ਚੰਡੀਗੜ੍ਹ, 5 ਅਕਤੂਬਰ: ਊਰਦੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਲਿਖੇ ਗਏ ਧਮਕੀ ਭਰੇ ਸੰਦੇਸ਼ ਨਾਲ ਫੜੇ ਗਏ ਕਬੂਤਰ ਨੂੰ ਛੇਤੀ ਹੀ ਛੱਡ ਦਿਤਾ ਜਾਵੇਗਾ ਕਿਉਂਕਿ ਇਸ ਨੂੰ ਫੜ ਕੇ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਸਰਹੱਦ ਪਾਰ ਤੋਂ ਕੁਝ ਦਿਨਾਂ ਪਹਿਲਾਂ ਆਇਆ ਭੂਰੇ ਰੰਗ ਦਾ ਕਬੂਤਰ ਹੁਣ ਵੀ ਪਠਾਨਕੋਟ ਵਿਚ ਪੁਲੀਸ ਦੇ ਕਬਜ਼ੇ ਵਿਚ ਹੈ।
ਪਠਾਨਕੋਟ ਵਿਚ ਤੈਨਾਤ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ, ”ਕਬੂਤਰ ਹੁਣ ਵੀ ਸਾਡੇ ਕਬਜ਼ੇ ਵਿਚ ਹੈ। ਉਸ ਨੂੰ ਇਥੇ ਜੰਗਲੀ ਇਲਾਕੇ ਵਿਚ ਛੱਡ ਦਿਤਾ ਜਾਵੇਗਾ ਅਤੇ ਇਸ ਬਾਰੇ ਇਕ-ਦੋ ਦਿਨਾਂ ਵਿਚ ਫ਼ੈਸਲਾ ਲਿਆ ਜਾਵੇਗਾ।” ਅਧਿਕਾਰੀ ਨੇ ਕਿਹਾ ਕਿ ਪੰਛੀ ਨੂੰ ਕਬਜ਼ੇ ਵਿਚ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਹੈ। ਪਠਾਨਕੋਟ ਦੇ ਬਾਮਿਆਨ ਸੈਕਟਰ ਦੇ ਸਿੰਬਲ ਪੋਸਟ ਕੋਲ ਸਰਹੱਦ ਸੁਰੱਖਿਆ ਦਸਤਿਆਂ ਨੇ ਦੋ ਅਕਤੂਬਰ ਨੂੰ ਕਬੂਤਰ ਨੂੰ ਫੜਿਆ ਸੀ। ਇਸ ਦੇ ਪੰਜੇ ਨਾਲ ਬੰਨ੍ਹੀ ਚਿੱਠੀ ਵਿਚ ਊਰਦੂ ‘ਚ ਲਿਖਿਆ ਸੀ, ”ਮੋਦੀ ਸਾਨੂੰ 1971 (ਭਾਰਤ ਪਾਕਿ ਜੰਗ) ਦੇ ਸਮੇਂ ਵਰਗੇ ਲੋਕ ਨਾ ਸਮਝਿਉ। ਹੁਣ ਬੱਚਾ-ਬੱਚਾ ਭਾਰਤ ਵਿਰੁਧ ਲੜਣ ਲਈ ਤਿਆਰ ਹੈ।”
from Punjab News – Latest news in Punjabi http://ift.tt/2dSTJX4

0 comments