ਕਾਬੁਲ : ਤਾਲਿਬਾਨ ਤੇ ਸਰਕਾਰੀ ਬਲਾਂ ਵਿਚਾਲੇ ਉੱਤਰੀ ਸ਼ਹਿਰ ਕੁੰਦੂਜ਼ ਵਿੱਚ ਚੱਲ ਰਹੀ ਲੜਾਈ ਕਾਰਨ ਅਫਗਾਨ ਨਾਗਰਿਕਾਂ ਨੇ ਇਸ ਸ਼ਹਿਰ ਵਿੱਚੋਂ ਹਿਜਰਤ ਤੇਜ਼ ਕਰ ਦਿੱਤੀ ਹੈ। ਇੱਥੇ ਚਾਰ ਦਿਨਾਂ ਤੋਂ ਲੜਾਈ ਚੱਲ ਰਹੀ ਹੈ।
ਮੁੱਖ ਕੌਮੀ ਸ਼ਾਹਰਾਹਾਂ ਉਤੇ ਪੈਂਦੇ ਕੁੰਦੂਜ਼ ਵਿੱਚ ਪਿਛਲੇ ਸਾਲ ਵਾਲੇ ਹਾਲਾਤ ਪੈਦਾ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ, ਜਦੋਂ ਇਸ ਸ਼ਹਿਰ ਉਤੇ ਥੋੜ੍ਹੇ ਸਮੇਂ ਲਈ ਤਾਲਿਬਾਨ ਦਾ ਕਬਜ਼ਾ ਹੋ ਗਿਆ ਸੀ। ਉਸ ਸਮੇਂ ਬਾਗੀਆਂ ਨੇ ਤਿੰਨਾਂ ਦਿਨਾਂ ਤੱਕ ਕੁੰਦੂਜ਼ ਉਤੇ ਕਬਜ਼ਾ ਬਣਾਈ ਰੱਖਿਆ। ਬਾਅਦ ਵਿੱਚ ਅਫਗਾਨ ਤੇ ਅਮਰੀਕੀ ਫੌਜਾਂ ਨੂੰ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਸਰਕਾਰੀ ਕਬਜ਼ੇ ਹੇਠ ਕਰਨ ਲਈ ਤਕਰੀਬਨ ਤਿੰਨ ਹਫ਼ਤੇ ਲੱਗੇ।
ਕੁੰਦੂਜ਼ ਸੂਬੇ ਦੇ ਪੁਲੀਸ ਮੁਖੀ ਜਨਰਲ ਕਾਸਿਮ ਜੰਗਲਬਾਗ ਨੇ ਕਿਹਾ ਕਿ ਇਸ ਵਾਰ ਸੋਮਵਾਰ ਤੋਂ ਹਮਲੇ ਸ਼ੁਰੂ ਕਰਨ ਵਾਲੇ ਬਾਗੀਆਂ ਨੂੰ ਸ਼ਹਿਰ ਦੇ ਦੱਖਣੀ ਹਿੱਸਿਆਂ ਤੋਂ ਖਦੇੜ ਦਿੱਤਾ ਗਿਆ। ਰਾਤ ਭਰ ਚੱਲੀ ਲੜਾਈ ਦੌਰਾਨ ਇਕ ਅਫਗਾਨ ਸੈਨਿਕ ਮਾਰਿਆ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋਏ। ਸੂਬਾਈ ਕੌਂਸਲ ਦੇ ਮੁਖੀ ਮੁਹੰਮਦ ਯੂਸਫ਼ ਅਯੂਬੀ ਨੇ ਕਿਹਾ ਕਿ ਸ਼ਹਿਰ ਦੇ ਪੂਰਬੀ ਤੇ ਪੱਛਮੀ ਹਿੱਸਿਆਂ ਵਿੱਚ ਲੜਾਈ ਸਾਰੀ ਰਾਤ ਚੱਲੀ। ਲੜਾਈ ਕਾਰਨ ਸ਼ਹਿਰ ਵਿੱਚ ਖੁਰਾਕ ਤੇ ਪਾਣੀ ਦੀ ਕਿੱਲਤ ਆ ਗਈ, ਜਿਸ ਕਾਰਨ ਲੋਕਾਂ ਨੂੰ ਜਬਰੀ ਘਰ ਛੱਡ ਕੇ ਜਾਣਾ ਪਿਆ।
from Punjab News – Latest news in Punjabi http://ift.tt/2cXV21b
0 comments