ ਕਿਸੇ ਵਿਅਕਤੀ ਨੇ 10 ਜੁਲਾਈ ਨੂੰ ਇਹ ਪਟੀਸ਼ਨ ਪਾਈ ਸੀ। ਇਸ ਬਾਰੇ ਵਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਅੰਦਰ ਤੇ ਬਾਹਰ ਸਾਰੇ ਲੋਕਾਂ ਲਈ ਧਾਰਮਕ ਆਜ਼ਾਦੀ ਦੀ ਸੁਰੱਖਿਆ ਤੇ ਪ੍ਰਚਾਰ ਨੂੰ ਤਵੱਜੋ ਦਿਤੀ ਹੈ। ਉਨ੍ਹਾਂ ਓਬਾਮਾ ਦੇ ਜਨਵਰੀ 2015 ਵਿਚ ਭਾਰਤ ਦੇ ਲੋਕਾਂ ਨੂੰ ਕੀਤੇ ਸੰਬੋਧਨ ਦਾ ਹਵਾਲਾ ਦਿਤਾ।
ਓਬਾਮਾ ਨੇ ਪਿਛਲੇ ਸਾਲ ਭਾਰਤ ਵਿਚ ਕਿਹਾ ਸੀ, ”ਜੋ ਅਸੀ ਦੁਨੀਆ ਵਿਚ ਸ਼ਾਂਤੀ ਦੀ ਮੰਗ ਕਰ ਰਹੇ ਹਾਂ Àਹ ਮਨੁੱਖੀ ਦਿਲ ਵਿਚ ਸ਼ੁਰੂ ਹੁੰਦੀ ਹੈ ਅਤੇ ਇਹ ਉਦੋਂ ਸ਼ਾਨਦਾਰ ਹੋ ਜਾਂਦੀ ਹੈ ਜਦ ਅਸੀਂ ਧਾਰਮਕ ਜਾਂ ਕਬੀਲਿਆਂ ਵਿਚ ਵਖਰੇਵੇਂ ਤੋਂ ਅੱਗੇ ਵੇਖਦੇ ਹਾਂ ਅਤੇ ਹਰੇਕ ਆਤਮਾ ਦੀ ਸੁੰਦਰਤਾ ਦਾ ਅਨੰਦ ਮਾਣਦੇ ਹਾਂ। ਭਾਰਤ ਲੰਮੇ ਸਮੇਂ ਤਕ ਸਫ਼ਲ ਰਹੇਗਾ ਜਦ ਤਕ ਇਹ ਧਾਰਮਕ ਆਸਥਾ ਦੀ ਤਰਜ਼ ‘ਤੇ ਨਾ ਕੁਚਲੇ, ਕਿਸੇ ਵੀ ਤਰਜ਼ ‘ਤੇ ਨਾ ਕੁਚਲੇ ਅਤੇ ਇਕ ਦੇਸ਼ ਦੀ ਤਰ੍ਹਾਂ ਰਹੇ।” ਵਾਈਟ ਹਾਊਸ ਨੇ ਕਿਹਾ ਕਿ ਅਮਰੀਕਾ 1984 ਵਿਚ ਸਿੱਖਾਂ ਦੇ ਕਤਲੇਆਮ ਸਮੇਤ ਮਨੁੱਖੀ ਅਧਿਕਾਰ ਦੇ ਮੁੱਦਿਆਂ ‘ਤੇ ਨਿਗ੍ਹਾ ਰੱਖ ਰਿਹਾ ਹੈ ਤੇ ਜਨਤਕ ਰੂਪ ਨਾਲ ਰੀਪੋਰਟ ਕਰਦਾ ਹੈ।
from Punjab News – Latest news in Punjabi http://ift.tt/2dGJSjE
0 comments