ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਕੱਤਰ ਨੂੰ ਕਿਹਾ ਸਰਜੀਕਲ ਹਮਲੇ ਸਬੰਧੀ ਭਾਰਤ ਦਾ ਦਾਅਵਾ ਗ਼ਲਤ

ਸੰਯੁਕਤ ਰਾਸ਼ਟਰ : ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਕਿਹਾ ਕਿ ਸਰਹੱਦ ਪਾਰ ਸਰਜੀਕਲ ਹਮਲਾ ਕਰਨ ਦਾ ਭਾਰਤ ਦਾ ਦਾਅਵਾ ਗ਼ਲਤ ਹੈ ਅਤੇ ‘ਵਧਦੇ ਸੰਕਟ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭਾਰਤ ‘ਤੇ ਹੈ।’ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਬਾਨ ਕੀ ਮੂਨ ਨਾਲ ਅਪਣੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਪਾਕਿਸਤਾਨ ਨੇ ਵੱਧ ਜ਼ਬਤ ਵਿਖਾਇਆ ਹੈ ਪਰ ਕਿਸੇ ਵੀ ਹਮਲੇ ਅਤੇ ਉਕਸਾਵੇ ਦਾ ਉਹ ਜ਼ੋਰਦਾਰ ਜਵਾਬ ਦੇਵੇਗਾ।
ਇਥੇ ਪਾਕਿਸਤਾਨ ਦੇ ਮਿਸ਼ਨ ਵਲੋਂ ਇਕ ਬਿਆਨ ਅਨੁਸਾਰ, ਉਨ੍ਹਾਂ ਕਿਹਾ ਕਿ ਸਰਹੱਦ ਪਾਰ ਸਰਜੀਕਲ ਹਮਲਾ ਕਰਨ ਦਾ ਭਾਰਤ ਦਾ ‘ਦਾਅਵਾ’ ‘ਗ਼ਲਤ’ ਹੈ ਪਰ ਭਾਰਤ ਨੇ ਖ਼ੁਦ ਮੰਨਿਆ ਹੈ ਕਿ ਉਸ ਨੇ ਪਾਕਿਸਤਾਨ ਵਿਰੁਧ ‘ਹਮਲਾਵਰ ਰੁਖ਼ ਵਿਖਾਇਆ’ ਹੈ। ਬਿਆਨ ਅਨੁਸਾਰ ਮਲੀਹਾ ਨੇ ਕਿਹਾ, ”ਵਧਦੇ ਸੰਕਟ ਲਈ ਭਾਰਤ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।” ਉਨ੍ਹਾਂ ਨੇ ਮੂਨ ਨੂੰ ਵਿਗੜਦੇ ਹਾਲਾਤ ਦੀ ਜਾਣਕਾਰੀ ਦਿੰਦਿਆਂ ਕਿਹਾ, ”ਭਾਰਤ ਨੇ ਅਪਣੇ ਐਲਾਨਾਂ ਅਤੇ ਕਾਰਵਾਈ ਰਾਹੀਂ ਅਜਿਹੇ ਹਾਲਾਤ ਪੈਦਾ ਕੀਤੇ ਹਨ ਜਿਨ੍ਹਾਂ ਕਾਰਨ ਖੇਤਰੀ ਅਤੇ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ।” ਮਲੀਹਾ ਨੇ ਕਿਹਾ ਕਿ ਭਾਰਤ ਨੇ ‘ਕਸ਼ਮੀਰ ਵਿਚ ਜਾਰੀ ਅਸੰਤੋਸ਼’ ਤੋਂ ਦੁਨੀਆਂ ਦਾ ਧਿਆਨ ਭਟਕਾਉਣ ਲਈ ਇਹ ਸੰਕਟ ਪੈਦਾ ਕੀਤਾ ਹੈ।
ਉਨ੍ਹਾਂ ਨੇ ਨਾਲ ਹੀ ਮੂਨ ਤੋਂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਕਥਿਤ ਗੰਭੀਰ ਉਲੰਘਣਾ ਨੂੰ ਖ਼ਤਮ ਕਰਨ ਲਈ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।



from Punjab News – Latest news in Punjabi http://ift.tt/2dgWiD3
thumbnail
About The Author

Web Blog Maintain By RkWebs. for more contact us on rk.rkwebs@gmail.com

0 comments