ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਬਾਨ ਕੀ ਮੂਨ ਨੇ ਕਿਹਾ ਹੈ ਕਿ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤਾ ਚਾਰ ਨਵੰਬਰ ਤੋਂ ਅਮਲ ਵਿੱਚ ਆਵੇਗਾ। ਇਸ ਸਮਝੌਤੇ ਨੂੰ ਲਾਗੂ ਕਰਨ ਲਈ 55 ਫੀਸਦ ਕੌਮਾਂਤਰੀ ਗਰੀਨ ਹਾਊਸ ਕਾਰਬਨ ਨਿਕਾਸੀ ਲਈ ਜ਼ਿੰਮੇਵਾਰ ਘੱਟੋ ਘੱਟ 55 ਦੇਸ਼ਾਂ ਦੇ ਦਸਤਖ਼ਤ ਲਾਜ਼ਮੀ ਸਨ ਤੇ ਇਹ ਅੰਕੜਾ ਪਾਰ ਹੋਣ ਨਾਲ ਹੀ ਇਸ ਸਮਝੌਤੇ ਦੇ ਲਾਗੂ ਹੋਣ ਦਾ ਰਾਹ ਖੁੱਲ੍ਹ ਗਿਆ।
ਕੁੱਲ 72 ਦੇਸ਼ਾਂ ਨੇ ਇਸ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ, ਜੋ 56 ਫੀਸਦ ਕਾਰਬਨ ਪੈਦਾ ਕਰਨ ਲਈ ਜ਼ਿੰਮੇਵਾਰ ਹਨ। ਸਕੱਤਰ ਜਨਰਲ ਨੇ ਕਿਹਾ,‘ਇਹ ਅਹਿਮ ਪਲ ਹਨ।
ਪੈਰਿਸ ਸਮਝੌਤੇ ਨੂੰ ਸਾਲ 2016 ਵਿੱਚ ਲਾਗੂ ਕਰਨ ਲਈ ਕੌਮਾਂਤਰੀ ਸਰਗਰਮੀ ਪ੍ਰਸ਼ੰਸਾਯੋਗ ਹੈ। ਇਸ ਸਮੇਂ ਇਹ ਅਸੰਭਵ ਲੱਗ ਰਿਹਾ ਸੀ ਪਰ ਹੁਣ ਇਸ ਨੂੰ ਕੋਈ ਨਹੀਂ ਰੋਕ ਸਕਦਾ।
ਓਟਾਵਾ: ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਰਲੀ ਮਿਲੀ ਪ੍ਰਤੀਕਿਰਿਆ ਦੇ ਬਾਵਜੂਦ ਪੈਰਿਸ ਜਲਵਾਯੂ ਸਮਝੌਤੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਸਮਝੌਤੇ ਦੇ ਹੱਕ ਵਿੱਚ ਬੀਤੇ ਦਿਨ ਹਾਊਸ ਆਫ ਕਾਮਨਜ਼ ਵਿੱਚ 81 ਦੇ ਮੁਕਾਬਲੇ 207 ਵੋਟਾਂ ਪਈਆਂ। ਇਸ ਤਰ੍ਹਾਂ ਸਮਝੌਤੇ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਗਿਣਤੀ 74 ਹੋ ਗਈ ਹੈ। ਸੰਯੁਕਤ ਰਾਸ਼ਟਰ ਮੁਤਾਬਕ ਕੈਨੇਡਾ ਕੌਮਾਂਤਰੀ ਕਾਰਬਨ ਨਿਕਾਸੀ ਵਿੱਚ 1.95 ਫੀਸਦ ਦਾ ਯੋਗਦਾਨ ਪਾਉਂਦਾ ਹੈ।
from Punjab News – Latest news in Punjabi http://ift.tt/2dQkoEi
0 comments