ਸਰਜੀਕਲ ਹਮਲੇ ਦੌਰਾਨ ਅਪਣੇ ਫ਼ੌਜੀਆਂ ਦੇ ਨੁਕਸਾਨ ਬਾਰੇ ਲੁਕੋ ਰੱਖ ਰਿਹੈ ਭਾਰਤ

full11940ਇਸਲਾਮਾਬਾਦ, 1 ਅਕਤੂਬਰ : ਪਾਕਿਸਤਾਨੀ ਫ਼ੌਜ ਨੇ ਅੱਜ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਰਜੀਕਲ ਹਮਲੇ ਵਿਚ ਭਾਰਤੀ ਫ਼ੌਜ ਦਾ ਵੀ ਨੁਕਸਾਨ ਹੋਇਆ ਹੈ, ਪਰ ਭਾਰਤ ਅਪਣੇ ਵਲੋਂ ਨੁਕਸਾਨ ਨੂੰ ‘ਛੁਪਾ ਰਿਹਾ ਹੈ।’ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫ਼ਟੀਨੈਂਟ ਜਨਰਲ ਆਸਿਮ ਸਲੀਮ ਬਾਜਵਾ ਨੇ ਪੀ.ਓ.ਕੇ. ਦੇ ਬਾਘਸਰ ਇਲਾਕੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਬਿਆਨ ਦਿਤਾ।

ਰੇਡੀਉ ਪਾਕਿਸਤਾਨ ਅਨੁਸਾਰ ਬਾਜਵਾ ਨੇ ਕਿਹਾ ਕਿ ਸਰਹੱਦ ‘ਤੇ ਭਾਰਤੀ ਗੋਲੀਬਾਰੀ ਦਾ ਮੂੰਹ-ਤੋੜ ਜਵਾਬ ਦਿਤਾ ਗਿਆ। ਉਨ੍ਹਾਂ ਕਿਹਾ, ”ਸਾਨੂੰ ਯਕੀਨ ਹੈ ਕਿ ਭਾਰਤੀ ਧਿਰ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਪਰ ਉਹ ਇਸ ਬਾਰੇ ਜਾਣਕਾਰੀਆਂ ਛੁਪਾ ਰਿਹਾ ਹੈ।” ਬਾਜਵਾ ਨੇ ਕਿਹਾ ਕਿ ਦੇਸ਼ ਦੇ ਹਥਿਆਰਬੰਦ ਦਸਤੇ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ।” ਉਨ੍ਹਾਂ ਇਹ ਵੀ ਕਿਹਾ ਕਿ ਯੁੱਧ ਕਿਸੇ ਦੇ ਹਿੱਤ ਵਿਚ ਨਹੀਂ। ਬੁਲਾਰੇ ਨੇ ਭਾਰਤ ਦੇ ਉਸ ਦਾਅਵੇ ਨੂੰ ‘ਗ਼ਲਤ’ ਅਤੇ ‘ਮਨਘੜਤ’ ਕਰਾਰ ਦਿੰਦਿਆਂ ਇਕ ਵਾਰ ਫਿਰ ਰੱਦ ਕਰ ਦਿਤਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨੀ ਸੀਮਾ ਅੰਦਰ ਦਾਖ਼ਲ ਹੋ ਕੇ ਕਾਰਵਾਈ ਕੀਤੀ ਹੈ।



from Punjab News – Latest news in Punjabi http://ift.tt/2dApbW5
thumbnail
About The Author

Web Blog Maintain By RkWebs. for more contact us on rk.rkwebs@gmail.com

0 comments