ਸੈਕਰਾਮੈਂਟੋ : ਲਾਹੌਰ ਸਾਜ਼ਿਸ਼ ਕੇਸ ਸਪਲੀਮੈਂਟਰੀ ਦੇ ਸ਼ਹੀਦ ਵੀਰ ਸਿੰਘ, ਈਸ਼ਰ ਸਿੰਘ, ਰੰਗਾ ਸਿੰਘ ਉੱਤਮ ਸਿੰਘ ਤੇ ਹੀਰਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਮਨਾਉਂਦਿਆਂ ਮੇਲੇ ਦਾ ਆਰੰਭ ਕਰਦਿਆਂ ਪ੍ਰਸਿੱਧ ਗ਼ਦਰੀ ਮੌਲਵੀ ਮੁਹੰਮਦ ਬਰਕਤ ਉਲਾ ਦੀ ਮਜ਼ਾਰ ‘ਤੇ ਸ਼ਰਧਾ ਦੇ ਫ਼ੁੱਲ ਚੜ੍ਹਾਏ ਗਏ। ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਉਸ ਮਹਾਨ ਸੂਰਮੇ ਬਾਰੇ ਜਾਣਕਾਰੀ ਦਿੱਤੀ।
ਐੱਸ.ਈ.ਐੱਸ ਹਾਲ ਦੇ ਖੁੱਲ੍ਹੇ ਵਿਹੜੇ ਵਿੱਚ ਗ਼ਦਰ ਪਾਰਟੀ ਦੇ ਤਿੰਨ ਰੰਗੇ ਝੰਡੇ ਵਿੱਚ ਖੜ੍ਹੀਆਂ ਦੋ ਕਿਰਪਾਨਾਂ ਵਾਲਾ ਝੰਡਾ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿੱਚੋਂ ਜਥੇਬੰਦੀ ਦੇ ਡਾਇਰੈਕਟਰ ਕ੍ਰਿਪਾਲ ਸਿੰਘ ਸੰਧੂ ਨੇ ਝੁਲਾਇਆਂ । ਆਜ਼ਾਦੀ ਸੰਗਰਾਮੀਏ ਦੇਵਾ ਸਿੰਘ ਧੂਤ ਦੇ ਸਪੁੱਤਰ ਦਲਵਿੰਦਰ ਸਿੰਘ ਧੂਤ ਨੇ ਇਸ ਬਜ਼ੁਰਗ ਆਗੂ ਦਾ ਸਾਥ ਦਿੱਤਾ।
ਕਸ਼ਮੀਰ ਸਿੰਘ ਕਾਗਣਾ ਨੇ ਝੰਡੇ ਦੀ ਮਹੱਤਤਾ ਬਾਰੇ, ਜਿਸਦੀ ਅਗਵਾਈ ਵਿੱਚ ਸੂਰਮਿਆਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਬਾਰੇ ਦੱਸਿਆ। ਗ਼ਦਰ ਦੀ ਗੂੰਜ਼ ਵਿੱਚੋਂ
ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ
ਇਹੋ ਆਖ਼ਰੀ ਹੋ ਫ਼ੁਰਮਾਨ ਗਏ
ਗ਼ਦਰ ਅਖ਼ਬਾਰ ਵਿੱਚ ਛਾਪੇ ਗਏ ਅੰਗਰੇਜ਼ ਸਾਮਰਾਜ ਵਿਰੁੱਧ ਐਲਾਨੇ ਜੰਗ 4 ਅਗਸਤ 1914 ਦਾ ਵੀ ਜ਼ਿਕਰ ਕੀਤਾ ਗਿਆ। ਵਕਤ ਦੀਆਂ ਸਰਕਾਰਾਂ ਨੇ ਗ਼ਦਰੀ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿੱਤਾ। ਇੰਡੋ ਅਮਰੀਕਨ ਕਲਚਰਲ ਆਗਰੇਨਾਈਜੇਸ਼ਨ ਹਰ ਵਰ੍ਹੇ ਅਕਤੂਬਰ ਮਹੀਨੇ ਮੇਲਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਤੇ ਉਨ੍ਹਾਂ ਸ਼ਹੀਦਾਂ ਦੇ ਆਸ਼ੇ ਮਨਸ਼ੇ ਨੂੰ ਉਜਾਗਰ ਕਰਦੀ ਹੈ।
