ਕਟਾਰਾ ਹਤਿਆ ਕਾਂਡ : ਵਿਕਾਸ ਅਤੇ ਵਿਸ਼ਾਲ ਨੂੰ 25-25 ਸਾਲ ਦੀ ਸਜ਼ਾ ਸੁਣਾਈ

_91492839_img_1925ਨਵੀਂ ਦਿੱਲੀ : ਸੁਪਰੀਮ ਕੋਰਟ ਨੇ 2002 ਵਿਚ ਹੋਏ ਨਿਤੀਸ਼ ਕਟਾਰਾ ਦੇ ਅਗ਼ਵਾ ਅਤੇ ਉਸ ਦੀ ਹਤਿਆ ਦੇ ਮਾਮਲੇ ਵਿਚ ਵਿਕਾਸ ਯਾਦਵ ਅਤੇ ਉਸ ਦੇ ਚਚੇਰੇ ਭਾਈ ਵਿਸ਼ਾਲ ਯਾਦਵ ਨੂੰ ਅੱਜ 25-25 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਦੀਪਕ ਮਿਸ਼ਰ ਅਤੇ ਜਸਟਿਸ ਸੀ. ਨਾਗੱਪਨ ਦੀ ਬੈਂਚ ਨੇ ਇਸ ਮਾਮਲੇ ਵਿਚ ਤੀਜੇ ਮੁਲਜ਼ਮ ਸੁਖਦੇਵ ਪਹਿਲਵਾਨ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਬੈਂਚ ਨੇ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ਵਿਚ ਸੁਧਾਰ ਕਰ ਦਿਤਾ ਜਿਸ ਵਿਚ ਵਿਕਾਸ ਅਤੇ ਵਿਸ਼ਾਲ ਯਾਦਵ ਨੂੰ ਹਤਿਆ ਦੇ ਦੋਸ਼ ਵਿਚ 25 ਸਾਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ ਵਿਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਗਿਆ ਸੀ ਕਿ ਇਹ ਲਗਾਤਾਰ ਚੱਲੇਗੀ। ਸੀਨੀਅਰ ਅਦਾਲਤ ਨੇ

ਕਿਹਾ ਕਿ ਦੋਹਾਂ ਸਜ਼ਾਵਾਂ ਨਾਲੋ-ਨਾਲ ਚਲਣਗੀਆਂ ਅਤੇ ਇਕ ਤਰ੍ਹਾਂ ਨਾਲ ਇਸ ਮਾਮਲੇ ਵਿਚ ਯਾਦਵ ਭਰਾਵਾਂ ਨੂੰ 25 ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਅਦਾਲਤ ਨੇ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਵਿਕਾਸ ਅਤੇ ਵਿਸ਼ਾਲ ਯਾਦਵ ਦੀ ਅਪੀਲ ‘ਤੇ ਇਹ ਫ਼ੈਸਲਾ ਸੁਣਾਇਆ। ਹਾਈ ਕੋਰਟ ਨੇ ਦੋਹਾਂ ਦੀ ਉਮਰ ਕੈਦ ਦੀ ਸਜ਼ਾ ਬਗ਼ੈਰ ਕਿਸੇ ਛੋਟ ਵਧਾ ਕੇ 25-25 ਸਾਲ ਕਰ ਦਿਤੀ ਸੀ।
ਨਿਤੀਸ਼ ਕਟਾਰਾ ਹਤਿਆ ਕਾਂਡ ਵਿਚ 39 ਸਾਲਾ ਵਿਕਾਸ, 37 ਸਾਲਾ ਵਿਸ਼ਾਲ ਅਤੇ 40 ਸਾਲਾ ਸੁਖਦੇਵ ਪਹਿਲਵਾਨ ਨੂੰ ਹੇਠਲੀ ਅਦਾਲਤ ਨੇ ਮਈ, 2008 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਤਿੰਨਾਂ ਨੇ ਨਿਤੀਸ਼ ਕਟਾਰਾ ਦੀ 16-17, 2002 ਦੀ ਰਾਤ ਦੌਰਾਨ ਹਤਿਆ ਕਰ ਦਿਤੀ ਸੀ ਕਿਉਂਕਿ ਉਹ ਉੱਤਰ ਪ੍ਰਦੇਸ਼ ਦੇ ਨੇਤਾ ਡੀ.ਪੀ. ਯਾਦਵ ਦੀ ਪੁਤਰੀ ਭਾਰਤੀ ਨਾਲ ਉਸ ਦੇ ਪ੍ਰੇਮ ਸਬੰਧਾਂ ਵਿਰੁਧ ਸਨ।



from Punjab News – Latest news in Punjabi http://ift.tt/2cYQlHH
thumbnail
About The Author

Web Blog Maintain By RkWebs. for more contact us on rk.rkwebs@gmail.com

0 comments