ਵਾਸ਼ਿੰਗਟਨ : ਨਿਕੋਟੀਨ ਦੀ ਆਦਤ ਤੋਂ ਮੁਕਤੀ ਪਾਉਣਾ ਬਹੁਤ ਅੌਖਾ ਹੁੰਦਾ ਹੈ। ਸਾਰੇ ਤਰੀਕਿਆਂ ਦੇ ਬਾਵਜੂਦ ਸਿਗਰਟ, ਤੰਬਾਕੂ ਵਰਗੇ ਪਦਾਰਥਾਂ ਦੇ ਸੇਵਨ ਤੋਂ ਛੁਟਕਾਰਾ ਨਹੀਂ ਮਿਲਦਾ। ਅਮਰੀਕੀ ਖੋਜਾਰਥੀਆਂ ਨੇ ਇਸ ਦੀ ਆਦਤ ਤੋਂ ਨਿਜ਼ਾਤ ਪਾਉਣ ਦਾ ਨਵਾਂ ਤਰੀਕਾ ਈਜਾਦ ਕਰਨ ਦਾ ਦਾਅਵਾ ਕੀਤਾ ਹੈ। ਵਿਗਿਆਨੀਆਂ ਨੇ ਇਕ ਵਿਸ਼ੇਸ਼ ਪ੍ਰੋਟੀਨ ਦੀ 3ਡੀ ਢਾਂਚਾ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਦੀ ਮਦਦ ਨਾਲ ਨਿਕੋਟੀਨ ਮੋਲੇਕਿਊਲ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰ ਕੇ ਇਸ ਦੀ ਆਦਤ ਤੋਂ ਨਿਜ਼ਾਤ ਪਾਉਣਾ ਹੁਣ ਸੰਭਵ ਹੋ ਸਕੇਗਾ। ਅਲਫਾ 4 ਬੀਟਾ ਨਿਕੋਟੀਨਿਕ ਰਿਸੈਪਟਰ ਨਾਂ ਦੇ ਪ੍ਰੋਟੀਨ ਦਿਮਾਗ ਦੇ ਨਵੇਂ ਸੈੱਲ ‘ਚ ਜਗ੍ਹਾ ਬਣਾ ਲੈਂਦੇ ਹਨ। ਧੂੰਆਨੋਸ਼ੀ ਕਰਨ ਜਾਂ ਤੰਬਾਕੂ ਸੇਵਨ ਦੌਰਾਨ ਨਿਕੋਟੀਨ ਰਿਸੈਪਟਰ ਨਾਲ ਮਜ਼ਬੂਤੀ ਨਾਲ ਜੁੜ ਜਾਂਦੇ ਹਨ। ਅਜਿਹੇ ਸਥਿਤੀ ‘ਚ ਪ੍ਰੋਟੀਨ ਹੀ ਆਇਨ ਨੂੰ ਕੋਸ਼ਿਕਾ ‘ਚ ਜਾਣ ਦੇ ਰਾਹ ਦਿਖਾਉਂਦਾ ਹੈ। ਇਸ ਪ੍ਰਕਿਰਿਆ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਧਿਆਨ ਕੇਂਦਰਿਤ ਕਰਨ ਲਈ ਮਦਦ ਮਿਲਦੀ ਹੈ। ਪਰ ਇਸ ਨਾਲ ਆਦਤ ਬਣਨ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਵਿਗਿਆਨੀਆਂ ਮੁਤਾਬਕ ਇਸ ਪ੍ਰਕਿਰਿਆ ਨੂੰ ਕਾਬੂ ਕਰ ਕੇ ਨਿਕੋਟੀਨ ਦੀ ਆਦਤ ਤੋਂ ਛੁਟਕਾਰਾ ਮਿਲ ਸਕਦਾ ਹੈ।
from Punjab News – Latest news in Punjabi http://ift.tt/2cXUJ6q
0 comments