ਵੋਟਾਂ ਦੀ ਤਰੀਕ ਭੁੱਲੇ ਟਰੰਪ

donald_trump-1ਵਾਸ਼ਿੰਗਟਨ : ਰਿਪਬਲਿਕਨ ਪਾਰਟੀ ਦੇ ਵਿਵਾਦਤ ਉਮੀਦਵਾਰ ਡੋਨਲਡ ਟਰੰਪ ਨੇ ਫਲੋਰਿਡਾ ’ਚ ਆਪਣੇ ਵੋਟਰਾਂ ਨੂੰ ਹੁੰਮ ਹੁਮਾ ਕੇ 28 ਨਵੰਬਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਨਾਲ ਉਨ੍ਹਾਂ ਦੀ ਸਿਆਣਪ ਸਭ ਦੇ ਸਾਹਮਣੇ ਆ ਗਈ। ਅਸਲ ’ਚ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਵੋਟਾਂ 8 ਨਵੰਬਰ ਨੂੰ ਪੈਣੀਆਂ ਹਨ ਅਤੇ ਟਰੰਪ ਨੇ ਲੋਕਾਂ ਨੂੰ 20 ਦਿਨ ਬਾਅਦ ਆਪਣੇ ਹੱਕ ’ਚ ਵੋਟ ਭੁਗਤਾਉਣ ਦੀ ਅਪੀਲ ਕਰ ਦਿੱਤੀ। ਟਰੰਪ ਪਨਾਮਾ ਸਿਟੀ ’ਚ ਵੋਟਰਾਂ ਨੂੰ ਦੱਸ ਰਹੇ ਸਨ ਕਿ ਸਮੁੰਦਰੀ ਤੂਫ਼ਾਨ ‘ਮੈਥਿਊ’ ਕਾਰਨ ਵੋਟਰ ਰਜਿਸਟਰੇਸ਼ਨ ਦੀ ਮਿਆਦ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਟਰੰਪ ਆਪਣੇ ਭਾਸ਼ਨਾਂ ਦੌਰਾਨ ਕਈ ਵਾਰ ਬੇਤੁਕੇ ਬਿਆਨ ਦਾਗ਼ ਚੁੱਕੇ ਹਨ ਕਿ ਜੇਕਰ ਹਿਲੇਰੀ ਰਾਸ਼ਟਰਪਤੀ ਬਣ ਗਈ ਤਾਂ ਅਮਰੀਕਾ ਨੂੰ ‘ਬਨਾਨਾ ਰਿਪਬਲਿਕ’ ਬਣਾ ਦੇਵੇਗੀ ਜਿਸ ਦਾ ਕਬਜ਼ਾ ਦਾਨੀਆਂ ਅਤੇ ਵਿਦੇਸ਼ੀ ਸਰਕਾਰਾਂ ਹੱਥ ਹੋਏਗਾ। ਉਨ੍ਹਾਂ ਕਿਹਾ ਕਿ ਵਿਕੀਲੀਕਸ ਵੱਲੋਂ ਹਿਲੇਰੀ ਦੇ ਜਾਰੀ ਕੀਤੇ ਗਏ ਦਸਤਾਵੇਜ਼ਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੁਲਕ ਆਜ਼ਾਦ ਨਹੀਂ ਰਹੇਗਾ।

ਓਬਾਮਾ ਨੇ ਵੀ ਟਰੰਪ ਨੂੰ ਭੰਡਿਆ: ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਵ੍ਹਾਈਟ ਹਾਊਸ ’ਚ ਦਾਖ਼ਲ ਹੋਣ ਲਈ ਉਸ ’ਚ ਨਾ ਤਾਂ ਇਮਾਨਦਾਰੀ ਦਿਖਾਈ ਦਿੰਦੀ ਹੈ ਅਤੇ ਨਾ ਹੀ ਉਸ ਦਾ ਅਜਿਹਾ ਮਿਜ਼ਾਜ ਹੈ। ਹਿਲੇਰੀ ਦੇ ਹੱਕ ’ਚ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਟਰੰਪ ਦੇ ਮਹਿਲਾਵਾਂ ਬਾਰੇ ਰਵੱਈਏ ਤੋਂ ਜਾਣੂ ਹੋਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਹ ਰਾਸ਼ਟਰਪਤੀ ਬਣਨ ਦੇ ਲਾਇਕ ਨਹੀਂ ਹੈ।



from Punjab News – Latest news in Punjabi http://ift.tt/2dX8llR
thumbnail
About The Author

Web Blog Maintain By RkWebs. for more contact us on rk.rkwebs@gmail.com

0 comments