ਖਚਾ ਖਚਾ ਭਰੇ ਹਾਲ ਵਿੱਚ ਢਾਡੀ ਗੁਰਨਾਮ ਸਿੰਘ ਭੰਡਾਲ ਦੇ ਜਥੇ ਨੇ ਸੂਰਮਿਆਂ ਦੀਆਂ ਵਾਰਾਂ ਗਾ ਕੇ ਮਾਹੌਲ ਨੂੰ ਜਜ਼ਬਾਤੀ ਕਰ ਦਿੱਤਾ। ਕਿਰਪਾਲ ਸਿੰਘ ਸੰਧੂ ਅਤੇ ਪ੍ਰੋ. ਚਰਨਜੀਤ ਪੰਨੂ ਨੇ ਨੇ ਲਾਹੌਰ ਸਪਲੀਮੈਂਟਰੀ ਕੇਸ ਤੇ ਗ਼ਦਰ ਲਹਿਰ ਬਾਰੇ ਜਾਣਕਾਰੀ ਦਿੱਤੀ।
ਨਾਮਧਾਰੀ ਦਵਿੰਦਰ ਸਿੰਘ ਨੇ ਕੂਕਾ ਲਹਿਰ ਦੀ ਆਜ਼ਾਦੀ ਬਾਰੇ ਕਵਿਤਾ ਪੇਸ਼ ਕੀਤੀ। ਜਥੇਬੰਦੀ ਵੱਲੋਂ ਨਾਮਧਾਰੀ ਸੰਗਤ ਦਾ ਸਨਮਾਨ ਕੀਤਾ ਗਿਆ। ਜਥੇਬੰਦੀ
ਦੇ ਡਾਇਰੈਕਟਰ ਸ. ਸਮਿੱਤਰ ਸਿੰਘ ਉੱਪਲ ਨੇ ਸੂਰਮਿਆਂ ਨੂੰ ਸ਼ਰਧਾਲੀ ਭੇਂਟ ਕਰਦਿਆਂ ਫੈਜ਼ ਅਹਿਮਦ ਦਾ ਸ਼ੇਅਰ ਪੇਸ਼ ਕੀਤਾ।
ਜਿਸ ਧਜ ਸੇ ਕੋਈ ਮਕਤਲ ਮੇ ਗਿਆ, ਵੋਹ ਸ਼ਾਨ ਸਲਾਮਤ ਰਹਿਤੀ ਹੈ
ਯਹ ਜਾਨ ਤੋ ਆਨੀ-ਜਾਨੀ ਹੈ ਇਸ ਜਾਨ ਕੀ ਕੋਈ ਬਾਤ ਨਹੀਂ
ਯੂਬਾ ਸਿਟੀ ਦੇ ਲੰਗਰ ਕਮੇਟੀ ਦੇ ਮੁਖੀ ਸੁਖਦੇਵ ਸਿੰਘ ਨੰਗਲ ਨੇ ‘ਪੱਗੜੀ ਸੰਭਾਲ ਜੱਟਾ’ ਦਾ ਅਸਲੀ ਗੀਤ ਜੋ ਬਾਂਕੇ ਦਿਆਲ ਝੰਗ ਸਿਆਲ ਦਾ ਲਿਖਿਆ ਸੀ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਦੁਰੀਆ ਸੈਯਦ ਕੈਲੀਫੋਰਨੀਆ ਦੇ ਇੰਸੋਰੈਂਸ ਦਫ਼ਤਰ ਵੱਲੋਂ ਪ੍ਰਤੀਨਿਧ ਦੇ ਤੌਰ ‘ਤੇ ਭਾਗ ਲੈਂਦਿਆਂ ਸ਼ਰਧਾਂਜਲੀ ਭੇਂਟ ਕੀਤੀ।ਸੁਖਦੇਵ ਸਿੰਘ ਬਾਜਵਾ ਨੇ ਵੀ ਗ਼ਦਰ ਪਹਿਰ ਬਾਰੇ ਵਿਚਾਰ ਰੱਖੇ।
