ਪਟਿਆਲਾ : ਸਥਾਨਕ ਥਾਣਾ ਸਦਰ ‘ਚ 23 ਜਨਵਰੀ 2010 ਨੂੰ ਦਰਜ ਹੋਏ ਦੇਸ਼ਧ੍ਰੋਹ ਦੇ ਇਕ ਮਾਮਲੇ ‘ਚ ਭਾਰਤ ਸਰਕਾਰ ਪਾਬੰਦੀਸ਼ੁਦਾ ਸੀਪੀਆਈ ਮਾਊਇਸਟ ਦਾ ਪੋਲਿਟ ਬਿਊਰੋ ਮੈਂਬਰ ਦੱਸੇ ਜਾਂਦੇ ਕੋਬਾਡ ਗਾਂਧੀ ਨੇ ਅੱਜ ਇਥੇ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ਵਿਚ ਪੇਸ਼ੀ ਭੁਗਤੀ। ਅਦਾਲਤ ਵਿਚ ਗਵਾਹੀ ਦੇਣ ਲਈ ਕੋਈ ਗਵਾਹ ਨਹੀਂ ਆਇਆ।
ਅੱਜ ਬਚਾਅ ਪੱਖ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਕੋਬਾਦ ਗਾਂਧੀ ਨੂੰ ਦਿੱਲੀ ਤਿਹਾੜ ਜੇਲ ਤੋਂ ਬਦਲ ਕੇ ਹੁਣ ਹੈਦਰਾਬਾਦ ਦੀ ਜੇਲ ਵਿਚ ਭੇਜਿਆ ਗਿਆ ਸੀ ਪਰ ਪਟਿਆਲਾ ਦੀ ਅਦਾਲਤ ਵਿਚ ਉਸ ਵਿਰੁਧ ਕੇਸ ਚੱਲਣ ਕਾਰਨ ਕੋਬਾਦ ਗਾਂਧੀ ਨੂੰ ਕੇਂਦਰੀ ਜੇਲ ਪਟਿਆਲਾ ਵਿਚ ਰਖਿਆ ਗਿਆ ਹੈ। ਇਸ ਕੇਸ ‘ਤੇ ਲਗਾਤਾਰ ਸੁਣਵਾਈ ਸ਼ੁਰੂ ਹੋ ਗਈ ਹੈ।
from Punjab News – Latest news in Punjabi http://ift.tt/2e3pcFi

0 comments