ਮਾਨਸਾ : ਆਮ ਆਦਮੀ ਪਾਰਟੀ ਦੇ ਸੰਸਦ ਦੇ ਮੈਂਬਰ ਭਗਵੰਤ ਮਾਨ ਆਪਣੇ ਨਿੱਜੀ ਦੌਰੇ ਦੌਰਾਨ ਗੁਰਲਾਭ ਸਿੰਘ ਮਾਹਲ ਸੰਯੁਕਤ ਸਕੱਤਰ ਲੀਗਲ ਸੈੱਲ ਪੰਜਾਬ ਦੇ ਘਰ ਆਏ ਉਸ ਸਮੇਂ ਉਨ੍ਹਾਂ ਮਾਨਸਾ ਦੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਨੇ ਅਪਣੀਆਂ ਟਿਕਟਾਂ ਡਾਕਟਰ, ਇੰਜੀਨੀਅਰ ਅਤੇ ਐਡਵੋਕੇਟਸ ਨੂੰ ਦਿਤੀਆਂ ਹਨ ਉਸ ਦੇ ਨਾਲ ਨਾਲ ਉਨ੍ਹਾਂ ਕਈ ਆਮ ਘਰਾਂ ਦੇ ਨੌਜਵਾਨ ਆਗੂਆਂ ਗੁਰਪ੍ਰੀਤ ਲਪਰਾਂ ਅਤੇ ਰੁਪਿੰਦਰ ਕੌਰ ਰੂਬੀ ਵਰਗੇ ਨੌਜਵਾਨਾਂ ਨੂੰ ਵੀ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ 110 ਸੀਟਾਂ ਨਾਲ ਆਮ ਆਦਮੀ ਪਾਰਟੀ 2017 ਵਿੱਚ ਆਪਣੀ ਸਰਕਾਰ ਬਣਾਏਗੀ। ਇਸ ਸਮੇਂ ਉਨ੍ਹਾਂ ਕਿਹਾ ਕਿ ਜੋ ਬਹਾਦਰੀ ਭਾਰਤੀ ਸੈਨਾ ਨੇ ਪਾਕਿਸਤਾਨ ਵਿੱਚ ਸਰਜੀਕਲ ਸਟਰਾਈਕ ਕਰ ਕੇ ਕੀਤੀ ਹੈ। ਉਸ ਦੀ ਆਮ ਆਦਮੀ ਪਾਰਟੀ ਪ੍ਰਸੰਸਾ ਕਰਦੀ ਹੈ। ਉਥੇ ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵਲੋਂ ਕੋਈ ਪੰਜਾਬ ਸਰਕਾਰ ਨੂੰ ਚਿੱਠੀ ਨਹੀਂ ਕੱਢੀ ਇਸ ਦੇ ਬਾਵਜੂਦ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਬੇਵਜ੍ਹਾ ਖ਼ਾਲੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੇ ਵਿਰੁਧ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਜ਼ਿੰਮੇਵਾਰੀ ਦੇਵੇਗੀ ਤਾਂ ਉਹ ਸੁਖਬੀਰ ਸਿੰਘ ਬਾਦਲ ਵਿਰੁਧ ਚੋਣ ਲੜਨ ਲਈ ਤਿਆਰ ਹਨ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਉਹ ਨਾਜਰ ਸਿੰਘ ਮਾਨਸ਼ਾਹੀਆਂ ਨੂੰ ਟਿਕਟ ਦਿੱਤੀ ਗਈ ਹੈ ਉਸ ਦਾ ਸਵਾਗਤ ਕਰਦੇ ਹਨ ਅਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਭਾਰੀ ਵੋਟਾਂ ਨਾਲ ਜਿਤਾਵਾਂਗੇ।
from Punjab News – Latest news in Punjabi http://ift.tt/2e2REYF
0 comments