ਕੋਪੈਨਹੈਗਨ : ਵਿਕਾਸ ਦੇ ਨਾਲ ਸਮਾਜ ‘ਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਅੌਲਾਦ ਪ੍ਰਾਪਤੀ ਦੀ ਅੌਸਤ ਉਮਰ ਵੀ ਪਹਿਲਾਂ ਦੀ ਤੁਲਨਾ ‘ਚ ਵਧ ਚੁੱਕੀ ਹੈ। ਡੈੱਨਮਾਰਕ ਦੇ ਵਿਗਿਆਨੀਆਂ ਨੇ ਇਸ ਚਲਨ ਨੂੰ ਲੈ ਕੇ ਚੌਕਸ ਕੀਤਾ ਹੈ। ਖੋਜੀਆਂ ਦੇ ਤਾਜ਼ਾ ਅਧਿਐਨ ‘ਚ ਜ਼ਿਆਦਾ ਉਮਰ ‘ਚ ਪੈਦਾ ਹੋਣ ਵਾਲੀ ਅੌਲਾਦ ‘ਚ ਆਟਿਜਮ ਦਾ ਖ਼ਤਰਾ ਜ਼ਿਆਦਾ ਰਹਿਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਦਾਅਵੇ ਦੇ ਉਲਟ ਅਜਿਹੇ ਬੱਚੇ ‘ਚ ਅੱਗੇ ਜਾ ਕੇ ਸਿਜੋਫਰੇਨੀਆ ਦਾ ਖ਼ਤਰਾ ਨਹੀਂ ਰਹਿੰਦਾ ਹੈ। ਨੌਜਵਾਨ ਜੋੜੇ ਦੀ ਅੌਲਾਦ ‘ਚ ਇਹ ਖ਼ਤਰਾ ਕਾਫੀ ਘੱਟ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ, ਅਜਿਹੇ ‘ਚ ਮਾਂ-ਬਾਪ ਦੀ ਅੌਲਾਦ ‘ਚ ਅੱਗੇ ਜਾ ਕੇ ਸਿਜੋਫਰੇਨੀਆ ਹੋਣ ਦਾ ਖ਼ਦਸ਼ਾ ਵੀ ਜ਼ਿਆਦਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਆਟਿਜਮ ਦੇ ਸ਼ਿਕਾਰ ਬੱਚੇ ਆਪਣੀ ਗੱਲ ਨੂੰ ਰੱਖਣ ‘ਚ ਖੁਦ ਨੂੰ ਸਹਿਜ ਮਹਿਸੂਸ ਨਹੀਂ ਕਰਦੇ ਹਨ।
from Punjab News – Latest news in Punjabi http://ift.tt/2dQlHDm
0 comments