ਬਾਰਾਮੂਲਾ ‘ਚ ਫ਼ੌਜੀ ਕੈਂਪ ‘ਤੇ ਹਮਲਾ : ਕੁੱਝ ਗੱਲਾਂ ਕਾਰਨ ਭੰਬਲਭੂਸਾ ਬਣਿਆ

full12038ਸ੍ਰੀਨਗਰ : ਬਾਰਾਮੂਲਾ ਵਿਚ ਕਲ ਰਾਤ ਫ਼ੌਜ ਅਤੇ ਬੀਅੈਸਫ਼ ਦੇ ਕੈਂਪ ‘ਤੇ ਹੋਏ ਅਤਿਵਾਦੀ ਹਮਲੇ ਕਾਰਨ ਉਲਝਣ ਵਾਲੀ ਹਾਲਤ ਬਰਕਰਾਰ ਹੈ। ਨੀਮ ਫ਼ੌਜੀ ਬਲ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਕਿਹਾ ਕਿ ਅਤਿਵਾਦੀ ਗੋਲੀਬਾਰੀ ਕਰ ਕੇ ਭੱਜ ਗਏ ਜਦਕਿ ਬੀਐਸਐਫ਼ ਦਾ ਇਕ ਜਵਾਨ ਸ਼ਹੀਦ ਹੋ ਗਿਆ।

ਸੂਤਰਾਂ ਨੇ ਕਿਹਾ ਕਿ ਉੱਤਰੀ ਕਸ਼ਮੀਰ ਵਿਚ ਜਾਬਾਂਜ਼ਪੁਰਾ ਦੇ ਬਾਹਰੀ ਹਿੱਸੇ ਵਿਚ ਸਥਿਤ ਬੀਐਸਐਫ਼ ਦੀ 40ਵੀਂ ਬਟਾਲੀਅਨ ਦੇ ਜਵਾਨਾਂ ਨੇ ਓਪਨ ਕਿਚਨ ਖੇਤਰ ਕੋਲ ਕੁੱਝ ਸ਼ੱਕੀ ਆਵਾਜਾਈ ਵੇਖੀ ਅਤੇ ਇਸ ਖ਼ਦਸ਼ੇ ਨਾਲ ਉਨ੍ਹਾਂ ਗੋਲੀਬਾਰੀ ਸ਼ੁਰੂ ਕਰ ਦਿਤੀ ਕਿ ਅਤਿਵਾਦੀ ਕੈਂਪ ਵਿਚ ਵੜ ਆਏ ਹਨ।
ਗੋਲੀਬਾਰੀ ਨਾਲ ਗਵਾਂਢ ਦੇ ਫ਼ੌਜ ਕੈਂਪ ਵਿਚ ਹਲਚਲ ਸ਼ੁਰੂ ਹੋ ਗਈ ਜਿਥੇ ਮੌਜੂਦ 46 ਰਾਸ਼ਟਰੀ ਰਾਇਫ਼ਲਜ਼ ਦੇ ਫ਼ੌਜੀਆਂ ਨੇ ਵੀ ਉਸ ਹੀ ਦਿਸ਼ਾ ਵਿਚ ਗੋਲੀਬਾਰੀ ਸ਼ੁਰੂ ਕਰ ਦਿਤੀ ਜਿਥੇ ਲਗਿਆ ਕਿ ਸ਼ੱਕੀ