ਸਟੀਵਲੀ ਵਾਈਸ ਮੇਅਰ ਐਲਕਗ੍ਰੋਵ ਅਤੇ ਮਾਰਲਨ ਹਿਤ ਟਰਸਟੀ ਯੂਨੀਫਾਈਡ ਸਕੂਲ ਡਿਸਟ੍ਰਿਕ ਐਲਕਗ੍ਰੋਵ ਜਥੇਬੰਦੀ ਨੂੰ ਅਮਰੀਕਨ ਭਾਈਚਾਰੇ ਵੱਲੋਂ ਤੇ ਲੋਕਾਂ ਨਾਲ ਇੱਕ ਮੁੱਠਤਾ ਪ੍ਰਗਟਾਉਂਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜਥੇਬੰਦੀ ਦੇ ਖਜ਼ਾਨਚੀ ਕਰਮਜੀਤ ਸਿੰਘ ਕੰਗ ਨੇ ਗ਼ਦਰੀ ਬਾਬਿਆਂ ਨਾਲ ਆਪਣਿਆਂ ਪੁਰਾਣੀਆਂ ਯਾਦਾਂ ਦਾ ਜ਼ਿਕਰ ਕੀਤਾ।
ਜਥੇਬੰਦੀ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਗ਼ਦਰ ਲਹਿਰ ਦੇ ਅਰੰਭ ਹੋਣ ਤੇ ਆਜ਼ਾਦੀ ਲਈ ਕੀਤੀਆਂ ਲਾਮਿਸਾਲ ਕੁਰਬਾਨੀਆਂ ਦਾ ਉਲੇਖ ਕਰਦਿਆਂ ਕਿਹਾ ਕਿ ਅਸੀਂ ਸ਼ਹੀਦਾਂ ਦੇ ਵਾਰਸ ਹਾਂ ਤੇ ਸਾਨੂੰ ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸੁਰਿੰਦਰ ਸਿੰਘ ਕਮੇਟੀ ਮੈਂਬਰ ਨੇ ਤਰੰਨਮ ਨਾਲ ਗ਼ਦਰ ਦੀ ਕਵਿਤਾ ਗਾਈ।ਡਾ. ਯਾਦਵਿੰਦਰ ਸਿੰਘ ਕੰਗ, ਗਾ. ਗੁਰਪ੍ਰੀਤ ਗਿੱਲ ਤੇ ਅਲੀਜ਼ਬੈਥ ਨੇ ਮੈਡੀਕਲ ਕੈਂਪ ਲਾ ਕੇ ਲੋਕਾਂ ਦਾ ਚੈੱਕ-ਅੱਪ ਕੀਤਾ। ਇਸ ਟੀਮ ਨੂੰ ਜਥੇਬੰਦੀ ਵੱਲੋਂ ਸਟੇਜ ‘ਤੇ ਸਨਮਾਨਿਤ ਕੀਤਾ ਗਿਆ
ਸ਼ਹੀਦਾਂ ਦੀ ਫ਼ੋਟੋ ਪ੍ਰਦਰਸ਼ਨੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ। ਉਹ ਮੋਬਾਈਲਾਂ ਨਾਲ ਸ਼ਹੀਦਾਂ ਦੀਆਂ ਤਸਵੀਰਾਂ ਦੀਆਂ ਫੋਟੋਆਂ ਖਿੱਚਦੇ ਦੇਖੇ ਗਏ। ਯੂਬਾ ਸਿਟੀ ਤੋਂ ਸਤਨਾਮ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਵੱਲੋਂ ਲੰਗਰ ਅਤੁੱਟ ਵਰਤਾਇਆ ਗਿਆ।
ਸ਼ਹੀਦ ਬਾਬ ਦੀਪ ਸਿੰਘ ਅਕੈਡਮੀ, ਚੜ੍ਹਦਾ ਪੰਜਾਬ ਸੁਸਾਇਟੀ ਤੇ ਚੈਂਬਰ ਆਫ਼ ਕਾਮਰਸ ਵੱਲੋਂ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਥੇਬੰਦੀ ਵੱਲੋਂ ਸਨਮਾਨਤ ਕੀਤਾ ਗਿਆ। ਪੂਨਮ ਮਲਹੋਤਰਾ ਤੇ ਪੰਮੀ ਮਾਨ ਦੇ ਦੇਸ਼ ਭਗਤੀ ਦੇ ਗੀਤਾਂ ਨੇ ਲੋਕਾਂ ਨੂੰ ਅਸ਼-ਅਸ਼ ਕਰਨ ਲਈ ਮਜ਼ਬੂਰ ਕਰ ਦਿੱਤਾ।
