‘ਸਿੰਘ ਸਭਾ ਪੰਜਾਬ’ ਦਾ ਗਠਨ

full11974ਚੰਡੀਗੜ੍ਹ : ਅਜੋਕੇ ਦੌਰ ਵਿਚ ਸਥਾਪਤ ਸਿੱਖ ਸੰਸਥਾਵਾਂ ਵਲੋਂ ਕੌਮ ਨੂੰ ਸੇਧ ਦੇਣ ਤੋਂ ਅਸਮਰਥ ਹੋਣ ਕਰ ਕੇ ਸਿੱਖ ਕੌਮ ਦੀ ਸ਼ਕਤੀ ਖਿਲਰ ਚੁਕੀ ਹੈ ਜਿਥੇ ਸਥਾਪਤ ਸੰਸਥਾਵਾਂ ਸਿੱਖ ਧਾਰਮਕ, ਸਮਾਜਕ ਅਤੇ ਰਾਜਸੀ ਸਰੋਕਾਰਾਂ ਨੂੰ ਅੰਜਾਮ ਦੇਣ ਅਤੇ ਸਿੱਖ ਭਾਵਨਾਵਾਂ ਦੀ ਪੂਰਤੀ ਕਰਨ ਵਿਚ ਨਾਕਾਮ ਹੋਈਆਂ ਹਨ ਉਥੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀਆਂ ਜਥੇਬੰਦੀਆਂ ਵੀ ਡੰਗ ਟਪਾਊ ਗਤੀਵਿਧੀਆਂ ਤਕ ਸੀਮਤ ਰਹਿ ਗਈਆਂ ਹਨ। ਨਾ ਸ਼੍ਰੋਮਣੀ ਕਮੇਟੀ ਸੁਧਾਰ ਲਈ ਕੋਈ ਬਦਲ ਉਭਰਿਆ ਹੈ ਤੇ ਨਾ ਕੌਮ ਨੂੰ ਰਾਜਸੀ ਸੇਧ ਦੇਣ ਲਈ। ਨਤੀਜੇ ਵਜੋਂ ਅੱਜ ਬਦਲਾਅ ਦੇ ਦੌਰ ਵਿਚ ਪੰਜਾਬ ਦੀਆਂ ਪੰਥਕ ਧਿਰਾਂ ਕੋਈ ਯੋਗ ਰੋਲ ਅਦਾ ਕਰਨ ਦੀ ਥਾਂ ਪਿਛਲੱਗ ਦੀ ਭੂਮਿਕਾ ਨਿਭਾ ਰਹੀਆ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਦੀਪ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਪੰਥਕ ਸੋਚ ਦਾ ਕੋਈ ਵਾਲੀਵਾਰਸ ਨਾ ਰਹਿਣ ਕਰ ਕੇ ਕਈ ਸਿੱਖ ਸੰਸਥਾਵਾਂ ਨਵੀਆਂ ਧਿਰਾਂ ਨਾਲ ਪੰਥਕ ਏਜੰਡੇ ਅਤੇ ਪੰਥਕ ਮਸਲਿਆਂ ਬਾਰੇ ਨੀਤੀ ਤਹਿ ਕਰਨ ਤੋਂ ਬਿਨਾਂ ਬੇਵਸੀ ਦੇ ਆਲਮ ਵਿਚ ਸਮਰਪਨ ਕਰੀ ਬੈਠੀਆਂ ਹਨ। ਧਾਰਮਕ ਪੰਥਕ ਬਿਰਤੀ ਦੇ ਸਿੱਖ ਯੋਗ ਅਗਵਾਈ ਨਾ ਮਿਲਣÎ ਕਰ ਕੇ ਮਾਯੂਸ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਝਾਤ ਮਾਰੀਏ ਤਾਂ ਸਾਫ਼ ਹੁੰਦਾ ਹੈ ਕਿ ਪੰਥ ਨੂੰ ਜਦੋਂ ਵੀ ਚੁਨੌਤੀ ਦਾ ਸਮਾਂ ਆਇਆ ਹੈ ਉਦੋਂ ਪੰਥ ਨੇ ਮਿਲ ਬੈਠ ਕੇ ਪੰਥਕ ਜੁਗਤ ਤੋਂ ਕੰਮ ਲਿਆ ਹੈ। ਉਨ੍ਹਾਂ ਕਿਹਾ ਕਿ ਸਿੰਘ ਸਭਾ ਪੰਜਾਬ ਦੇ ਤਿੰਨ ਵਿੰਗ ਧਾਰਮਕ, ਸਮਾਜਕ ਅਤੇ ਰਾਜਸੀ ਚੇਤੰਨਤਾ ਫੈਲਾਉਣ ਲਈ ਉਦਮਸ਼ੀਲ ਹੋਣਗੇ। ਇਸ ਦੀ ਬਣਤਰ ਵਿਚ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਪੱਧਰ ਦੀਆਂ ਇਕਾਈਆਂ ਹੋਣਗੀਆਂ ਜੋ ਪਿੰਡ ਸ਼ਹਿਰ ਪੱਧਰ ਦੇ ਹਮਖ਼ਿਆਲ ਸਿੱਖਾਂ ਦੀਆਂ ਪੰਚਾਇਤਾਂ ਬਣਾ ਕੇ ਜਾਗ੍ਰਿਤੀ ਲਹਿਰ ਚਲਾਉਣਗੀਆ। ਇਸ ਮੰਤਵ ਲਈ ‘ਸਿੰਘ ਸਭਾ ਪੰਜਾਬ’ ਵਿਦਵਾਨ ਸਰਪ੍ਰਸਤਾਂ, ਸਿੱਖ ਸੰਸਥਾਵਾਂ, ਗੁਰਦਵਾਰਾ ਕਮੇਟੀਆਂ, ਇਸਤਰੀ ਸਭਾਵਾਂ ਅਤੇ ਨੌਜੁਆਨਾਂ ਦਾ ਵਿਸ਼ੇਸ਼ ਸਹਿਯੋਗ ਲਵੇਗੀ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਖਰੜ ਅਤੇ ਡੇਰਾਬੱਸੀ ਇਲਾਕੇ ਤੋਂ ਚੋਣਵੇਂ ਸਿੱਖਾਂ ਤੇ ਜਥੇਬੰਦੀਆਂ ਦੀ ਇਕੱਤਰਤਾ ਹੋਈ। ਜਿਥੇ ਇਤਿਹਾਸਕ ਪਰਿਪੇਖ ਵਿਚ ਮੌਜੂਦਾ ਹਾਲਾਤਾਂ ਨੂੰ ਵਿਚਾਰਿਆ ਗਿਆ।  ਇਸ ਮੌਕੇ ਸੁਖਪਾਲ ਸਿੰਘ ਛੀਨਾ, ਅਰਵਿੰਦਰ ਸਿੰਘ ਬੇਦੀ, ਮੋਹਿੰਦਰ ਸਿੰਘ, ਹਰਮੀਤ ਸਿੰਘ, ਕੰਵਰ ਹਰਬੀਰ ਸਿੰਘ ਢੀੰਡਸਾ, ਬਲਵਿੰਦਰ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ ਗੁਲਾਟੀ, ਮਦਨਜੀਤ ਸਿੰਘ, ਮਹਿੰਦਰ ਸਿੰਘ ਕਾਨਪੁਰੀ, ਬਲਬੀਰ ਸਿੰਘ, ਨਰਿੰਦਰ ਸਿੰਘ ਸੇਖੋਂ, ਅਜੀਤ ਸਿੰਘ ਠੇਕੇਦਾਰ, ਮਨਜੀਤ ਸਿੰਘ ਹੀਰਾ, ਬਲਦੇਵ ਸਿੰਘ ਸਿੱਧੂ ਆਦਿ ਸ਼ਾਮਲ ਹੋਏ।



from Punjab News – Latest news in Punjabi http://ift.tt/2do7z0g

thumbnail
About The Author

Web Blog Maintain By RkWebs. for more contact us on rk.rkwebs@gmail.com

0 comments