ਅਤਿਵਾਦੀ ਵੜ ਗਏ ਹਨ। ਸੂਤਰਾਂ ਨੇ ਕਿਹਾ ਕਿ ਹਰ ਪਾਸਿਉਂ ਗੋਲੀਬਾਰੀ ਜਾਰੀ ਰਹੀ ਅਤੇ ਸਪੱਸ਼ਟ ਨਹੀਂ ਹੋਇਆ ਕਿ ਕੁੱਝ ਅਤਿਵਾਦੀ ਕੰਪਲੈਕਸ ਵਿਚ ਵੜ ਗਏ ਜਾਂ ਬਾਹਰ ਤੋਂ ਗੋਲੀਬਾਰੀ ਹੋ ਰਹੀ ਹੈ। 90 ਮਿੰਟ ਦੀ ਗੋਲੀਬਾਰੀ ਤੋਂ ਬਾਅਦ ਆਸਮਾਨ ਵਿਚ ਰੌਸ਼ਨੀ ਕਰਨ ਲਈ ਇਲਯੂਮੀਨੇਟਰਾਂ ਦੀ ਵਰਤੋਂ ਕੀਤੀ ਗਈ ਪਰ ਕੋਈ ਅਤਿਵਾਦੀ ਨਹੀਂ ਮਿਲਿਆ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀ ਹਨੇਰੇ ਵਿਚ ਭੱਜ ਗਏ।
ਪਤਾ ਲੱਗਾ ਹੈ ਕਿ ਗੋਲੀਬਾਰੀ ਵਿਚ ਬੀਐਸਐਫ਼ ਦੇ ਕਾਂਸਟੇਬਲ ਨਿਤਿਨ ਅਤੇ ਪੁਲਵਿੰਦਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਸ੍ਰੀਨਗਰ ਵਿਚ ਹਸਪਤਹਾਲ ਪਹੁੰਚਾਇਆ ਗਿਆ ਜਿਥੇ ਨਿਤਿਨ ਦੀ ਮੌਤ ਹੋ ਗਈ। ਅਜੇ ਇਹ ਪਤਾ ਨਹੀਂ ਲੱਗਾ ਕਿ ਬੀਐਸਐਫ਼ ਜਵਾਨ ਅਤਿਵਾਦੀਆਂ ਦੀ ਗੋਲੀ ਨਾਲ ਸ਼ਹੀਦ ਹੋਇਆ ਜਾਂ ਅਪਣੇ ਹੀ ਸਾਥੀਆਂ ਦੀ ਗੋਲੀ ਲੱਗਣ ਨਾਲ ਮਾਰਿਆ ਗਿਆ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਦੋ ਅਤਿਵਾਦੀਆਂ ਨੂੰ ਮਾਰ ਸੁਟਿਆ ਗਿਆ ਹੈ ਪਰ ਇਸ ਗੱਲ ਦੀ ਪੁਸ਼ਟੀ ਫ਼ੌਜ, ਬੀਐਸਐਫ਼ ਜਾਂ ਸਥਾਨਕ ਪੁਲੀਸ ਨੇ ਨਹੀਂ ਕੀਤੀ। ਬਾਅਦ ਵਿਚ ਬੁਲਾਰੇ ਨੇ ਕਿਹਾ ਕਿ ਦੋ ਅਤਿਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਦਾਅਵਾ ਹੈ ਅਤੇ ਇਸ ਦੀ ਤਸਦੀਕ ਕੀਤੀ ਜਾ ਰਹੀ ਹੈ। ਪਿਛਲੀ 29 ਸਤੰਬਰ ਨੂੰ ਕੰਟਰੋਲ ਰੇਖਾ ਪਾਰ ਅਤਿਵਾਦੀ ਟਿਕਾਣਿਆਂ ‘ਤੇ ਭਾਰਤੀ ਫ਼ੌਜ ਨੇ ਸਰਜੀਕਲ ਹਮਲਿਆਂ ਤੋਂ ਬਾਅਦ ਸਾਰੀਆਂ ਸੁਰੱਖਿਆ ਸੰਸਥਾਵਾਂ ਨੂੰ ਹਾਈ ਅਲਰਟ ‘ਤੇ ਰਹਿਣ ਦਾ ਨਿਰਦੇਸ਼ ਦਿਤਾ ਗਿਆ ਹੈ।



from Punjab News – Latest news in Punjabi http://ift.tt/2cYOSB3
thumbnail
About The Author

Web Blog Maintain By RkWebs. for more contact us on rk.rkwebs@gmail.com

0 comments