ਇੱਕ ਛੋਟੀ ਬੱਚੀ ਹਰਮਨਜੋਤ ਕੌਰ ਬੈਂਸ ਨੇ ਬੀਬੀ ਗੁਲਾਬ ਕੌਰ ਗ਼ਦਰੀ ਬਾਰੇ ਇੱਕ ਲੇਖ ਪੜ੍ਹਿਆ। ਬਲਜਿੰਦਰ ਸਿੰਘ ਨੇ ਦੇਸ਼-ਭਗਤੀ ਦਾ ਇੱਕ ਗੀਤ ਗਾਇਆ।
ਇਸ ਮੇਲੇ ਦੇ ਪ੍ਰਬੰਧ ਲਈ ਸਮੁੱਚੀ ਟੀਮ ਜਰਨੈਲ ਸਿੰਘ ਸਰਪੰਚ, ਹਰਪਾਲ ਸਿੰਘ ਸੰਘਾ, ਜਗਜੀਤ ਸਿੰਘ ਗਿੱਲ ਜੁਝਾਰ ਸਿੰਘ ਗਿੱਲ, ਬਲਵੰਤ ਬਾਂਕਾ, ਪਰਮਪ੍ਰੀਤ ਬਿੰਦਰਾ. ਜਸਵਿੰਦਰ ਸੰਧੂ, ਗਗਨ ਬਿੰਦਰਾ, ਸਮੁੱਚੀ ਨੌਜਵਾਨਾਂ ਦੀ ਟੀਮ ਵੀ ਪੂਰੀ ਤਰ੍ਹਾਂ ਪੱਬਾਂ ਭਾਰ ਰਹੀ।
ਸ਼ਿਆਰਾ ਸਿੰਘ ਢੀਂਡਸਾ ਓਮਿਨੀ ਵੀਡੀਓ ਵਾਲਿਆਂ ਨੇ ਸਮੁੱਚੇ ਮੇਲੇ ਨੂੰ ਕੈਮਰੇ ਦੀ ਅੱਖ ਵਿੱਚ ਬੰਦ ਕੀਤਾ ਤੇ ਵੀਡੀਓ ਬਣਾਈ।
ਅਖ਼ੀਰ ਵਿੱਚ ਇੰਗਲੈਂਡ ਤੋਂ ਆਏ ਪ੍ਰਸਿੱਧ ਗਾਇਕ ‘ਮਾਣਕੀ’ ਨੇ ਗੀਤਾਂ ਦੀ ਛਹਿਬਰ ਲਾ ਦਿੱਤੀ ਜਿਨ੍ਹਾਂ ਨੂੰ ਲੋਕਾਂ ਨੇ ਅਖ਼ੀਰ ਤੱਕ ਮਾਣਿਆਂ।
ਜਥੇਬੰਦੀ ਦੇ ਸਕੱਤਰ ਸਵਰਨ ਸਿੰਘ ਸਿੱਧੂ ਨੇ ਸਮੁੱਚੇ ਆਏ ਹੋਏ ਲੋਕਾਂ, ਕਲਾਕਾਰਾਂ ਤੇ ਬੁਲਾਰਿਆਂ ਦਾ ਜਥੇਬੰਦੀ ਵੱਲੋਂ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕ ਕਬਰਸਤਾਨ ਸੈਕਰਾਮੈਂਟੋ ਦੇ ਡਾਇਰੈਕਟਰ ਨੇ ਮੌਲਵੀ ਮੁਹੰਮਦ ਬਰਕਤ ਉਲਾ ਦੀ ਕੁਰਬਾਨੀ ਦਾ ਧਿਆਨ ਕਰਦਿਆਂ ਜਥੇਬੰਦੀ ਨੂੰ ਹਰ ਸਾਲ ਪਹਿਲਾਂ ਸੂਚਿਤ ਕਰਨ ਲਈ ਕਿਹਾ ਹੈ ਤਾਂ ਜੋ ਸਜਾਵਟ ‘ਤੇ ਸੰਭਾਲ ਵੱਲ ਧਿਆਨ ਦਿੱਤਾ ਜਾ ਸਕੇ।
from Punjab News – Latest news in Punjabi http://ift.tt/2dTjpmo
0 comments