ਬਾਨ ਕੀ ਮੂਨ ਦੇ ਬੁਲਾਰੇ ਸਟੀਫਾਨ ਦੁਜਾਰਿਕ ਨੇ ਕਿਹਾ, “ਸੰਯੁਕਤ ਰਾਸ਼ਟਰ ਦੇ ਫੌਜੀ ਨਿਗਰਾਨੀ ਦਲ ਨੇ ਭਾਰਤ ਅਤੇ ਪਾਕਿਸਤਾਨ ਦੀ ਲਾਈਨ ਆਫ ਕੰਟਰੋਲ ‘ਤੇ ਕੋਈ ਵੀ ਗੋਲੀਬਾਈ ਸਿੱਧੇ ਤੌਰ ‘ਤੇ ਨਹੀਂ ਦੇਖੀ ਹੈ। ਸੀਜ਼ ਫਾਇਰ ਦੀ ਉਲੰਘਣਾ ਬਾਰੇ ਸਾਨੂੰ ਜਾਣਕਾਰੀ ਮਿਲੀ ਹੈ। ਨਿਗਰਾਨ ਦਲ ਇਸ ਸਬੰਧੀ ਅਧੀਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ।”
ਸੰਯੁਕਤ ਰਾਸ਼ਟਰ ਦਾ ਫੌਜੀ ਨਿਗਰਾਨ ਦਲ ਭਾਰਤ ਅਤੇ ਪਾਕਿਸਤਾਨ ਦੀ ਲਾਈਨ ਆਫ ਕੰਟਰੋਲ ‘ਤੇ 1971 ‘ਚ ਲਾਗੂ ਕੀਤੇ ਗਏ ਸੀਜ਼ ਫਾਇਰ ਦੀ ਨਿਗਰਾਨੀ ਕਰਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਫੌਜ ਨੇ ਜੰਮੂ ਕਸ਼ਮੀਰ ਖੇਤਰ ‘ਚ ਲਾਈਨ ਆਫ ਕੰਟਰੋਲ ਪਾਰ ਕਰਕੇ ਮੁਜਾਹਦੀਨਾਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਸਰਜੀਕਲ ਸਟ੍ਰਾਇਕ ਕੀਤੀ ਸੀ।
ਪਾਕਿਸਤਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਉਸੇ ਤਰ੍ਹਾਂ ਦੀ ਝੜਪ ਸੀ ਜਿਹੋ ਜਿਹੀ ਅਕਸਰ ਹੀ ਇਸ ਇਲਾਕੇ ਵੀ ਹੁੰਦੀ ਰਹਿੰਦੀ ਹੈ। ਹਾਲਾਂਕਿ ਪਾਕਿਸਤਾਨ ਨੇ ਇਹ ਮੰਨਿਆ ਕਿ ਉਸਦੇ ਦੋ ਫੌਜੀ ਮਾਰੇ ਗਏ ਹਨ। ਭਾਰਤ ਨੇ ਵੀ ‘ਮੰਨਿਆ’ ਕਿ ਰਾਸ਼ਟਰੀ ਰਾਈਫਲਸ ਦਾ ਇਕ ਸਿਪਾਹੀ ਸਣੇ ਹਥਿਆਰ ‘ਗਲਤੀ’ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਚਲਾ ਗਿਆ ਸੀ।
from Punjab News – Latest news in Punjabi http://ift.tt/2dhHSiK
0 comments