ਸਰਹੱਦ ‘ਤੇ ਤਣਾਅ ਘਟਾਉਣ ਲਈ ਰਾਜ਼ੀ ਹੋਏ ਭਾਰਤ ਤੇ ਪਾਕਿ

full12040ਇਸਲਾਮਾਬਾਦ : (ਐਨ.ਐਸ.ਏ.) ਨੇ ਫ਼ੋਨ ‘ਤੇ ਗੱਲਬਾਤ ਕਰ ਕੇ ਸਰਹੱਦ ‘ਤੇ ਤਣਾਅ ਘਟਾਉਣ ਪ੍ਰਤੀ ਸਹਿਮਤੀ ਪ੍ਰਗਟਾਈ ਹੈ। ਕੰਟਰੋਲ ਰੇਖਾ ਪਾਰ ਸਥਿਤ ਅਤਿਵਾਦੀ ਟਿਕਾਣਿਆਂ ‘ਤੇ ਭਾਰਤ ਵਲੋਂ ਸਰਜੀਕਲ ਹਮਲਾ ਕਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ।
ਅਜ਼ੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਰਹੱਦ ‘ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਤੋਂ ਬਾਅਦ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਾਸਿਰ ਜੰਜੂਆ ਵਿਚਾਲੇ ਰਾਬਤਾ ਕਾਇਮ ਹੋਇਆ ਅਤੇ ਉਨ੍ਹਾਂ ਵਿਚਾਲੇ ਸਰਹੱਦ ‘ਤੇ ਤਣਾਅ ਘਟਾਉਣ ਸਬੰਧੀ ਸਹਿਮਤੀ ਬਣੀ।
ਜੀਉ ਨਿਊਜ਼ ਨੇ ਅਜ਼ੀਜ਼ ਦੇ ਹਵਾਲੇ ਨਾਲ ਕਿਹਾ ਹੈ, ”ਪਾਕਿਸਤਾਨ ਸਰਹੱਦ ‘ਤੇ ਤਣਾਅ ਘੱਟ ਕਰਨਾ ਚਾਹੁੰਦਾ ਹੈ ਅਤੇ ਕਸ਼ਮੀਰ ਵਲ ਧਿਆਨ ਕੇਂਦਰਤ ਕਰਨਾ ਚਾਹੁੰਦਾ ਹੈ।” ਚੈਨਲ ਮੁਤਾਬਕ ਭਾਰਤ ਤਣਾਅ ਨੂੰ ਵਧਾ ਦੁਨੀਆਂ ਦਾ ਧਿਆਨ ਕਸ਼ਮੀਰ ਮਸਲੇ ਤੋਂ ਲਾਂਭੇ ਕਰਨਾ ਚਾਹੁੰਦਾ ਹੈ।
ਪਿਛਲੇ ਹਫ਼ਤੇ ਭਾਰਤੀ ਫ਼ੌਜ ਨੇ ਕਿਹਾ ਸੀ ਕਿ ਉਸ ਨੇ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਕਈ ਅਤਿਵਾਦੀ ਟਿਕਾਣਿਆਂ ‘ਤੇ ਸਰਜੀਕਲ ਹਮਲੇ ਕੀਤੇ ਹਨ ਜਿਸ ਕਾਰਨ ਭਾਰਤ ਵਿਚ ਘੁਸਪੈਠ ਦੀ ਤਾਕ ਵਿਚ ਬੈਠੇ ਅਤਿਵਾਦੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਹਾਲਾਂਕਿ ਪਾਕਿਸਤਾਨ ਇਸ ਨੂੰ ਸਰਜੀਕਲ ਹਮਲਾ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਘਟਨਾ ਨੂੰ ‘ਸਰਹੱਦ ਪਾਰ’ ਤੋਂ ਹੋਈ ਗੋਲੀਬਾਰੀ ਦੱਸ ਰਿਹਾ ਹੈ।  ਪਾਕਿਸਤਾਨੀ ਫ਼ੌਜ ਨੇ ਭਾਰਤੀ ਹਮਲੇ ਨੂੰ ਨਾਟਕ ਦਸਦਿਆਂ ਅੱਜ ਪੱਤਰਕਾਰਾਂ ਨੂੰ ਉਸ ਥਾਂ ‘ਤੇ ਬੁਲਾ ਕੇ ਦੌਰਾ ਕਰਵਾਇਆ ਜਿਥੇ ਹਮਲਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਹਮਲਾ ਹੋਇਆ ਹੀ ਨਹੀਂ।



from Punjab News – Latest news in Punjabi http://ift.tt/2cYPHtH
thumbnail
About The Author

Web Blog Maintain By RkWebs. for more contact us on rk.rkwebs@gmail.com

0 comments